- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਹਾਈਵੇ ਤੇ ਟੁੱਟੀਆਂ ਸੜਕਾਂ ਤੇ ਸਟਰੀਟ ਲਾਇਟ ਠੀਕ ਨਾ ਹੋਈ ਤਾਂ ਫਿਰ ਡੀਸੀ ਨਾਲ ਮੀਟਿੰਗ ਹੋਵੇਗੀ - ਮੇਅਰ

-ਡੀਸੀ ਨਾਲ ਮੀਟਿੰਗ ਨਾਲ ਮੀਟਿੰਗ ਕਰਵਾਉਣ ਦੀ ਚਿਤਾਵਨੀ
-ਕਿਹਾ, ਪਹਿਲਾਂ 4 ਮੀਟਿੰਗਾਂ ਹੋਈਆਂ ਪਰ ਕੰਮ ਕੋਈ ਨਹੀਂ ਕੀਤਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਮੇਅਰ ਵਨੀਤ ਧੀਰ ਨੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਚਿਤਾਵਨੀ ਦਿੱਤੀ ਹੈ ਜੇ ਟੁੱਟੀਆਂ ਸੜਕਾਂ, ਬਰਸਾਤੀ ਪਾਣੀ ਦੀ ਨਿਕਾਸੀ ਤੇ ਸਟਰੀਟ ਲਾਈਟ ਠੀਕ ਨਾ ਹੋਈ ਤਾਂ ਫਿਰ ਅਗਲੀ ਮੀਟਿੰਗ ਉਹ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਕਰਾਉਣਗੇ। ਬੁੱਧਵਾਰ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਦੀ ਮੇਅਰ ਵਨੀਤ ਧੀਰ ਨੇ ਆਪਣੇ ਦਫਤਰ ’ਚ ਮੀਟਿੰਗ ਬੁਲਾਈ ਸੀ, ਜਿਸ ’ਚ ਉਨ੍ਹਾਂ ਨੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨਾਲ ਹੋਈਆਂ 4 ਮੀਟਿੰਗਾਂ ਦਾ ਕੋਈ ਵਧੀਆਂ ਨਤੀਜਾ ਸਾਹਮਣੇ ਨਾ ਆਉਣ ’ਤੇ ਰੋਸ ਪਰਗਟ ਕੀਤਾ ਤੇ ਕਿਹਾ ਕਿ ਉਹ ਟੁੱਟੀਆਂ ਸੜਕਾਂ, ਬਰਸਾਤੀ ਪਾਣੀ ਦੀ ਨਿਕਾਸੀ, ਸਟਰੀਟ ਲਾਈਟ ਤੇ ਸੈਂਟਰਲ ਵਰਜ ’ਚ ਬੂਟੇ ਲਾਉਣ ਤੇ ਸੈਂਟਰਲ ਵਰਜ ਦੀਆਂ ਗ੍ਰਿਲਾਂ ਛੇਤੀ ਠੀਕ ਕਰਾਉਣ। ਉਨ੍ਹਾਂ ਕਿਹਾ ਕਿ ਉਹ ਸ਼ਹਿਰੀਆਂ ਨੂੰ ਬਣਦੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਾਉਣ ਲਈ ਵਚਨਬੱਧ ਹਨ ਪਰ ਜੇ ਨੈਸ਼ਨਲ ਅਥਾਰਿਟੀ ਸਹਿਯੋਗ ਨਹੀਂ ਕਰਦੀ ਤਾਂ ਫਿਰ ਉਹ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਨੈਸ਼ਨਲ ਹਾਈਵੇ ਅਧਿਕਾਰੀਆਂ ਦੀ ਮੀਟਿੰਗ ਰਖਵਾਉਣਗੇ। ਇਸ ਦੌਰਾਨ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੰਪਿੰਗ ਸੈਟ ਲਾਉਣ ਲਈ ਜ਼ਮੀਨ ਨਹੀਂ ਹੈ, ਜਿਸ ਤੇ ਮੇਅਰ ਨੇ ਕਿਹਾ ਕਿ ਉਨ੍ਹਾਂ ਨੂੰ ਨਗਰ ਨਿਗਮ ਬੇਅੰਤ ਸਿੰਘ ਪਾਰਕ ਵਿਖੇ ਜ਼ਮੀਨ ਮੁਹੱਈਆ ਕਰਾਏਗੀ ਤੇ ਜੇ ਫੰਡ ਨਹੀ ਹੈ ਤਾਂ ਫੰਡ ਵੀ ਮੁਹੱਈਆ ਕਰਾਏਗੀ, ਕੰਮ ’ਚ ਤੇਜ਼ੀ ਲਿਆ ਕੇ ਉਸ ਨੂੰ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰੋ। ਇਸ ਦੌਰਾਨ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਲਈ ਟੈਂਡਰ ਮੰਗਿਆ ਗਿਆ ਹੈ ਤੇ ਛੇਤੀ ਕਿਸੇ ਨੂੰ ਵਰਕ ਆਰਡਰ ਜਾਰੀ ਕਰ ਦਿੱਤਾ ਜਾਏਗਾ।
---------------------------
ਐੱਲ ਐਂਡ ਟੀਮ ਦਾ ਕੰਮ ਛੇਤੀ ਹੋਵੇਗਾ
ਇਸ ਦੌਰਾਨ ਮੇਅਰ ਵਨੀਤ ਧੀਰ ਨੇ ਦੱਸਿਆ ਕਿ ਲੰਮਾ ਪਿੰਡ ਚੌਕ ’ਚ ਜਿਹੜਾ ਐੱਲ ਐਂਡ ਟੀ ਕਾਰਨ ਉਥੇ ਦੇ ਸੀਵਰੇਜ ਦਾ ਕੰਮ ਰੁਕਿਆ ਪਿਆ ਸੀ, ਉਸ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਸੀ ਜਿਨ੍ਹਾਂ ਨੂੰ ਉਥੇ ਦਾ ਕੰਮ ਛੇਤੀ ਕਰਨ ਲਈ ਕਿਹਾ ਗਿਆ ਹੈ ਤੇ ਉਸ ਦੇ ਬਾਅਦ ਲੰਮਾ ਪਿੰਡ ਚੌਕ ਦਾ ਕੰਮ ਸ਼ੁਰੂ ਹੋ ਜਾਵੇਗਾ।
-----------------------------
ਪਾਣੀ ਦੀ ਸਮੱਸਿਆ ਦਾ ਹੱਲ ਲੱਭਣ ਲਈ ਹਦਾਇਤਾਂ ਦਿੱਤੀਆਂ ਗਈਆਂ
ਮੇਅਰ ਨੇ ਪੰਪਿੰਗ ਸਟੇਸ਼ਨ ਸਥਾਪਤ ਕਰਨ ਲਈ ਬੇਅੰਤ ਸਿੰਘ ਪਾਰਕ ’ਚ ਜ਼ਮੀਨ ਦਾ ਇਕ ਹਿੱਸਾ ਪੇਸ਼ ਕੀਤਾ
ਸੜਕਾਂ ’ਤੇ ਨਵੀਆਂ ਗਰਿੱਲਾਂ ਲਗਾਈਆਂ ਜਾਣਗੀਆਂ
ਡਰੇਨ 'ਤੇ ਖਰਾਬ ਸ਼ੈਲਫਾਂ ਦੀ ਮੁਰੰਮਤ ਜਾਂ ਬਦਲਣ ਲਈ ਹਦਾਇਤਾਂ ਦਿੱਤੀਆਂ ਗਈਆਂ
ਐੱਨਐੱਚਏਆਈ ਦੇ ਠੇਕੇਦਾਰ ਦੁਆਰਾ ਡਰੇਨ ’ਚੋਂ ਕੱਢੇ ਜਾ ਰਹੇ ਗਾਰੇ ਨੂੰ ਸਾਫ਼ ਕਰਨ ਲਈ ਵੀ ਕਿਹਾ ਗਿਆ
ਐੱਨਐੱਚ 'ਤੇ ਖਾਸ ਕਰਕੇ ਪਠਾਨਕੋਟ ਚੌਕ ਦੇ ਆਲੇ-ਦੁਆਲੇ ਸਾਰੀਆਂ ਸਟਰੀਟ ਲਾਈਟਾਂ ਦੀ ਮੁਰੰਮਤ ਤੇ ਰੌਸ਼ਨ ਕਰਨ ਲਈ ਵੀ ਕਿਹਾ ਗਿਆ।