ਪਹਿਲਾ ਲੁੱਟਿਆ ਘਰ, ਫਿਰ ਕੀਤਾ ਪਰਿਵਾਰ ਜ਼ਖ਼ਮੀ
ਕਿਸ਼ਨਗੜ੍ਹ ਰੋਡ ਉੱਪਰ ਸਥਿਤ ਪਿੰਡ ਚੀਮਾ ਦੇ ਗੰ੍ਥੀਆਂ ਦੇ ਡੇਰੇ ਉੱਪਰ ਤੜਕੇ ਤਿੰਨ ਵਜ ਕਿਸ਼ਨਗੜ੍ਹ ਰੋਡ ਉੱਪਰ ਸਥਿਤ ਪਿੰਡ ਚੀਮਾ ਦੇ ਗੰ੍ਥੀਆਂ ਦੇ ਡੇਰੇ ਉੱਪਰ ਤੜਕੇ ਤਿੰਨ ਵਜ
Publish Date: Tue, 19 Sep 2023 11:05 PM (IST)
Updated Date: Tue, 19 Sep 2023 11:05 PM (IST)
ਕੁਲਦੀਪ ਸਿੰਘ ਵਾਲੀਆ, ਕਰਤਾਰਪੁਰ
ਕਿਸ਼ਨਗੜ੍ਹ ਰੋਡ ਉੱਪਰ ਸਥਿਤ ਪਿੰਡ ਚੀਮਾ ਦੇ ਗੰ੍ਥੀਆਂ ਦੇ ਡੇਰੇ ਉੱਪਰ ਤੜਕੇ ਤਿੰਨ ਵਜੇ ਦੇ ਕਰੀਬ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਸਵਰਗਵਾਸੀ ਸੁਖਵਿੰਦਰ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਹਿਲਾ ਘਰ ਅੰਦਰ ਵੜ ਕੇ ਘਰ ਨੂੰ ਲੁੱਟਿਆ ਫਿਰ ਜਾਣ ਵੇਲੇ ਵਿਧਵਾ ਗੁਰਵਿੰਦਰ ਕੌਰ, ਉਸ ਦੇ ਪੁੱਤਰ ਰਾਜਵੀਰ ਸਿੰਘ ਤੇ ਧੀ ਹਰਲੀਨ ਕੌਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਵੱਢ ਟੁੱਕ ਕਰ ਗਏ।
ਜਾਣਕਾਰੀ ਦਿੰਦਿਆਂ ਜਖ਼ਮੀ ਰਾਜਵੀਰ ਸਿੰਘ ਨੇ ਦੱਸਿਆ ਕਿ ਤੜਕੇ 3 ਵਜੇ ਦੇ ਕਰੀਬ ਤਿੰਨ ਵਿਅਕਤੀ ਘਰ ਦੇ ਪਿਛਲੇ ਪਾਸਿਓਂ ਗਿ੍ੱਲ ਤੋੜ ਕੇ ਘਰ ਅੰਦਰ ਦਾਖ਼ਲ ਹੋਏ। ਪਹਿਲਾ ਉਨ੍ਹਾਂ ਲੋਹੇ ਦੀ ਅਲਮਾਰੀ ਨੂੰ ਤੋੜ ਕੇ ਉਸ ਅੰਦਰ ਪਏ ਕਰੀਬ 70 ਹਜ਼ਾਰ ਦੀ ਨਕਦੀ, ਉਸ ਦੇ ਪਿਤਾ ਦੀ ਸੋਨੇ ਦੀ ਚੇਨ, ਦੋ ਮੋਬਾਈਲ ਫ਼ੋਨ ਸੈਮਸੰਗ ਕੰਪਨੀ ਦੇ ਲੁੱਟ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਜਾਣ ਸਮੇਂ ਲੁਟੇਰਿਆਂ ਨੇ ਉਨ੍ਹਾਂ ਦੇ ਕਮਰੇ 'ਚ ਵੜ ਕੇ ਪਹਿਲਾ ਉਨ੍ਹਾਂ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ, ਪੁੱਤਰ ਤੇ ਧੀ ਨੂੰ ਜ਼ਖ਼ਮੀ ਕੀਤਾ ਫਿਰ ਕਮਰੇ ਅੰਦਰਲੀ ਅਲਮਾਰੀ ਤੋੜ ਕੇ ਉਸ 'ਚ ਪਈ ਸੋਨੇ ਦੀ ਚੇਨ ਕੱਢ ਲਈ ਤੇ ਸਾਨੂੰ ਮਾੜਾ ਚੰਗਾ ਬੋਲਦੇ ਰਹੇ। ਉਨ੍ਹਾਂ ਇਸ ਸੰਬੰਧੀ ਲੁਟੇਰਿਆਂ ਦੇ ਜਾਣ ਮਗਰੋਂ ਪਹਿਲਾਂ ਗੁਆਂਢੀਆਂ ਨੂੰ ਫ਼ੋਨ ਕਰ ਕੇ ਤੇ ਫਿਰ ਕਰਤਾਰਪੁਰ ਪੁਲਿਸ ਨੂੰ ਸੂਚਿਤ ਕੀਤਾ। ਗੰਭੀਰ ਹਾਲਤ 'ਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ। ਪਰਿਵਾਰਕ ਮੈਂਬਰਾਂ ਤੇ ਮੋਹਤਬਰਾਂ ਨੇ ਪੁਲਿਸ 'ਤੇ ਦੋਸ਼ ਲਗਾਉਂਦਿਆਂ ਆਖਿਆ ਕਿ ਥਾਣੇ ਤੋਂ ਮਹਿਜ਼ ਤਿੰਨ ਕਿਲੋਮੀਟਰ ਦੀ ਦੂਰੀ ਉੱਪਰ ਪੁਲਿਸ ਘਟਨਾ ਸਥਾਨ ਉੱਪਰ ਚਾਰ ਘੰਟੇ ਬਾਅਦ ਪੁੱਜੀ। ਪਰਿਵਾਰ ਤੇ ਲੋਕ ਸਵੇਰ ਤੱਕ ਪੁਲਿਸ ਦੀ ਉਡੀਕ ਕਰਦੇ ਰਹੇ। ਜਦਕਿ ਪੁਲਿਸ ਪੀੜਤ ਪਰਿਵਾਰ ਦੇ ਬਿਆਨ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਕਹਿਣ ਉੱਪਰ ਦੁਪਿਹਰ 12.30 ਵਜੇ ਲੈਣ ਪੁੱਜੀ।
ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਆਖਿਆ ਕਿ ਪੁਲਿਸ ਲੁਟੇਰਿਆ ਨੂੰ ਫੜਨ ਲਈ ਵੱਖ-ਵੱਖ ਥਿਊਰੀਆਂ ਉੱਪਰ ਕੰਮ ਕਰ ਰਹੀ ਹੈ ਤੇ ਜਲਦ ਪੁਲਿਸ ਇਨ੍ਹਾਂ ਤੱਕ ਪਹੁੰਚ ਜਾਵੇਗੀ।