- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਿਆਨ ਦਾ ਖਜਾਨਾ ਵਰਤਣ ਨਾਲ ਕਦੇ ਵੀ ਤੋਟ ਨਹੀਂ ਆਉਂਦੀ -ਮਨਦੀਪ ਸਿੰਘ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸਿੱਖ ਮਿਸ਼ਨਰੀ ਕਾਲਜ ਸਰਕਲ ਵੱਲੋਂ ਕੰਵਰ ਸਤਨਾਮ ਸਿੰਘ ਖਾਲਸਾ ਕੰਪਲੈਕਸ ਬਸਤੀ ਸ਼ੇਖ ਮਾਡਲ ਹਾਊਸ ਰੋਡ ਜਲੰਧਰ ਵਿਖੇ ਲਗਾਈ ਗਈ ਗੁਰਮਤਿ ਕਲਾਸ ਦੀ ਆਰੰਭਤਾ ਦਿਲਪ੍ਰੀਤ ਸਿੰਘ ਨੇ ਮੂਲਮੰਤ੍ਰ ਦਾ ਜਾਪ ਕਰਕੇ ਕੀਤੀ। ਪ੍ਰਿੰਸੀਪਲ ਮਨਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਮਨੁੱਖ ਦਾ ਜੀਵਨ ਬਦਲਣ ਦੀ ਤਾਕਤ ਕੇਵਲ ਗੁਰੂ ਦੇ ਸ਼ਬਦ ਵਿਚ ਹੀ ਹੈ ਹੋਰ ਕਿਸੇ ਵਿਚ ਨਹੀਂ। ਗੁਰੂ ਦੇ ਗਿਆਨ ਦਾ ਖਜ਼ਾਨਾ ਵਰਤਣ ਨਾਲ ਕਦੇ ਵੀ ਤੋਟ ਨਹੀਂ ਆਉਂਦੀ ਸਗੋਂ ਇਹ ਹੋਰ ਜਿਆਦਾ ਵਧਦਾ ਹੈ। ਇਸ ਲਈ ਇਸ ਗਿਆਨ ਨੂੰ ਹੋਰਨਾਂ ਨਾਲ ਵੰਡਨਾ ਚਾਹੀਦਾ ਹੈ। ਰਜਿੰਦਰ ਸਿੰਘ ਨੇ ਆਸਾ ਕੀ ਵਾਰ ਦੀ ਦੂਜੀ ਪਉੜੀ ਦੀ ਵਿਚਾਰ ਕਰਦਿਆਂ ਆਖਿਆ ਕਿ ਇਹ ਸੰਸਾਰ ਅਕਾਲਪੁਰਖ ਪ੍ਰਮਾਤਮਾ ਨੇ ਆਪ ਹੀ ਸਾਜਿਆ ਹੈ ਤੇ ਆਪ ਹੀ ਇਸ ਵਿਚ ਵਾਸ ਰੱਖਦਾ ਹੈ। ਉਸਦੀ ਬਣਾਈ ਹੋਈ ਕੁਦਰਤ ਵੀ ਸੱਚੀ ਹੈ। ਰਛਪਾਲ ਸਿੰਘ ਨੇ ਅੰਮ੍ਰਿਤਸਰ ਦੇ ਇਤਿਹਾਸ ਬਾਰੇ ਸਾਂਝ ਪਾਈ। ਅਭਿਨੀਤ ਕੌਰ ਨੇ ਬਾਬਾ ਗੁਰਬਖਸ਼ ਸਿੰਘ ਦੀ ਸਾਖੀ ਦੀ ਸੰਗਤਾ ਨਾਲ ਸਾਂਝ ਪਾਈ। ਕਵੀਸ਼ਰੀ ਜਥੇ ਵੱਲੋ ਵੀ ਅਰਦਾਸ ਰੂਪ ਵਿਚ ਕਵੀਸ਼ਰੀ ਪੇਸ਼ ਕੀਤੀ।