- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਬਸੰਮਤੀ ਨਾਲ ਸੌਂਪੀ ਜ਼ਿੰਮੇਵਾਰੀ, ਸਭਨਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਕਰਵਾਇਆ ਜਾਵੇਗਾ ਸਮਾਗਮ

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਦੁਸਹਿਰਾ ਕਮੇਟੀ ਆਦਮਪੁਰ ਦੀ ਇਕ ਅਹਿਮ ਮੀਟਿੰਗ ਸਥਾਨਕ ਸ੍ਰੀ ਹਨੂੰਮਾਨ ਮੰਦਰ, ਮੇਨ ਬਾਜ਼ਾਰ ’ਚ ਹੋਈ। ਮੀਟਿੰਗ ਦੌਰਾਨ ਕੌਂਸਲਰ ਤੇ ਸਮਾਜ ਸੇਵਕ ਦਵਿੰਦਰ ਸੂਰੀ ਨੂੰ ਸਰਬਸੰਮਤੀ ਨਾਲ ਦੁਸਹਿਰਾ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਚੇਅਰਮੈਨ ਲਾਲਾ ਸਤਪਾਲ ਬਜਾਜ, ਰਾਜ ਕੁਮਾਰ ਪਾਲ, ਪਵਨ ਆਵਲ ਤੇ ਵਿਸ਼ਾਲ ਵਰਮਾ ਨੇ ਕਿਹਾ ਕਿ ਦਵਿੰਦਰ ਸੂਰੀ ਦੀਆਂ ਧਾਰਮਿਕ ਤੇ ਸਮਾਜਿਕ ਕਾਰਜਾਂ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੂੰ ਆਪਣੀ ਕਾਰਜਕਾਰੀ ਕਮੇਟੀ ਬਣਾਉਣ ਦਾ ਅਧਿਕਾਰ ਵੀ ਦਿੱਤਾ ਗਿਆ। ਅਗਲੀ ਮੀਟਿੰਗ ’ਚ ਕਾਰਜਕਾਰੀ ਕਮੇਟੀ ਨਾਲ ਵਿਚਾਰ-ਵਟਾਂਦਰਾ ਕਰਕੇ ਦੁਸਹਿਰਾ ਸਮਾਗਮ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਨਵੇਂ ਚੁਣੇ ਪ੍ਰਧਾਨ ਨੇ ਧੰਨਵਾਦ ਕਰਦਿਆਂ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਦੇ ਆਸ਼ੀਰਵਾਦ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਸਮਾਗਮ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਸਤਵਿੰਦਰ ਅਰੋੜਾ, ਸੁਸ਼ੀਲ ਡੋਗਰਾ, ਕਰਮਵੀਰ ਕੇਹਰ, ਨਗਰ ਕੌਂਸਲ ਪ੍ਰਧਾਨ ਚਰਨਜੀਤ ਸ਼ੈਰੀ, ਸੋਨੂੰ ਭਾਟੀਆ, ਗੁਲਸ਼ਨ ਦਿਲਬਾਗੀ, ਅਕਸ਼ੈ ਦੀਪ ਸ਼ਰਮਾ, ਅਰਵਿੰਦ ਪਰਾਸ਼ਰ, ਰਮੇਸ਼ ਗੁਪਤਾ, ਪਰਵੀਨ ਕੁਮਾਰ, ਫਤਿਹਜੀਤ ਸਿੰਘ ਲਾਡੀ, ਸੁਰੇਸ਼ ਠਕਰਾਲ ਸਮੇਤ ਕਮੇਟੀ ਮੈਂਬਰ ਤੇ ਸ਼ਹਿਰ ਵਾਸੀ ਹਾਜ਼ਰ ਸਨ।