- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਮ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਲਈ ਪਾਸ਼ -ਹੰਸਰਾਜ ਯਾਦਗਾਰੀ ਕੰਪਲੈਕਸ 'ਚ ਮਜ਼ਦੂਰ ਕਿਸਾਨ ਕਾਰਕੁੰਨ ਪਹੁੰਚੇ

ਸਰਪੰਚ ਤੇ ਉਸਦੇ ਹਮਾਇਤੀਆਂ ਵੱਲੋਂ ਗਾਲੀ ਗਲੋਚ ਤੇ ਹਮਲੇ ਦੀ ਕੋਸ਼ਿਸ਼
ਗਿਆਨ ਸੈਦਪੁਰੀ, ਸ਼ਾਹਕੋਟ ਪੰਜਾਬੀ ਜਾਗਰਣ
ਅਵਤਾਰ ਪਾਸ਼ ਦੇ 76 ਵੇਂ ਜਨਮ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਲਈ ਇਥੇ ਸੈਂਕੜੇ ਵਲੰਟੀਅਰ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਜੁੜੇ ਹੋਏ ਹਨ। ਆਮ ਆਦਮੀ ਪਾਰਟੀ ਨਾਲ ਸਬੰਧਿਤ ਪਿੰਡ ਦੇ ਸਰਪੰਚ ਤੇ ਉਸ ਦੀ ਹਮਾਇਤੀਆਂ ਵੱਲੋਂ ਹਮਲੇ ਦਾ ਖਤਰਾ ਬਰਕਰਾਰ ਹੈ। ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਹਰਮੇਸ਼ ਮਾਲੜੀ ਨੇ ਕਿਹਾ ਹੈ ਕਿ ਤਿਆਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਅਤੇ ਇੱਥੇ ਜੁੜੇ ਕਿਸਾਨ ਮਜ਼ਦੂਰ ਕਾਰਕੁਨਾਂ 'ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਜਿੰਮੇਵਾਰੀ ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਤਲਵੰਡੀ ਸਲੇਮ ਵਿਖੇ ਜਦੋਂ ਇਕੱਠੇ ਹੋ ਰਹੇ ਸਨ ਤਾਂ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਆਉਂਦਿਆਂ ਹੀ ਗਾਲੀ ਗਲੋਚ ਅਤੇ ਆਪਣੇ ਹਮਾਇਤੀਆਂ ਹਮਲਾ ਕਰਨ ਕੋਸ਼ਿਸ਼ ਕੀਤੀ। ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਗਾਲ਼ਾਂ ਕੱਢਦਿਆਂ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਲੱਤਾਂ ਤੋੜਨ ਦੀ ਧਮਕੀ ਦਿੱਤੀ ਗਈ, ਪੁਲਿਸ ਦੀ ਹਾਜ਼ਰੀ ’ਚ ਵੀ ਸਰਪੰਚ ਦੇ ਹਮਾਇਤੀ ਲਗਾਤਾਰ ਗਾਲੀ ਗਲੋਚ ਕਰਦੇ ਹੋਏ ਧਮਕੀਆਂ ਦਿੰਦੇ ਰਹੇ ਪਰ ਪੁਲਿਸ ਉਹਨਾਂ ਦੇ ਬਚਾਅ ’ਚ ਮੂਕ ਦਰਸ਼ਕ ਬਣੀ ਰਹੀ। ਕਿਸਾਨ ਮਜ਼ਦੂਰ ਆਗੂਆਂ ਤੇ ਕਾਰਕੁੰਨਾਂ ਵੱਲੋਂ ਧੜੱਲੇ ਨਾਲ ਡਟ ਜਾਣ ਮਗਰੋਂ ਹੀ ਸਰਪੰਚ ਤੇ ਉਸਦੇ ਹਮਾਇਤੀ ਅਨਸਰਾਂ ਨੂੰ ਪਿੱਛੇ ਹਟਣਾ ਪਿਆ। ਆਗੂਆਂ ਨੇ ਪੰਜਾਬ ਦੇ ਸਭਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 9 ਸਤੰਬਰ ਨੂੰ ਜਨਮ ਦਿਹਾੜਾ ਸਮਾਗਮ ਲਈ ਤਲਵੰਡੀ ਸਲੇਮ ਵਿਖੇ ਹਜ਼ਾਰਾਂ ਦੀ ਗਿਣਤੀ ਚ ਹੁੰਮ ਹੁਮਾ ਕੇ ਪਹੁੰਚਣ। ਆਗੂਆਂ ਨੇ ਮੰਗ ਕੀਤੀ ਕਿ ਇਸ ਗਲਤ ਵਿਹਾਰ ਖਿਲਾਫ ਸਰਪੰਚ ਅਤੇ ਉਸਦੇ ਹਮਾਇਤੀ ਅਨਸਰਾਂ ਖਿਲਾਫ ਬਣਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਾਸ਼ ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ, ਕਮੇਟੀ ਮੈਂਬਰ, ਹਰਪਾਲ ਬਿੱਟੂ, ਸਤਨਾਮ ਉੱਗੀ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਬਾਗਪੁਰ, ਸਾਬਕਾ ਮੁਲਾਜ਼ਮ ਆਗੂ ਹਿੰਮਤ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਔਰਤ ਵਿੰਗ ਦੇ ਆਗੂ ਹਰਿੰਦਰ ਕੌਰ ਬਿੰਦੂ ਸਮੇਤ ਸਾਥੀ ਮੌਜੂਦ ਸਨ।