- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਲਟਨ ਪਾਰਕ ਦਾ ਰੱਖ-ਰਖਾਵ ਪੀਪੀਪੀ ਕਮੇਟੀ ਦੇ ਹਵਾਲੇ ਕਰਨ ਦੀ ਤਿਆਰੀ

-ਸਿਟੀ ਲੈਵਲ ਟੈਕਨੀਕਲ ਕਮੇਟੀ ਦੇ ਧਿਆਨ ’ਚ ਲਿਆਂਦਾ ਸੀ ਮਤਾ
-ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਕੀਤਾ ਪਾਰਕ ਦਾ ਮੁਆਇਨਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਸਮਾਰਟ ਸਿਟੀ ਦੇ ਬਰਲਟਨ ਪਾਰਕ ਪ੍ਰੋਜੈਕਟ ਦਾ ਕੰਮ ਹੁਣ ਪੂਰਾ ਹੋਣ ਜਾ ਰਿਹਾ ਹੈ ਤੇ ਇਸ ਦੇ ਰੱਖ ਰਖਾਅ ਦਾ ਕੰਮ ਪੀਪੀਪੀ (ਪਬਲਿਕ ਪ੍ਰਾਇਵੇਟ ਪਾਰਟਨਰਸ਼ਿਪ) ਹਵਾਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਲਈ ਸਿਟੀ ਲੈਵਲ ਟੈਕਨੀਕਲ ਕਮੇਟੀ ਦੇ ਏਜੰਡੇ ’ਚ ਅਜਿਹਾ ਮਤਾ ਸ਼ਾਮਲ ਕੀਤਾ ਗਿਆ ਹੈ। ਬਰਲਟਨ ਪਾਰਕ ਦੇ ਰੱਖ ਰਖਾਅ ਲਈ ਸਿਟੀ ਲੈਵਲ ਟੈਕਨੀਕਲ ਕਮੇਟੀ ਦੇ ਧਿਆਨ ’ਚ ਲਿਆਂਦਾ ਗਿਆ ਹੈ। ਉਕਤ ਕਮੇਟੀ ਸਮਾਰਟ ਸਿਟੀ ਕੰਪਨੀ ਵੱਲੋਂ ਹੀ ਬਨਾਈ ਗਈ ਸੀ, ਜਿਸ ਦੀ ਮੀਟਿੰਗ ਛੇਤੀ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਨੇ ਬੀਤੇ ਦਿਨ ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਤੇ ਬੀਐਂਡਆਰ ਦੇ ਅਧਿਕਾਰੀਆਂ ਨਾਲ ਬਰਲਟਨ ਪਾਰਕ ਦਾ ਮੁਆਇਨਾ ਕੀਤਾ ਸੀ।
----------------------
ਪ੍ਰੋਜੈਕਟ ਲਈ ਖ਼ਰਚਿਆ ਜਾਵੇਗਾ ਜੁਰਮਾਨੇ ਦੀ 30 ਫ਼ੀਸਦੀ ਹਿੱਸਾ
ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਚੌਕਾਂ ’ਚ ਲੱਗੇ ਕੈਮਰਿਆਂ ਦੇ ਰਖ ਰਖਾਅ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਵੀ ਸਮਾਰਟ ਸਿਟੀ ਕੰਪਨੀ ਦਾ ਇੰਟੀਗ੍ਰੇਟਿਡ ਕਮਾਂਡ ਐਡ ਕੰਟੋਰਲ ਸੈਂਟਰ ਜਿਸ ਅਧੀਨ ਟ੍ਰੈਫਿਕ ਕੰਟਰੋਲ ਕਰਨ ਲਈ 1200 ਤੋਂ ਵੱਧ ਕੈਮਰੇ ਲਗਾਏ ਗਏ ਹਨ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਜਿਹੜੇ ਚਲਾਨ ਹੋ ਰਹੇ ਹਨ, ਉਨ੍ਹਾਂ ਦੇ ਜੁਰਮਾਨੇ ਦੀ ਕੁਲ ਰਕਮ ਦਾ 30 ਫੀਸਦੀ ਹਿੱਸਾ ਕੈਮਰਿਆਂ ਦੇ ਰੱਖ-ਰਖਾਵ ਲਈ ਦਿੱਤਾ ਜਾਏਗਾ। ਇਸ ਤੋਂ ਪਹਿਲਾਂ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਜੁਰਮਾਨੇ ਦੀ ਜਿਹੜੀ ਰਕਮ ਇਕਠੀ ਹੁੰਦੀ ਸੀ, ਉਹ ਸਾਰੀ ਪੁਲਿਸ ਪ੍ਰਸ਼ਾਸ਼ਨ ਨੂੰ ਹੀ ਜਾਂਦੀ ਸੀ ਪਰ ਹੁਣ ਪੁਲਿਸ ਪ੍ਰਸ਼ਾਸਨ ਨੂੰ 70 ਫੀਸਦੀ ਰਕਮ ਹੀ ਚਲਾਨਾਂ ਦੇ ਜੁਰਮਾਨੇ ਦੀ ਕੁਲ ਰਕਮ ’ਚੋ ਜਾਏਗਾ ਜਦੋਂਕਿ 30 ਫੀਸਦੀ ਹਿੱਸਾ ਸਮਾਰਟ ਸਿਟੀ ਦੇ ਉਕਤ ਪ੍ਰਾਜੈਕਟ ਲਈ ਦਿੱਤਾ ਜਾਏਗਾ।