- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਰਗਾਹ ਪੀਰ ਬਾਬਾ ਹਸਤ ਬਲੀ ਸ਼ਾਹ ਜੀ ਥਲਾ ਵਿਖੇ ਤਿੰਨ ਦਿਨਾਂ ਸਾਲਾਨਾ ਜੋੜ ਮੇਲਾ ਧੂਮਧਾਮ ਨਾਲ ਮਨਾਇਆ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਰੀਬੀ ਪਿੰਡ ਥਲਾ ਵਿਖੇ ਸਥਿਤ ਦਰਗਾਹ ਪੀਰ ਬਾਬਾ ਹਸਤ ਬਲੀ ਸ਼ਾਹ ਜੀ ਥਲਾ ਵਿਖੇ ਗੱਦੀਨਸ਼ੀਨ ਸਾਂਈ ਸ਼ੌਕਤ ਅਲੀ ਸਾਬਰੀ ਇੰਚਾਰਜ ਦੋਆਬਾ ਜੋਨ ਸੂਫ਼ੀ ਸੰਤ ਫ਼ਕੀਰ ਸਮਾਜ ਵੈਲਫੇਅਰ ਬੋਰਡ ਪੰਜਾਬ ਤੇ ਸ਼ਹਿਜ਼ਾਦਾ ਆਲੀਸ਼ਾਨ ਸਾਬਰੀ ਦੀ ਅਗਵਾਈ ਹੇਠ ਤਿੰਨ ਦਿਨਾਂ ਸਾਲਾਨਾ ਜੋੜ ਮੇਲਾ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਂਈ ਸ਼ੌਕਤ ਅਲੀ ਸਾਬਰੀ ਇੰਚਾਰਜ ਦੋਆਬਾ ਜ਼ੋਨ ਸੂਫ਼ੀ ਸੰਤ ਫ਼ਕੀਰ ਸਮਾਜ ਵੈਲਫੇਅਰ ਬੋਰਡ ਪੰਜਾਬ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਮਹਿੰਦੀ ਦੀ ਰਸਮ ਰਾਤ 7 ਵਜੇ ਨਿਭਾਈ ਗਈ। ਦੂਸਰੇ ਦਿਨ ਚਿਰਾਗ਼ ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਸਰਬੱਤ ਦੇ ਭਲੇ ਲਈ ਬੇੜਾ ਰੁਖ਼ਸਤ ਕੀਤਾ ਗਿਆ। ਮੇਲੇ ਦੇ ਤੀਸਰੇ ਤੇ ਆਖਰੀ ਦਿਨ ਸੱਭਿਆਚਾਰਕ ਸਟੇਜ ਦੌਰਾਨ ਰਾਹਤ ਅਲੀ ਮਤੋਈ (ਦਸਤਾਰ ਬੰਦ ਕੱਵਾਲ), ਰਾਜੂ ਸਾਹ ਮਸਤਾਨਾ ਸੂਫ਼ੀ ਕਲਾਕਾਰ, ਹੈਰੀ ਬਾਦਸ਼ਾਹ ਸੂਫ਼ੀ ਕਲਾਕਾਰ, ਵਿਜੈ ਮਨ ਸੂਫ਼ੀ ਕਵਾਲ, ਇਸ਼ੂ ਨੱਕਾਲ ਪਾਰਟੀ, ਰਹਿਮਤ ਜੋਗੀ ਨਕਾਲ ਪਾਰਟੀ, ਸੁਨੈਨਾ ਨੱਕਾਲ ਪਾਰਟੀ ਤੇ ਜੱਸੀ ਨੱਕਾਲ ਪਾਰਟੀ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਬਾਬਾ ਦੀਪਕ ਸ਼ਾਹ ਭੁਲੱਥ ਪ੍ਰਧਾਨ ਸੂਫ਼ੀ ਸੰਤ ਫ਼ਕੀਰ ਸਮਾਜ ਵੈਲਫੇਅਰ ਬੋਰਡ ਪੰਜਾਬ, ਸਾਂਈ ਰਾਜੇਸ਼ ਸ਼ਾਹ ਪ੍ਰਧਾਨ ਨਵਾਂਸ਼ਹਿਰ ਤੇ ਹੋਰ ਸੰਤ ਮਹਾਂਪੁਰਸ਼ ਵੀ ਹਾਜ਼ਰ ਸਨ। ਰਾਤ 9 ਵਜੇ ਸੁੱਖਾ ਰਾਮ ਸਰੋਆ ਐਂਡ ਪਾਰਟੀ ਵੱਲੋਂ ਡਰਾਮਾ ਪੇਸ਼ ਕੀਤਾ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁੱਚਾ ਔਜਲਾ ਤੇ ਦੀਪਾ ਥਲਾ ਨੇ ਬਾਖ਼ੂਬੀ ਨਿਭਾਈ। ਅਖੀਰ ’ਚ ਗੱਦੀਨਸ਼ੀਨ ਸਾਂਈ ਸ਼ੌਕਤ ਅਲੀ ਸਾਬਰੀ ਦੀ ਅਗਵਾਈ ਹੇਠ ਆਏ ਹੋਏ ਗਾਇਕਾਂ, ਕਵਾਲਾਂ, ਨਕਾਲਾਂ, ਸੰਤਾਂ, ਮਹਾਂਪੁਰਸ਼ਾਂ ਤੇ ਮੋਹਤਬਰਾਂ ਨੂੰ ਸਿਰੋਪਾਓ ਪਹਿਨਾ ਕੇ ਸਨਮਾਨਿਤ ਕੀਤਾ ਗਿਆ।