ਫਿਲੌਰ ’ਚ ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ, ਅਫਵਾਹਾਂ ਤੋਂ ਬਚਣ ਦੀ ਅਪੀਲ
ਫਿਲੌਰ ਇਲਾਕੇ ’ਚ ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ, ਅਫਵਾਹਾਂ ਤੋਂ ਬਚਣ ਦੀ ਅਪੀਲ
Publish Date: Sat, 28 Mar 2026 06:34 PM (IST)
Updated Date: Sun, 29 Mar 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਫਿਲੌਰ ਇਲਾਕੇ ’ਚ ਪੈਟਰੋਲ ਤੇ ਡੀਜ਼ਲ ਖ਼ਤਮ ਹੋਣ ਦੀਆਂ ਅਫਵਾਹਾਂ ਕਾਰਨ ਲੋਕਾਂ ’ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ ਪਰ ਜਦੋਂ ਮੀਡੀਆ ਟੀਮ ਵੱਲੋਂ ਪ੍ਰੀਤ ਬਸੰਤ ਪੈਟਰੋਲ ਪੰਪ (ਐੱਚਪੀ, ਜਲੰਧਰ ਰੋਡ, ਨੇੜੇ ਖਹਿਰਾ) ਤੇ ਜੀਆਰਡੀ ਪੈਟਰੋਲ ਪੰਪ, ਭੱਟੀਆ ਦਾ ਦੌਰਾ ਕੀਤਾ ਗਿਆ, ਤਾਂ ਉੱਥੇ ਹਾਲਾਤ ਪੂਰੀ ਤਰ੍ਹਾਂ ਸਧਾਰਨ ਨਜ਼ਰ ਆਏ। ਵਾਹਨ ਚਾਲਕ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਵਾਹਨਾਂ ’ਚ ਪੈਟਰੋਲ ਤੇ ਡੀਜ਼ਲ ਭਰਵਾ ਰਹੇ ਸਨ। ਪੰਪ ਸੰਚਾਲਕਾਂ ਨੇ ਦੱਸਿਆ ਕਿ ਕੁਝ ਲੋਕ ਝੂਠੀਆਂ ਅਫਵਾਹਾਂ ਤੋਂ ਘਬਰਾ ਕੇ ਡਰੰਮ, ਬੋਤਲਾਂ ਤੇ ਕੈਨੀਆਂ ਲੈ ਕੇ ਤੇਲ ਲੈਣ ਆ ਰਹੇ ਹਨ, ਪਰ ਇਸ ਤਰ੍ਹਾਂ ਦੇ ਬਰਤਨਾਂ ’ਚ ਤੇਲ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਪਾਂ ’ਤੇ ਪੈਟਰੋਲ ਤੇ ਡੀਜ਼ਲ ਦੀ ਕੋਈ ਘਾਟ ਨਹੀਂ ਹੈ ਤੇ ਰੋਜ਼ਾਨਾ ਵਾਂਗ ਸਪਲਾਈ ਜਾਰੀ ਹੈ। ਵਾਹਨ ਚਾਲਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।