ਗੀਤਾ ਕਾਲੋਨੀ ’ਚ ਗੂੰਜੀ ਨਸ਼ਾ ਮੁਕਤ ਪੰਜਾਬ ਦੀ ਬੁਲੰਦ ਆਵਾਜ਼ ਗੀਤਾ ਕਾਲੋਨੀ ’ਚ ਗੂੰਜੀ ਨਸ਼ਾ ਮੁਕਤ ਪੰਜਾਬ ਦੀ ਬੁਲੰਦ ਆਵਾਜ਼
Publish Date: Wed, 07 Oct 2026 08:30 PM (IST)
Updated Date: Wed, 07 Oct 2026 08:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 51 ਦੀ ਗੀਤਾ ਕਾਲੋਨੀ ’ਚ ਨਸ਼ੇ ਦੇ ਖ਼ਿਲਾਫ਼ ਇਕ ਮਹੱਤਵਪੂਰਨ ਜਾਗਰੂਕਤਾ ਮੀਟਿੰਗ ਕਰਵਾਈ। ਇਹ ਮੀਟਿੰਗ ਕੈਬਨਿਟ ਮੰਤਰੀ ਮੋਹਿੰਦਰ ਭਗਤ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਰਡ ਇੰਚਾਰਜ ਪਰਵੀਨ ਗੋਰੀਆ ਤੇ ਉਨ੍ਹਾਂ ਦੇ ਪਤੀ ਸੁਭਾਸ਼ ਗੋਰੀਆ ਦੀ ਅਗਵਾਈ ਹੇਠ ਕਰਵਾਈ ਗਈ। ਮੀਟਿੰਗ ’ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੰਦਨ ਭਗਤ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਪੁਲਿਸ ਅਧਿਕਾਰੀਆਂ ਤੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਦੀਪਕ ਸ਼ਰਮਾ, ਰਾਜੇਸ਼ ਸ਼ਰਮਾ, ਸੁਭਾਸ਼ ਬਰਾੜ, ਰਾਜੀਵ ਵਰਮਾ, ਅਸ਼ਵਨੀ ਭਗਤ, ਭੂਸ਼ਣ ਭਗਤ, ਸ਼ੁਭਮ ਸੁਵਾਲੀਆ, ਅੰਮ੍ਰਿਤਪਾਲ ਸਿੰਘ ਸਹੋਤਾ, ਲਖਵਿੰਦਰ ਸਿੰਘ ਨਾਗੀ, ਰਾਜਿੰਦਰ ਕੁਮਾਰ ਲਵਲੀ, ਸ਼ੰਕਰ ਕੁਮਾਰ, ਰਵੀ ਕੁਮਾਰ ਸਮੇਤ ਕਈ ਪਤਵੰਤੇ ਵਿਅਕਤੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਤੋਂ ਇਲਾਵਾ ਬੂਥ ਇੰਚਾਰਜ ਵਿਕਾਸ ਭਗਤ, ਸੋਨੂੰ, ਫਹੀਮ ਅਹਿਮਦ, ਸ਼ਬਨਮ ਖਾਨ, ਸਲਮਾਨ ਖਾਨ, ਭਾਰਤੀ ਭਗਤ, ਹਿਮਾਂਸ਼ੀ ਵਰਮਾ, ਸ਼ਰਮੀਲਾ ਵਰਮਾ, ਅੰਜੂ ਭਗਤ, ਰੋਹਿਤ ਭਗਤ, ਪੁਰਸ਼ੋਤਮ ਭਗਤ, ਹਿਨਾ ਭਗਤ, ਨੀਰਜ ਸ਼ਰਮਾ, ਦੀਪਕ ਭਗਤ, ਰਾਕੇਸ਼ ਰਾਣਾ, ਸ਼ੈਂਕੀ ਭਗਤ ਤੇ ਸੰਜੀਵ ਅੰਗੁਰਾਲ ਸਮੇਤ ਪਾਰਟੀ ਵਰਕਰਾਂ ਤੇ ਇਲਾਕੇ ਦੇ ਪਤਵੰਤੇ ਲੋਕਾਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਮੀਟਿੰਗ ਦੌਰਾਨ ਸੈਂਕੜਿਆਂ ਦੀ ਗਿਣਤੀ ’ਚ ਔਰਤਾਂ ਤੇ ਮਰਦਾਂ ਨੇ ਇਕਜੁੱਟ ਹੋ ਕੇ ਨਸ਼ੇ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਹਾਜ਼ਰ ਲੋਕਾਂ ਨੇ ਸੰਕਲਪ ਲਿਆ ਕਿ ਉਹ ਆਪਣੇ ਵਾਰਡ ’ਚ ਨਸ਼ਾ ਵਿਕਣ ਨਹੀਂ ਦੇਣਗੇ ਤੇ ਨਸ਼ੇ ਦੇ ਖ਼ਿਲਾਫ਼ ਸਮਾਜ ਨੂੰ ਜਾਗਰੂਕ ਕਰਨ ਲਈ ਮਿਲ ਕੇ ਕੰਮ ਕਰਨਗੇ। ਮੀਟਿੰਗ ’ਚ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਨਸ਼ੇ ਦੇ ਖ਼ਿਲਾਫ਼ ਲੜਾਈ ਸਿਰਫ਼ ਸਰਕਾਰ ਜਾਂ ਪੁਲਿਸ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਸਮਾਜ, ਪੁਲਿਸ, ਪ੍ਰਸ਼ਾਸਨ ਤੇ ਜਨ-ਪ੍ਰਤੀਨਿਧੀ ਮਿਲ ਕੇ ਹੀ ਨਸ਼ੇ ਵਰਗੀ ਸਮਾਜਿਕ ਬੁਰਾਈ ਨੂੰ ਜੜ੍ਹ ਤੋਂ ਖ਼ਤਮ ਕਰ ਸਕਦੇ ਹਨ।