28 ਦੇ ਧਰਨੇ ਦਾ ਇਲਾਕਾ ਨਿਵਾਸੀਆਂ ਵੱਲੋਂ ਸਮਰਥਨ : ਚਾਹਲ ਕਿਸ਼ਨਗੜ੍ਹ ਚੌਕੀ ਇੰਚਾਰਜ ਖਿਲਾਫ ਅੰਬੇਡਕਰ ਸੈਨਾ ਵੱਲੋਂ 28
Publish Date: Wed, 26 Aug 2026 09:21 PM (IST)
Updated Date: Wed, 26 Aug 2026 09:25 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਬੀਤੇ ਦਿਨੀ ਪੁਲਿਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਏਐੱਸਆਈ ਬਲਵੀਰ ਸਿੰਘ ਬੁੱਟਰ ਨੇ ਫਿਰ ਤੋਂ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਬਲਵਿੰਦਰ ਸਿੰਘ ਬੁੱਗਾ (ਪੰਜਾਬ ਪ੍ਰਧਾਨ ਅੰਬੇਡਕਰ ਸੈਨਾ) ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਪਾ ਕੇ ਪੁਲਿਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਬਲਵੀਰ ਸਿੰਘ ਬੁੱਟਰ ਖਿਲਾਫ 28 ਅਗਸਤ ਨੂੰ ਕਿਸ਼ਨਗੜ੍ਹ ਚੌਕ ਚ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਪ੍ਰਦਰਸ਼ਨ ਦੇ ਐਲਾਨ ਤੋਂ ਬਾਅਦ ਨਜ਼ਦੀਕੀ ਪਿੰਡਾਂ ਦੇ ਮੋਹਤਵਾਰ ਤੇ ਪਤਵੰਤੇ ਸੱਜਣਾਂ ਸਮੇਤ ਇਲਾਕਾ ਨਿਵਾਸੀ ਜਿਨ੍ਹਾਂ ’ਚ ਸਾਬਕਾ ਸਰਪੰਚ ਤੇ ਨੰਬਰਦਾਰ ਮਾਸਟਰ ਭਾਗ ਰਾਮ, ਆਪ ਆਗੂ ਜਸਪ੍ਰੀਤ ਸਿੰਘ ਚਾਹਲ, ਚੇਅਰਮੈਨ ਪਰਮਜੀਤ ਸਿੰਘ ਕੰਬੋਜ, ਸੁਰਿੰਦਰ ਕੁਮਾਰ ਪਟਵਾਰੀ, ਅਮਨ ਕੁਮਾਰ ਚੌਹਾਨ ਆਪ ਆਗੂ, ਲਖਵਿੰਦਰ ਸਿੰਘ ਲੱਕੀ, ਅਮਨਦੀਪ ਸੌਂਧੀ, ਮੈਂਬਰ ਪੰਚਾਇਤ ਹਰਜਿੰਦਰ ਸਿੰਘ ਰਵੀ, ਰਿੱਕੀ ਸਹੋਤਾ, ਜਗਰੂਪ ਚਾਹਲ, ਹਰਜਿੰਦਰ ਸਿੰਘ ਚਾਹਲ, ਵਿੱਕੀ ਬੜਿੰਗ, ਜੋਧਾ ਰਾਏ, ਅਵਜਿੰਦਰ ਕੈਂਥ, ਸੋਨੂ ਨਿੱਜਰ, ਜੱਸੀ ਲਾਲੀ, ਲਵ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੌਕੀ ਇੰਚਾਰਜ ਕਿਸ਼ਨਗੜ੍ਹ ਖਿਲਾਫ ਅੰਬੇਡਕਰ ਸੈਨਾ ਵੱਲੋਂ ਜੋ ਧਰਨਾ ਲਗਾਇਆ ਜਾ ਰਿਹਾ ਉਸ ਦਾ ਉਹ ਪੂਰਨ ਤੌਰ ’ਤੇ ਸਮਰਥਨ ਕਰਦੇ ਹਨ। ਉਨ੍ਹਾਂ ਵੱਲੋਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਇਸ ਨੂੰ ਤੁਰੰਤ ਕਿਸ਼ਨਗੜ੍ਹ ਚੌਕੀ ਤੋਂ ਬਦਲਿਆ ਜਾਵੇ।