ਪੀਰ ਬਾਬਾ ਖਾਕੀ ਸ਼ਾਹ ਮਲੰਗ ਦਾ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ ਪੀਰ ਬਾਬਾ ਖਾਕੀ ਸ਼ਾਹ ਮਲੰਗ ਜੀ ਦਾ ਦੋ ਦਿਨਾਂ ਸਲਾਨਾ ਜੋੜ ਮੇਲਾ ਯਾਦਗਾਰੀ ਹੋ ਨਿਬੜਿਆ
Publish Date: Fri, 11 Sep 2026 08:03 PM (IST)
Updated Date: Sat, 12 Sep 2026 04:08 AM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਪਿੰਡ ਮੱਲੀਆਂ, ਭੀਖਾਂ ਨੰਗਲ ਵਿਖੇ ਸਥਿਤ ਦਰਬਾਰ ਪੀਰ ਬਾਬਾ ਖਾਕੀ ਸ਼ਾਹ ਮਲੰਗ ਜੀ ਦਾ 67ਵਾਂ ਦੋ ਰੋਜ਼ਾ ਜੋੜ ਮੇਲਾ ਆਪਣੀਆਂ ਅਮਿਟ ਯਾਦਾਂ ਛੱਡਦਾ ਯਾਦਗਾਰੀ ਹੋ ਨਿਬੜਿਆ। ਸਵੇਰੇ ਬਾਬਾ ਜੀ ਦੀ ਦਰਗਾਹ ’ਤੇ ਚਾਦਰ ਚੜ੍ਹਾਉਣ ਤੇ ਝੰਡੇ ਦੀ ਰਸਮ ਡੇਰੇ ਦੇ ਗੱਦੀਨਸ਼ੀਨ ਸੰਤ ਸਾਈਂ ਬੂਟੇ ਸ਼ਾਹ ਦੀ ਦੇਖ-ਰੇਖ ਹੇਠ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਤੇ ਸੇਵਾਦਾਰਾਂ ਨੇ ਅਦਾ ਕੀਤੀ। ਉਪਰੰਤ ਖੁੱਲ੍ਹੇ ਪੰਡਾਲ ਚ ਕਈ ਨਾਮਵਰ ਗਾਇਕਾਂ ਅਮਨ ਰੋਜ਼ੀ, ਮਨਜੀਤ ਸਹੋਤਾ, ਦੀਪਕ ਢਿੱਲੋਂ, ਨਵ ਦਲੋਰੀਆ, ਦਲਵਿੰਦਰ ਦਿਆਲਪੁਰੀ, ਧਰਮਵੀਰ ਪਰਦੇਸੀ ਤੇ ਸਲਾਮਤ ਅਲੀ ਮਤੋਈ ਕੱਵਾਲ ਆਦਿ ਨੇ ਆਪਣੀ ਸੂਫਿਆਨਾ ਗਾਇਕੀ ਰਾਹੀਂ ਦਾਤਾ ਜੀ ਦੇ ਦਰਬਾਰ ’ਤੇ ਹਾਜ਼ਰੀ ਲਵਾਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਦਰਬਾਰ ’ਤੇ ਮੱਥਾ ਟੇਕਿਆ। ਇਸ ਮੌਕੇ ਮਹੰਤ ਪਾਲੀ ਮਾਈ ਕਰਤਾਰਪੁਰ, ਕੁਲਵਿੰਦਰ ਸਿੰਘ ਸਰਪੰਚ ਮੱਲੀਆਂ, ਸਾਬਕਾ ਸਰਪੰਚ ਮੋਹਨ ਲਾਲ, ਨੰਬਰਦਾਰ ਅਮਰੀਕ ਸਿੰਘ, ਕੇਵਲ ਭੀਖਾਂ ਨੰਗਲ, ਨੰਬਰਦਾਰ ਬਲਵਿੰਦਰ ਸਿੰਘ, ਚਰਨ ਦਾਸ, ਮੰਗਤ ਰਾਮ, ਮੱਖਣ ਸਿੰਘ, ਜਸਵਿੰਦਰ ਸਿੰਘ, ਆਜ਼ਾਦ ਮੱਲੀ, ਜਸਵਿੰਦਰ ਭੀਖਾਨੰਗਲ, ਸੋਮਨਾਥ, ਪ੍ਰੋਫੈਸਰ ਮੰਗਤ ਰਾਮ, ਬਹਾਦਰ ਸਿੰਘ, ਮਨਵੀਰ ਸਿੰਘ ਮੱਲੀ, ਅਜੇ ਕੁਮਾਰ, ਕਸ਼ਮੀਰ ਸਿੰਘ ਗਾਖਲ, ਗੁਰਦੇਵ ਸਿੰਘ, ਬਲਜਿੰਦਰ ਸਿੰਘ, ਵੀਰਾ ਮੱਲੀ, ਗੁਰਚਰਨ ਦਿਆਲਪੁਰ, ਗੋਲਡੀ ਪਨੇਸਰ ਆਦਿ ਮੌਜੂਦ ਸੀ।