
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਖੇਡਾਂ ਵਤਨ ਪੰਜਾਬ ਦੀਆਂ-ਸੀਜ਼ਨ 4: ਕਪੂਰਥਲਾ ਨੂੰ ਸੌੰਪੀ ਮਸ਼ਾਲ, ਖਿਡਾਰੀਆਂ ਚ ਭਾਰੀ ਉਤਸ਼ਾਹ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ :
ਪੰਜਾਬ ਸਰਕਾਰ ਦੀ ਅਗਵਾਈ ਹੇਠ ਸੂਬੇ ਵਿੱਚ ਖੇਡਾਂ ਦੇ ਮਾਹੌਲ ਨੂੰ ਹੋਰ ਪ੍ਰਫੁੱਲਤ ਕਰਨ ਲਈ ਸ਼ੁਰੂ ਕੀਤੀ ਗਈ ਮਾਂ-ਬੋਲੀ ਦੀਆਂ ਨਾਮਵਰ ਖੇਡਾਂ 'ਖੇਡਾਂ ਵਤਨ ਪੰਜਾਬ ਦੀਆਂ' ਸੀਜ਼ਨ 4 ਦੀ ਮਸ਼ਾਲ ਰੈਲੀ ਹੁਣ ਪੂਰੇ ਜਾਹੋ-ਜਲਾਲ ਨਾਲ ਅੱਗੇ ਵਧ ਰਹੀ ਹੈ। ਇਸ ਲੜੀ ਤਹਿਤ ਜਲੰਧਰ ਤੋਂ ਮਸ਼ਾਲ ਨੂੰ ਪੂਰੇ ਸਤਿਕਾਰ ਨਾਲ ਅੱਗੇ ਵਧਾਉਂਦਿਆਂ ਕਪੂਰਥਲਾ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਕਪੂਰਥਲਾ ਦੇ ਈਸਟਵੁੱਡ ਵਿਲਾ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਕੋਚ ਬਲਦੀਪ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਐਥਲੈਟਿਕਸ ਖਿਡਾਰੀਆਂ ਦੀ ਹਾਜ਼ਰੀ ਵਿੱਚ ਕਪੂਰਥਲਾ ਦੇ ਅਧਿਕਾਰੀਆਂ ਨੂੰ ਮਸ਼ਾਲ ਰਸਮੀ ਤੌਰ 'ਤੇ ਸੌਂਪੀ। ਇਸ ਮੌਕੇ ਏਡੀਸੀ ਰਣਦੀਪ ਸਿੰਘ, ਐੱਸਡੀਐੱਮ ਡਾ. ਨਵਜੋਤ ਸ਼ਰਮਾ, ਡੀਐੱਸਓ ਕੁਲਵਿੰਦਰ ਸਿੰਘ ਅਤੇ ਕੋਚ ਪ੍ਰਦੀਪ ਕੁਮਾਰ ਸਣੇ ਵੱਡੀ ਗਿਣਤੀ ਵਿਚ ਖਿਡਾਰੀ ਮੌਜੂਦ ਸਨ। ਬਾਜਵਾ ਨੇ ਨੌਜਵਾਨਾਂ ਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਖੇਡਾਂ ’ਚ ਹਿੱਸਾ ਲੈਣ ਲਈ ਵੱਖ-ਵੱਖ ਸ਼੍ਰੇਣੀਆਂ ਦੇ ਲੋਕਾਂ ਵਾਸਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ।