ਅੱਜ ਤੋਂ ਸ਼ੁਰੁ ਹੋਵੇਗੀ ਸ੍ਰੀਮਦ ਭਾਗਵਤ ਕਥਾ ਅੱਜ ਤੋਂ ਸ਼ੁਰੁ ਹੋਵੇਗੀ ਸ੍ਰੀਮਦ ਭਾਗਵਤ ਕਥਾ
Publish Date: Fri, 02 Oct 2026 10:31 PM (IST)
Updated Date: Fri, 02 Oct 2026 10:31 PM (IST)
-ਕਥਾ ਤੋਂ ਪਹਿਲਾਂ ਸਜਾਈ ਵਿਸ਼ਾਲ ਕਲਸ਼ ਯਾਤਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਕਮੇਟੀ ਵੱਲੋਂ 3 ਤੋਂ 9 ਅਕਤੂਬਰ ਤਕ ਕਰਵਾਈ ਜਾ ਰਹੀ ਸੱਤ ਰੋਜ਼ਾ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਅੱਜ ਤੋਂ ਜਲੰਧਰ ਦੀ ਸਾਈਂ ਦਾਸ ਸਕੂਲ ਗਰਾਉਂਡ ਵਿਖੇ ਸ਼ੁਰੂ ਹੋ ਰਹੀ ਹੈ। ਕਥਾ ਦੌਰਾਨ ਆਚਾਰਿਆ ਸ੍ਰੀ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਕਥਾ ਕਰਨਗੇ। ਇਸੇ ਸਬੰਧੀ ਸ਼ੁੱਕਰਵਾਰ ਨੂੰ ਵਿਸ਼ਾਲ ਤੇ ਦਿਵਿਆ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਦਾ ਆਰੰਭ ਸ੍ਰੀ ਮਹਾਲਕਸ਼ਮੀ ਮੰਦਰ, ਜੇਲ੍ਹ ਰੋਡ ਤੋਂ ਵਿਧੀਵਤ ਪੂਜਾ-ਅਰਚਨਾ ਉਪਰੰਤ ਹੋਇਆ। ਇਸ ਮੌਕੇ ਹਵਨ-ਪੂਜਨ ਤੇ ਮੰਤਰ ਉਚਾਰਨ ਦੇ ਨਾਲ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ ਗਿਆ। ਯਾਤਰਾ ’ਚ ਔਰਤਾਂ, ਨੌਜਵਾਨਾਂ ਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਉਤਸ਼ਾਹ ਨਾਲ ਭਾਗ ਲਿਆ। ਬੈਂਡ-ਬਾਜਿਆਂ, ਢੋਲ ਤੇ ਤਾਸਿਆਂ ਦੀਆਂ ਧੁਨਾਂ ਨਾਲ ਕਮਲ ਦੂਆ ਤੇ ਉਨ੍ਹਾਂ ਦੀ ਕੀਰਤਨ ਮੰਡਲੀ ਨੇ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ। ਭਜਨਾਂ ਦੌਰਾਨ ਸ਼ਰਧਾਲੂ ਭਗਤੀ ’ਚ ਝੂਮਦੇ ਨਜ਼ਰ ਆਏ। ਯਾਤਰਾ ਦੇ ਰਸਤੇ ’ਚ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਤੇ ਫਲਾਹਾਰ ਤੇ ਪ੍ਰਸਾਦ ਵੀ ਵੰਡਿਆ ਗਿਆ। ਕਲਸ਼ ਯਾਤਰਾ ਜੇਲ੍ਹ ਚੌਕ, ਪੁਰਾਣੀ ਸਬਜ਼ੀ ਮੰਡੀ, ਪਟੇਲ ਚੌਕ ਤੇ ਸਰਕੁਲਰ ਰੋਡ ਤੋਂ ਹੁੰਦੀ ਹੋਈ ਸਾਈਂ ਦਾਸ ਸਕੂਲ ਗਰਾਊਂਡ ਵਿਖੇ ਕਥਾ ਸਥਾਨ ’ਤੇ ਪੁੱਜੀ। ਇਸ ਮੌਕੇ ਸੁਨੀਲ ਨਈਅਰ, ਯਸ਼ਪਾਲ ਚੌਧਰੀ, ਰੇਣੁਕਾ ਚੌਧਰੀ, ਉਮੇਸ਼ ਓਹਰੀ, ਬ੍ਰਿਜਮੋਹਨ ਚੱਢਾ, ਸੰਜੇ ਸਹਿਗਲ, ਹੇਮੰਤ ਥਾਪਰ, ਰਿੰਕੂ ਮਲਹੋਤਰਾ, ਦੇਵਿੰਦਰ ਅਰੋੜਾ, ਭੁਪਿੰਦਰ ਸਿੰਘ ਬਿੱਲਾ, ਸੋਨੂ ਚੋਪੜਾ, ਜਤਿੰਦਰ ਸੋਨੂ ਆਦਿ ਹਾਜ਼ਰ ਸਨ।