- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਖੇਡਾਂ ਵਤਨ ਪੰਜਾਬ ਦੀਆਂ’ ਦਾ ਤੀਜਾ ਦਿਨ ਰਿਹਾ ਅਥਲੈਟਿਕਸ ਦੇ ਨਾਂਅ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਦਿਨ ਨੂੰ ਸੰਤ ਅਵਤਾਰ ਸਿੰਘ ਯਾਦਗਾਰੀ ਸਟੇਡੀਅਮ ਸੀਚੇਵਾਲ ’ਚ ਅਥਲੈਟਿਕਸ ਦੇ ਫਸਵੇਂ ਮੁਕਾਬਲੇ ਹੋਏ। ਮੁਕਾਬਲਿਆਂ ਦਾ ਉਦਘਾਟਨ ਸੰਤ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਜੋਗਾ ਸਿੰਘ ਸਰਪੰਚ ਚੱਕ ਚੇਲਾ ਤੇ ਰਾਣਾ ਗਿੱਲ ਸਾਬਕਾ ਸਰਪੰਚ ਮਹਿਮੂ ਵਾਲ ਵੱਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਆਸ਼ੀਰਵਾਦ ਦਿੰਦਿਆਂ ਕੀਤਾ ਗਿਆ। ਖੇਡ ਮੁਕਾਬਲੇ ਜਤਿੰਦਰ ਪਾਲ ਸਿੰਘ ਹਾਕੀ ਕੋਚ ਤੇ ਰਾਜਵਿੰਦਰ ਕੌਰ ਹਾਕੀ ਕੋਚ ਜਲੰਧਰ ਦੀ ਦੇਖ-ਰੇਖ ਵਿਚ ਕਰਵਾਏ ਗਏ।
ਮੌਕੇ ’ਤੇ ਭੁਪਿੰਦਰ ਸਿੰਘ, ਰਣਜੀਤ ਸਿੰਘ ਰਾਣਾ ਸਪੋਰਟਸ ਇੰਚਾਰਜ ਫੁਲਵਾੜੀ ਪਬਲਿਕ ਸਕੂਲ ਲੋਹੀਆਂ ਖ਼ਾਸ, ਜਸਪਾਲ ਸਿੰਘਸੀਚੇਵਾਲ, ਸਾਜਨ ਜਲੰਧਰ ਪਬਲਿਕ ਸਕੂਲ ਲੋਹੀਆ ਖ਼ਾਸ, ਮਨਜੀਤ ਸਿੰਘ ਅਕਾਲ ਗੈਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ, ਹਰਮੀਤ ਕੌਰ, ਪ੍ਰਮਿੰਦਰ ਕੌਰ, ਹਿਨਾ ਤੇ ਕਈ ਹੋਰ ਖੇਡ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਰਹੇ। ਅੱਜ ਦੇ ਮੁਕਾਬਲੇ ਅੰਡਰ 14,17 ਤੇ 21 ਸਾਲ ਵਰਗ ਦੇ ਦੋਵੇਂ ਲੜਕੇ ਤੇ ਲੜਕੀਆਂ ਦਰਮਿਆਨ ਕਰਵਾਏ ਗਏ। ਅੰਡਰ 14 ਸਾਲ ਦੇ ਦੌੜ ਮੁਕਾਬਲੇ 60 ਮੀਟਰ ਲੰਬਾਈ ਦੇ ਕਰਵਾਏ ਗਏ ਜਦ’ਕਿ ਬਾਕੀ ਉਮਰ ਵਰਗ ਦੀਆਂ ਦੌੜਾਂ ਸੌ ਤੋਂ ਅੱਠ ਸੌ ਮੀਟਰ ਤੱਕ ਦੀਆਂ ਕਰਵਾਈਆਂ ਗਈਆਂ। ਸ਼ਾਟ ਪੁੱਟ (ਗੋਲਾ ਸੁੱਟਣਾ) ਦੇ ਮੁਕਾਬਲੇ ਵੀ ਉਮਰ ਦੇ ਸਾਰੇ ਵਰਗਾਂ ਦੇ ਕਰਵਾਏ ਗਏ। ਲੰਬੀ ਛਾਲ ’ਚ ਦੋਵੇਂ ਲੜਕੇ ਤੇ ਲੜਕੀਆਂ ਪੰਜਾਬੀ ਫੁਲਵਾੜੀ ਪਬਲਿਕ ਸਕੂਲ ਲੋਹੀਆਂ, ਸੰਤ ਅਵਤਾਰ ਸਿੰਘ ਯਾਦਗਾਰੀ ਸਸਸ ਸੀਚੇਵਾਲ, ਅਕਾਲ ਗੈਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ, ਜਲੰਧਰ ਪਬਲਿਕ ਸਕੂਲ ਲੋਹੀਆਂ ਖ਼ਾਸ ਤੇ ਮੇਜਰ ਇੰਦਰ ਸਿੰਘ ਪਬਲਿਕ ਸਕੂਲ ਮੋਤੀ ਪੁਰ ਦੇ ਦੌੜਾਕਾਂ ਵੱਲੋਂ ਹਿੱਸਾ ਲਿਆ ਗਿਆ। ਅੰਡਰ 21 ਸਾਲ ਵਰਗ ’ਚ ਆਸ਼ੀਸ਼ ਨਵਾਂ ਪਿੰਡ ਖ਼ਾਲੇ ਵਾਲ ਨੇ 100 ਮੀਟਰ ਤੇ 200 ਮੀਟਰ ਦੋਹਾਂ ਦੌੜਾਂ ’ਚ ਜਿੱਤ ਦਾ ਝੰਡਾ ਗੱਡਿਆ। ਅੰਡਰ 14 ਸਾਲ ਵਰਗ ਦੀ 60 ਮੀਟਰ ਦੌੜ ਵਿਚ ਸੁਖਜੀਤ ਕੌਰ ਅਕਾਲ ਗੈਲੈਕਸੀ ਕਾਨਵੈਂਟ ਸਕੂਲ ਸਿੱਧੂ ਪੁਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਅੰਡਰ 17 ਸਾਲ ਵਰਗ ਵਿਚ ਅਧੀਰਾ ਸ਼ਰਮਾ ਅਕਾਲ ਗੈਲੈਕਸੀ ਕਾਨਵੈਂਟ ਸਕੂਲ ਸਿੱਧੂ ਪੁਰ ਵੱਲੋਂ 100 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਲ ਕੀਤਾ ਗਿਆ। ਅੰਡਰ 17 ਸਾਲ ਵਰਗ ਲੜਕਿਆਂ ਵਿਚ ਜਗਮਨਜੋਤ ਸਿੰਘ ਫੁਲਵਾੜੀ ਪਬਲਿਕ ਸਕੂਲ ਲੋਹੀਆਂ ਖ਼ਾਸ ਪਹਿਲੇ ਸਥਾਨ ਤੇ ਰਿਹਾ। ਅੰਡਰ 14 ਸਾਲ ਲੜਕੀਆਂ ਦੇ ਸ਼ਾਟ ਪੁੱਟ ਮੁਕਾਬਲਿਆਂ ਵਿਚ ਅਵਨੀਤ ਕੌਰ ਪਹਿਲੇ ਸਥਾਨ ਤੇ ਆਈ , ਇਸੇ ਵਰਗ ਦੇ ਲੜਕਿਆ ਵਿਚੋਂ ਸਾਹਿਬ ਵੀਰ ਸਿੰਘ ਜਲੰਧਰ ਪਬਲਿਕ ਸਕੂਲ ਲੋਹੀਆਂ ਪਹਿਲੇ ਸਥਾਨ ਤੇ ਆਇਆ । ਅੰਡਰ 17 ਸਾਲ ਦੀਆਂ ਲੜਕੀਆਂ ਚੋਂ ਫੁਲਵਾੜੀ ਪਬਲਿਕ ਸਕੂਲ ਦੀ ਮਨਜੋਧ ਕੌਰ ਨੇ ਸ਼ਾਟ ਪੁੱਟ ਚ’ ਪਹਿਲਾ ਸਥਾਨ ਹਾਸਲ ਕੀਤਾ । ਇਸੇ ਵਰਗ ਦੇ ਲੜਕਿਆਂ ਵਿਚ ਗੁਰਕਰਮ ਸਿੰਘ ਨੇ ਸ਼ਾਟ ਪੁੱਟ ਵਿਚ ਪਹਿਲਾ ਸਥਾਨ ਹਾਸਲ ਕੀਤਾ । ਅੰਡਰ 21 ਸਾਲ ਲੜਕੀਆਂ ਵਿੱਚੋਂ ਸਿਮਰਜੀਤ ਕੌਰ ਜਲੰਧਰ ਪਬਲਿਕ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ ਜਦ’ਕਿ ਇਸੇ ਵਰਗ ਵਿਚ ਗੁਰਵੰਸ਼ ਸਿੰਘ ਫੁਲਵਾੜੀ ਪਬਲਿਕ ਸਕੂਲ ਲੋਹੀਆਂ ਖ਼ਾਸ ਵੱਲੋਂ ਪਹਿਲਾ ਸਥਾਨ ਹਾਸਲ ਕੀਤਾ ਗਿਆ। ਮੁਕਾਬਲਿਆਂ ਦੇ ਅਖੀਰ ਵਿਚ ਜੇਤੂ ਖਿਡਾਰੀਆਂ ਨੂੰ ਮੈਡਲ ਦਿੱਤੇ ਗਏ ਜਦਕਿ ਮੌਕੇ ਤੇ ਆਏ ਖੇਡ ਅਧਿਕਾਰੀਆਂ ਨੂੰ ਸੰਤ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਵੱਲੋਂ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।