- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਸਟੂਡੈਂਟ ਕੌਂਸਲ ਦੀ ਇਨਵੈਸਟੀਚੁਰ ਸੈਰੇਮਨੀ ਕਰਵਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀ ਸਟੂਡੈਂਟ ਕੌਂਸਲ ਵੱਲੋਂ ਵਰਤਮਾਨ ਅਕਾਦਮਿਕ ਸੈਸ਼ਨ ਲਈ ਨਵੇਂ ਨਿਯੁਕਤ ਕੀਤੇ ਗਏ ਵਿਦਿਆਰਥੀ ਆਗੂਆਂ ਨੂੰ ਰਸਮੀ ਤੌਰ 'ਤੇ ਜ਼ਿੰਮੇਵਾਰੀਆਂ ਸੌਂਪਣ ਤੇ ਸਨਮਾਨਿਤ ਕਰਨ ਲਈ 'ਸਟੂਡੈਂਟ ਕੌਂਸਲ ਇਨਵੈਸਟੀਚਰ ਸੈਰੇਮਨੀ' ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਕਰਵਾਈ। ਪ੍ਰੋਗਰਾਮ ਦੀ ਸ਼ੁਰੂਆਤ ਡੀਨ ਸਟੂਡੈਂਟ ਕੌਂਸਲ ਡਾ. ਉਰਵਸ਼ੀ ਮਿਸ਼ਰਾ ਤੇ ਉਨ੍ਹਾਂ ਦੀ ਸਮਰਪਿਤ ਟੀਮ ਵੱਲੋਂ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੇ ਸਵਾਗਤ ਨਾਲ ਹੋਈ। ਇਸ ਮੌਕੇ ਨਵ ਨਿਯੁਕਤ ਵਿਦਿਆਰਥੀ ਆਗੂਆਂ ਨੂੰ ਬੈਜ ਭੇਟ ਕੀਤੇ ਗਏ। ਇਹ ਬੈਜ 18 ਅਹੁਦੇਦਾਰਾਂ, 33 ਟਾਸਕ ਫੋਰਸ ਮੈਂਬਰਾਂ, 110 ਕਲਾਸ ਪ੍ਰਤੀਨਿਧੀਆਂ, ਵੱਖ-ਵੱਖ ਕਾਲਜ ਸੁਸਾਇਟੀਆਂ ਦੇ 180 ਮੈਂਬਰਾਂ ਤੇ ਅਨੁਸ਼ਾਸਨ ਕਮੇਟੀ ਦੇ 80 ਮੈਂਬਰਾਂ ਨੂੰ ਦਿੱਤੇ ਗਏ। ਸਰਪ੍ਰਸਤ ਤੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਨਵੇਂ ਨਿਯੁਕਤ ਵਿਦਿਆਰਥੀ ਆਗੂਆਂ ਨੂੰ ਮੁਬਾਰਕਬਾਦ ਦਿੱਤੀ ਤੇ ਸੰਸਥਾ ਦੀਆਂ ਕਦਰਾਂ ਕੀਮਤਾਂ ਤੇ ਪਰੰਪਰਾਵਾਂ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ। ਨਵ ਨਿਯੁਕਤ ਵਿਦਿਆਰਥੀ ਆਗੂਆਂ ’ਚੋਂ ਹੈੱਡ ਗਰਲਜ਼ ਕਮਲਪ੍ਰੀਤ ਪੋਸਟ ਗ੍ਰੈਜੂਏਟ, ਪਾਹੁਲ ਅੰਡਰ ਗ੍ਰੈਜੂਏਟ ਤੇ ਟਾਸਕ ਫੋਰਸ ਦੀ ਹੈੱਡ ਹਿਮਾਂਸ਼ੀ ਨੂੰ ਪ੍ਰਮੁੱਖ ਲੀਡਰਸ਼ਿਪ ਜ਼ਿੰਮੇਵਾਰੀਆਂ ਸੰਭਾਲਣ ਤੇ ਵਿਦਿਆਰਥੀ ਆਗੂਆਂ ਤੋਂ ਸਮਰਪਣ ਤੇ ਸੇਵਾ ਭਾਵਨਾ ਪ੍ਰਤੀ ਮਿਲੀ ਵਚਨਬਧਤਾ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਮਹਿਮਾਨ-ਏ-ਖ਼ਾਸ ਗੁਰਲੀਨ ਤੇ ਕ੍ਰਿਤੀ, ਜੋ ਖ਼ੁਦ ਸ਼ਾਨਦਾਰ ਵਿਦਿਆਰਥੀ ਆਗੂ ਰਹੀਆਂ ਹਨ, ਨੇ ਨਵੇਂ ਨਿਯੁਕਤ ਆਗੂਆਂ ਨਾਲ ਤਜਰਬੇ ਸਾਂਝੇ ਕੀਤੇ। ਸੀਨੀਅਰ ਫੈਕਲਟੀ ਮੈਂਬਰ ਡਾ.ਮਮਤਾ, ਡਾ. ਸੀਮਾ ਮਰਵਾਹਾ, ਡੀਨ ਅਕਾਦਮਿਕ ਡਾ. ਅੰਜਨਾ ਭਾਟੀਆ, ਆਈਕਿਊਏਸੀ ਕੋਆਰਡੀਨੇਟਰ, ਪੂਰਵ ਹੈੱਡ ਗਰਲਜ਼ ਤੇ ਮਹਿਮਾਨ-ਏ-ਖ਼ਾਸ ਗਰਲੀਨ ਤੇ ਕ੍ਰਿਤੀ ਤੇ ਕੁਲਜੀਤ ਕੌਰ, ਇੰਚਾਰਜ, ਅਨੁਸ਼ਾਸਨ ਦੇ ਨਾਲ-ਨਾਲ ਵੱਖ-ਵੱਖ ਕਲੱਬਾਂ ਤੇ ਸੁਸਾਇਟੀਆਂ ਦੇ ਫੈਕਲਟੀ ਇੰਚਾਰਜ, ਸਟੂਡੈਂਟ ਕੌਂਸਲ ਦੇ ਮੈਂਬਰ, ਕੋ-ਡੀਨ ਸਟਡੈਂਟ ਕੌਂਸਲ ਸਵਿਤਾ ਮਹਿੰਦਰੂ, ਜਯੋਤਿਕਾ ਮਿਨਹਾਸ, ਡਾ. ਦੀਪਾਲੀ, ਸੁਸ੍ਰੀ ਹਰਮਨੂ, ਡਾ. ਜੀਵਨ ਦੇਵੀ ਤੇ ਪ੍ਰੀਤਿਮਾ ਮੰਡੇਰ ਵੀ ਹਾਜ਼ਰ ਸਨ।