- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਇੰਟਰਨੈਸ਼ਨਲ ਡੇਅ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼’ ਮੌਕੇ ਕਰਵਾਇਆ ਜਾਗਰੂਕਤਾ ਸਮਾਗਮ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਨਗਰ ਕੌਂਸਲ ਗੁਰਾਇਆ ਵੱਲੋਂ ਇੰਟਰਨੈਸ਼ਨਲ ਡੇਅ ਆਫ ਕਲੀਨ ਏਅਰ ਫਾਰ ਬਲੂ ਸਕਾਈਜ਼ ਮੌਕੇ ਵਿਨਾਇਕ ਪਬਲਿਕ ਸਕੂਲ ਗੁਰਾਇਆ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ਸਾਫ਼ ਹਵਾ ਤੇ ਵਾਤਾਵਰਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਸਮਾਗਮ ਦੌਰਾਨ ਬੱਚਿਆਂ ’ਚ ਲੇਖ ਲਿਖਣ ਮੁਕਾਬਲੇ ਵੀ ਕਰਵਾਏ ਗਏ। ਬੱਚਿਆਂ ਦੇ ਸਹਿਯੋਗ ਨਾਲ ਨਗਰ ਕੌਂਸਲ ਵੱਲੋਂ ਸਕੂਲ ਦੇ ਆਲੇ-ਦੁਆਲੇ ਬੂਟੇ ਵੀ ਲਗਾਏ ਗਏ। ਇਸ ਮੌਕੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਤੇ ਸਾਫ਼-ਸੁਥਰਾ ਵਾਤਾਵਰਣ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਨਗਰ ਕੌਂਸਲ ਗੁਰਾਇਆ ਵੱਲੋਂ ਬੱਚਿਆਂ ਨੂੰ ਕਲੀਨ ਏਅਰ ਫਾਰ ਬਲੂ ਸਕਾਈਜ਼ ਦੀ ਮਹੱਤਤਾ ਬਾਰੇ ਜਾਣੂ ਕਰਵਾਉਂਦਿਆਂ ਦਿੱਤੀ ਗਈ ਸਿੱਖਿਆ ਨੂੰ ਆਪਣੇ ਜੀਵਨ ’ਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਐੱਸਡੀਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ ਤੋਂ ਰਜਿੰਦਰ ਕੁਮਾਰ ਵੀ ਪਹੁੰਚੇ। ਇਸ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ, ਰਿਆਜ਼ੂ ਸੇਖਰੀ, ਦੇਵਿੰਦਰ ਕੁਮਾਰ ਸੇਖਰੀ, ਆੰਸ਼ੂਮਨ ਸੇਖਰੀ, ਦੀਪਮਾਲਾ ਸੈਨਟਰੀ, ਇੰਸਪੈਕਟਰ ਰਾਜੇਸ਼ ਕੁਮਾਰ (ਲੱਕੀ), ਹਰਪਾਲ ਸਿੰਘ, ਵੀਰਪਾਲ ਕੌਰ ਸੀਐੱਫ ਸਮੇਤ ਨਗਰ ਕੌਂਸਲ ਦਾ ਸਟਾਫ਼ ਹਾਜ਼ਰ ਸੀ।