ਨਵੀਂ ਤਾਜ਼ਗੀ ਤੇ ਉਰਜਾ ਦਾ ਸੰਦੇਸ਼ ਦਿੰਦੀ ਹੈ ਬਸੰਤ : ਡਾ. ਦਿਓਲ
ਬਸੰਤ ਦਾ ਤਿਉਹਾਰ ਨਵੀਂ ਤਾਜ਼ਗੀ ਤੇ ਉਰਜਾ ਦਾ ਸੰਦੇਸ਼ ਦਿੰਦੈ-ਡਾ. ਦਿਓਲ
Publish Date: Fri, 23 Jan 2026 06:47 PM (IST)
Updated Date: Fri, 23 Jan 2026 06:49 PM (IST)
-ਐੱਲਕੇਸੀਟੀਸੀ ’ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ-ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ’ਚ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸੰਸਥਾ ਦੇ ਡਾਇਰੈਕਟਰ ਡਾ. ਆਰਐੱਸ ਦਿਓਲ ਨੇ ਬਸੰਤ ਪੰਚਮੀ ਦੇ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਇਹ ਤਿਉਹਾਰ ਬਸੰਤ ਰੁੱਤ ਦੀ ਆਮਦ ਦਾ ਪ੍ਰਤੀਕ ਹੈ, ਜੋ ਖੇਤਾਂ ਵਿੱਚ ਖਿੜੇ ਪੀਲੇ ਸਰੋਂ ਦੇ ਫੁੱਲਾਂ ਵਾਂਗ ਨਵੀਂ ਤਾਜ਼ਗੀ ਅਤੇ ਉਰਜਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਸੰਤ ਪੰਚਮੀ ਮਾਤਾ ਸਰਸਵਤੀ, ਜੋ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਹਨ, ਨੂੰ ਸਮਰਪਿਤ ਤਿਉਹਾਰ ਹੈ। ਇਸ ਮੌਕੇ ਪਤੰਗ ਸਜਾਵਟ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਹਿੱਸਾ ਲਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ ਗੀਤ, ਗਿੱਧਾ ਅਤੇ ਭੰਗੜਾ ਵਰਗੀਆਂ ਰੰਗ–ਬਰੰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨਾਲ ਪੂਰਾ ਕੈਂਪਸ ਖੁਸ਼ੀਆਂ ਨਾਲ ਭਰ ਗਿਆ। ਸਭ ਤੋਂ ਰੰਗੀਨ ਪਤੰਗ ਸ਼੍ਰੇਣੀ ਵਿੱਚ ਰਿਆ (ਬੀਐੱਸਸੀ ਗ੍ਰਾਫਿਕਸ ਛੇਵਾਂ ਸਮੈਸਟਰ) ਨੇ ਪਹਿਲਾ ਅਤੇ ਸਾਲੋਨੀ (ਬੀਐੱਸਸੀ ਆਰਆਈਟੀ ਦੂਜਾ ਸਮੈਸਟਰ) ਨੇ ਦੂਜਾ ਸਥਾਨ ਹਾਸਲ ਕੀਤਾ। ਸਭ ਤੋਂ ਨਵੀਨਤਮ ਪਤੰਗ ਮੁਕਾਬਲੇ ਵਿੱਚ ਕਸ਼ਿਸ਼ (ਬੀਸੀਏ ਛੇਵਾਂ ਸਮੈਸਟਰ) ਪਹਿਲੇ ਅਤੇ ਆਕਾਂਕਸ਼ਾ (ਬੀਬੀਏ ਚੌਥਾ ਸਮੈਸਟਰ) ਦੂਜੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਸਭ ਤੋਂ ਵਾਤਾਵਰਣ-ਅਨੁਕੂਲ ਪਤੰਗ ਸ਼੍ਰੇਣੀ ਵਿੱਚ ਨਮਨ (ਐੱਮਸੀਏ ਦੂਜਾ ਸਮੈਸਟਰ) ਨੇ ਪਹਿਲਾ ਅਤੇ ਹਿਮਾਨੀ (ਬੀਐੱਸਸੀ ਐੱਮਐੱਲਐੱਸ ਚੌਥਾ ਸਮੈਸਟਰ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੁਖਬੀਰ ਸਿੰਘ ਚੱਠਾ (ਡਾਇਰੈਕਟਰ ਅਕਾਦਮਿਕ ਅਫੇਅਰਜ਼ ਕੇਸੀਐੱਲ ਗਰੁੱਪ) ਅਤੇ ਡਾ. ਆਰਐੱਸ ਦਿਓਲ (ਡਾਇਰੈਕਟਰ ਐੱਲਕੇਸੀ ਟੀਸੀ) ਨੇ ਅਜਿਹੇ ਕਿਹਾ ਕਿ ਇਹ ਤਿਉਹਾਰ ਵਿਦਿਆਰਥੀਆਂ ਲਈ ਉਰਜਾ ਦਾ ਸਰੋਤ ਹੁੰਦੇ ਹਨ ਅਤੇ ਉਨ੍ਹਾਂ ਦੀ ਰਚਨਾਤਮਕਤਾ ਨੂੰ ਸਕਾਰਾਤਮਕ ਦਿਸ਼ਾ ਦਿੰਦੇ ਹਨ। ਉਨ੍ਹਾਂ ਨੇ ਡਾ. ਨਿਧੀ ਚੋਪੜਾ, ਪਰੁਲ ਨੰਦਾ, ਲਖਵਿੰਦਰ ਕੌਰ ਤੇ ਰੂਪਾਲੀ ਨੂੰ ਇਸ ਸ਼ਾਨਦਾਰ ਪ੍ਰੋਗਰਾਮ ਲਈ ਵਧਾਈ ਦਿੱਤੀ।