- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਡੀ ਬਲਾਕ ਦੀ ਦਿੱਲੀ ਰੈਲੀ ਨੂੰ ਸੀਜੇਪੀ ਦਾ ਸਮਰਥਨ ਮਹਿਜ਼ ਇਤਫ਼ਾਕ ਨਹੀਂ - ਇੰਜੀ. ਚੰਦਨ ਰਖੇਜਾ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਐਤਵਾਰ ਨੂੰ ਦਿੱਲੀ ਦੇ ਰਾਮਲੀਲ੍ਹਾ ਮੈਦਾਨ ’ਚ ਇੰਡੀਆ ਗੱਠਜੋੜ ਵੱਲੋਂ ਹੋਣ ਵਾਲੀ ਰੈਲੀ ’ਤੇ ਭਾਜਪਾ ਜਲੰਧਰ ਕੇਂਦਰੀ ਦੇ ਆਗੂ ਤੇ ਮੰਡਲ ਪ੍ਰਧਾਨ ਇੰਜੀ. ਚੰਦਨ ਰਖੇਜਾ ਨੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਵੀ ਕਈ ਵਾਰ ਇੰਡੀ ਗੱਠਜੋੜ ਦਾ ਅਸਲੀ ਚਿਹਰਾ ਬੇਨਕਾਬ ਕਰ ਚੁੱਕੀ ਹੈ ਤੇ ਹੁਣ ਇਸ ਰੈਲੀ ਨੂੰ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦਾ ਸਮਰਥਨ ਮਿਲਣਾ ਵੀ ਕਈ ਸਵਾਲ ਖੜ੍ਹੇ ਕਰਦਾ ਹੈ। ਦੇਸ਼ ’ਚ ਅਰਾਜਕਤਾ ਫੈਲਾਉਣ ਤੇ ਲੋਕਤੰਤਰ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ਾਂ ਦਰਮਿਆਨ ਪਿਛਲੇ ਦਿਨੀਂ ਦਿੱਲੀ ਦੀਆਂ ਸੜਕਾਂ ’ਤੇ ਸੀਜੇਪੀ ਦੇ ਲੋਕਾਂ ਵੱਲੋਂ ਕੀਤੇ ਗਏ ਹੰਗਾਮੇ ਪਿੱਛੇ ਕਿਹੜੀਆਂ ਸਿਆਸੀ ਤਾਕਤਾਂ ਦਾ ਹੱਥ ਹੈ, ਇਹ ਹੁਣ ਸਪੱਸ਼ਟ ਹੁੰਦਾ ਦਿਖਾਈ ਦੇ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਇੰਡੀ ਅਲਾਇੰਸ ਦੀ ਇਹ ਰੈਲੀ ਮਹਿਜ਼ ਇਕ ਨਵਾਂ ਦਿਖਾਵਾ ਹੈ। 12 ਸਾਲਾਂ ਦੌਰਾਨ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਵਿਕਾਸ ਦੀ ਰਫ਼ਤਾਰ ਕਾਰਨ ਵਿਰੋਧੀ ਪਾਰਟੀਆਂ ਲੋਕਾਂ ’ਚ ਆਪਣਾ ਪ੍ਰਭਾਵ ਗੁਆਉਂਦੀਆਂ ਜਾ ਰਹੀਆਂ ਹਨ। ਆਉਣ ਵਾਲੀਆਂ ਚੋਣਾਂ ’ਚ ਵੀ ਦੇਸ਼ ਦੀ ਜਨਤਾ ਨਰਿੰਦਰ ਮੋਦੀ ਨੂੰ ਮੁੜ ਪ੍ਰਧਾਨ ਮੰਤਰੀ ਬਣਾਉਣ ਦਾ ਆਪਣਾ ਸੰਕਲਪ ਦੁਹਰਾਏਗੀ।