ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ, ਪੰਜਵੇਂ ਦੀ ਭਾਲ ਜਾਰੀ
ਲੁੱਟ ਖੋਹ ਕੀਤੇ ਬਰਾਮਦ ਹੋਏ ਸਮਾਨ ਤੇ ਲੁਟੇਰਿਆਂ ਸਮੇਤ ਪੁਲਿਸ ਪਾਰਟੀ।
Publish Date: Tue, 31 Mar 2026 07:36 PM (IST)
Updated Date: Wed, 01 Apr 2026 04:14 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਦੀ ਪੁਲਿਸ ਨੇ ਤਿੰਨ ਦਾਨ ਪਹਿਲਾਂ ਪਿੰਡ ਨਾਗਰਾ ਨਜ਼ਦੀਕ ਇਕ ਟੈਕਸੀ ਚਾਲਕ ਤੇ ਪ੍ਰਵਾਸੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਕੇ ਲੁੱਟਣ ਵਾਲੇ ਨਾਬਾਲਗ ਸਮੇਤ ਗਿਰੋਹ ਦੇ ਪੰਜ ਮੈਂਬਰਾਂ ’ਚੋਂ ਚਾਰ ਲੁਟੇਰਿਆਂ ਨੂੰ ਖੋਹ ਕੀਤੇ ਸਾਮਾਨ ਸਮੇਤ ਤਿੰਨ ਦਿਨਾਂ ’ਚ ਕਾਬੂ ਕੀਤਾ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀਸੀਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਸਪੈਕਟਰ ਸਰਬਜੀਤ ਸਿੰਘ ਇੰਚਾਰਜ ਕ੍ਰਾਈਮ ਬ੍ਰਾਂਚ ਤੇ ਸਬ-ਇੰਸਪੈਕਟਰ ਰਕੇਸ਼ ਕੁਮਾਰ, ਮੁਖ ਅਫਸਰ ਥਾਣਾ ਡਵੀਜ਼ਨ ਨੰਬਰ 1 ਦੀਆ ਟੀਮਾਂ ਵੱਲੋਂ 2 ਐਕਟਿਵਾ ਤੇ ਇੱਕ ਮੋਟਰਸਾਈਕਲ ਤੇ ਆਏ 5 ਨੌਜਵਾਨਾ ਵੱਲੋਂ ਥਾਣਾ ਡਵੀਜ਼ਨ ਨੰਬਰ 1 ਜਲੰਧਰ ਦੇ ਏਰੀਏ ਵਿੱਚ ਲਗਾਤਾਰ ਮਾਰੂ ਹਥਿਆਰਾਂ ਨਾਲ ਹਮਲੇ ਕਰ ਕੇ ਲੋਕਾਂ ਕੋਲੋਂ ਕੀਤੀਆ ਗਈਆਂ ਲੁੱਟਾਂ-ਖੋਹਾਂ ’ਤੇ ਤੁਰੰਤ ਕਾਰਵਾਈ ਕਰਦਿਆਂ ਕਾਬੂ ਕਰ ਕੇ ਉਨ੍ਹਾਂ ਕੋਲੋਂ ਖੋਹ ਕੀਤੇ ਮੋਬਾਈਲ ਫੋਨ, ਮੋਟਰਸਾਈਕਲ, ਸਕੂਟਰ ਐਕਟਿਵਾ ਤੇ ਨਕਦੀ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਨਿਲ ਕੁਮਾਰ ਪੁੱਤਰ ਮਹਾਰਾਜ ਸ਼ਾਹ, ਵਾਸੀ ਬੋਹੜ ਵਾਲਾ ਮੁੱਹਲਾ, ਨਾਗਰਾ ਰੋਡ ਦੇ ਬਿਆਨਾਂ ਤੇ ਕੇਸ ਦਰਜ ਕੀਤਾ ਗਿਆ ਸੀ ਕਿ 28 ਮਾਰਚ ਨੂੰ ਤੜਕਸਾਰ 3.45 ਵਜੇ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਸ਼ਿਵ ਨਗਰ ਨਜ਼ਦੀਕ ਨਾਗਰਾ ਰੋਡ ਤੇ ਦੋ ਐਕਟਿਵਾ ਤੇ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਰੋਕ ਲਿਆ ਤੇ ਉਸ ਕੋਲੋਂ ਮੋਬਾਇਲ ਫੋਨ ਤੇ ਦੋ ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਉਸ ਨੂੰ ਹਥਿਆਰਾਂ ਨਾਲ ਜ਼ਖ਼ਮੀ ਕਰ ਕੇ ਮੌਕੇ ਤੋਂ ਫਰਾਰ ਹੋ ਗਏ ਸਨ। ਜਿਸ ਉਪਰੰਤ ਪੁਲਿਸ ਵੱਲੋਂ ਧਾਰਾ 310(2) ਬੀ.ਐੱਨ.ਐੱਸ ਤਹਿਤ ਕੇਸ ਕੀਤਾ ਤੇ ਉਸੇ ਵਕਤ ਹੀ ਇੱਕ ਹੋਰ ਮੋਟਰਸਾਈਕਲ ਚਾਲਕ ਗੁਰਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ 53, ਗਲੀ ਨੰਬਰ 6, ਸ਼ਿਵ ਨਗਰ, ਨਾਗਰਾ, ਜਲੰਧਰ ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰਕੇ ਉਸਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਖੋਹ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਧਾਰਾ 109, 304(2), 62, 191(3), 19025-54-59 ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕੀਤੀ। ਇਸ ਉਪਰੰਤ ਲੁਟੇਰੇ ਕੁੰਦਨ ਸ਼ਾਹ ਉਰਫ ਕੁੰਦਨ ਵਾਸੀ ਮਧੂਬਨ ਕਾਲੋਨੀ ਜਲੰਧਰ, ਜਤਿਨ ਕੁਮਾਰ ਉਰਫ ਕਾਕੂ ਵਾਸੀ ਮਕਾਨ ਨੰਬਰ 540, ਗਲੀ ਨੰਬਰ 6, ਸ਼ਹੀਦ ਬਾਬੂ ਲਾਭ ਸਿੰਘ ਨਗਰ, ਜਲੰਧਰ,ਜਸ਼ਨ ਮਹਿਰਾ ਵਾਸੀ ਮਕਾਨ ਨੰਬਰ 69, ਰਾਜ ਨਗਰ ਬਸਤੀ ਬਾਵਾ ਖੇਲ ਜੱਗ ਵਾਲੀ ਕੋਠੀ ਜਲੰਧਰ ਤੇ ਇਕ ਨਾਬਾਲਗ ਨੂੰ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੁਟੇਰੇ ਜਤਿਨ ਉਰਫ ਕਾਕੂ ਤੇ ਨਾਬਾਲਗ ਵੱਲੋਂ ਚੋਰੀ ਕੀਤੇ ਗਿਆ ਸਕੂਟਰ ਐਕਟਿਵਾ ਪੀਬੀ-08-ਬੀਡੀਯੂ-9875 ਤੇ ਇਕ ਹੋਰ ਸਕੂਟਰ ਐਕਟਿਵਾ ਪੀਬੀ-08-ਡੀਆਰ-2276, 15 ਮੋਬਾਇਲ ਫੋਨ ਜੋ ਇਨ੍ਹਾਂ ਲੁਟੇਰਿਆਂ ਨੇ ਲੈਦਰ ਕੰਪਲੈਕਸ, ਸ਼ਿਵ ਨਗਰ ਨਾਗਰਾ ਤੇ ਮਕਸੂਦਾਂ ਖੇਤਰਾਂ ’ਚੋਂ ਖੋਹ ਕੀਤੇ ਗਏ ਸਨ। ਇਸ ਤੋਂ ਇਲਾਵਾ ਉਨਾਂ ਵੱਲੋਂ ਵਾਰਦਾਤ ਮੌਕੇ ਵਰਤੇ ਜਾਣ ਵਾਲੇ ਹਥਿਆਰ 3 ਕਿਰਚਾਂ, 1 ਦਾਤਰ, 1 ਚਾਕੂ ਬਰਾਮਦ ਹੋਇਆ ਹੈ।