- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਵੀਰ ਮੰਦਰ ਵਿੱਚ ਦੂਜੀ ਵਾਰ ਚੋਰੀ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਇਸਲਾਮਾਬਾਦ ਖੇਤਰ ’ਚ ਸਥਿਤ ਸ਼੍ਰੀ ਸਨਾਤਨ ਧਰਮ ਮਹਾਵੀਰ ਮੰਦਰ ’ਚ ਚੋਰਾਂ ਨੇ ਦੂਜੀ ਵਾਰ ਚੋਰੀ ਕੀਤੀ ਹੈ। ਅਣਪਛਾਤੇ ਬਦਮਾਸ਼ਾਂ ਨੇ ਥਾਣੇ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਮੰਦਰ ’ਚ ਸ਼ਿਵਲਿੰਗ 'ਤੇ ਰੱਖੀ ਚਾਂਦੀ ਦੇ ਨਾਗਰਾਜ ਚੋਰੀ ਕਰ ਲਏ ਤੇ ਮੌਕੇ ਤੋਂ ਫਰਾਰ ਹੋ ਗਏ। ਸਾਰੀ ਘਟਨਾ ਮੰਦਰ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਰਿਕਾਰਡ ਹੋ ਗਈ ਹੈ ਤੇ ਪੁਲਿਸ ਨੇ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਬੰਧਕਾਂ ਅਨੁਸਾਰ ਇਹ ਘਟਨਾ ਬੁੱਧਵਾਰ ਸ਼ਾਮ 6:30 ਵਜੇ ਦੇ ਕਰੀਬ ਵਾਪਰੀ। ਸੀਸੀਟੀਵੀ ਫੁਟੇਜ ’ਚ ਦੋ ਨੌਜਵਾਨ ਮੋਟਰਸਾਈਕਲ 'ਤੇ ਮੰਦਰ ਵਿੱਚ ਆਉਂਦੇ ਦਿਖਾਈ ਦੇ ਰਹੇ ਹਨ। ਥੋੜ੍ਹੀ ਦੇਰ ਬਾਅਦ ਉਨ੍ਹਾਂ ਵਿੱਚੋਂ ਅੰਦਰ ਦਾਖਲ ਹੁੰਦਾ ਹੈ। ਉਹ ਸ਼ਿਵਲਿੰਗ ਤੋਂ ਚਾਂਦੀ ਦੇ ਨਾਗਰਾਜ ਨੂੰ ਚੁੱਕ ਕੇ ਬੈਗ ’ਚ ਰੱਖਦਾ ਹੈ ਤੇ ਸਾਥੀ ਨਾਲ ਮੋਟਰਸਾਈਕਲ 'ਤੇ ਫਰਾਰ ਹੋ ਜਾਂਦਾ ਹੈ। ਮੰਦਰ ’ਚ ਦੂਜੀ ਚੋਰੀ ਤੋਂ ਬਾਅਦ ਸ਼ਰਧਾਲੂਆਂ ਤੇ ਸਥਾਨਕ ਨਿਵਾਸੀਆਂ ’ਚ ਕਾਫ਼ੀ ਰੋਸ ਹੈ। ਮੰਦਰ ਪ੍ਰਬੰਧਨ ਨੇ ਪੁਲਿਸ ਪ੍ਰਸ਼ਾਸਨ ਨੂੰ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਜਲਦੀ ਪਛਾਣ ਕਰਨ ਤੇ ਗ੍ਰਿਫ਼ਤਾਰ ਕਰਨ ਦੀ ਅਪੀਲ ਕੀਤੀ ਹੈ।