- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਰਾਮ ਕਲਾ ਮੰਚ ਵੱਲੋਂ ਰਾਮਲੀਲਾ ਸਬੰਧੀ ਸੱਦਾ ਪੱਤਰ ਦੇਣ ਤੇ ਰਿਹਰਸਲਾਂ ਦਾ ਦੌਰ ਜਾਰੀ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ
ਸ਼ਿਵ ਰਾਮ ਕਲਾ ਮੰਚ ਸ੍ਰੀ ਰਾਮਲੀਲ੍ਹਾ ਕਮੇਟੀ, ਮਾਡਲ ਹਾਊਸ ਵੱਲੋਂ ਰਾਮਲੀਲ੍ਹਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਮੰਚ ਵੱਲੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਰਾਮਲੀਲਾ ਦਾ ਸੱਦਾ ਪੱਤਰ ਦਿੱਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਨੌਜਵਾਨ ਪੀੜ੍ਹੀ ਵੱਲੋਂ ਰਾਮਲੀਲ੍ਹਾ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਮਾਇਣ ਸਿਰਫ਼ ਇਕ ਕਥਾ ਨਹੀਂ, ਸਗੋਂ ਜੀਵਨ ਜਿਊਣ ਦੀ ਰਾਹ ਦਿਖਾਉਂਦੀ ਹੈ। ਪ੍ਰਭੂ ਸ੍ਰੀ ਰਾਮ ਨੇ ਰਾਜਗੱਦੀ ਛੱਡ ਕੇ ਵਨਵਾਸ ਸਵੀਕਾਰ ਕੀਤਾ ਤੇ ਆਪਣੇ ਪਿਤਾ ਦੇ ਵਚਨ ਦੀ ਪਾਲਣਾ ਕੀਤੀ। ਸਾਬਕਾ ਐੱਮਪੀ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਸੰਬੰਧ ਹੋਣ, ਵਾਣੀ ਹੋਵੇ ਜਾਂ ਕ੍ਰੋਧ-ਹਰ ਚੀਜ਼ ਦੀ ਇਕ ਹੱਦ ਹੁੰਦੀ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਦੀਪਕ ਬਾਲੀ ਨੇ ਕਿਹਾ ਕਿ ਜਿੱਥੇ ਧਰਮ ਹੈ, ਉੱਥੇ ਰਾਮ ਹਨ ਤੇ ਜਿੱਥੇ ਰਾਮ ਹਨ, ਉੱਥੇ ਜਿੱਤ ਹੈ।
ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਮੰਚ ਦਾ ਸੱਦਾ ਸਵੀਕਾਰ ਕਰਦਿਆਂ ਮੈਂਬਰਾਂ ਨੂੰ ਕਿਹਾ ਕਿ ਸ਼ਬਰੀ ਨੇ ਸਾਲਾਂ ਤੱਕ ਇੰਤਜ਼ਾਰ ਕੀਤਾ ਤੇ ਹਨੂਮਾਨ ਜੀ ਨੇ ਨਿਸ਼ਕਾਮ ਸੇਵਾ ਕੀਤੀ। ਭਗਤੀ ’ਚ ਧੀਰਜ ਹੀ ਫਲ ਦਿੰਦਾ ਹੈ। ਇਸ ਮੌਕੇ ਸਾਬਕਾ ਡਿਪਟੀ ਮੇਅਰ ਸਿਮਰਨਜੀਤ ਬੰਟੀ, ‘ਆਪ’ ਆਗੂ ਤੇ ਸਾਬਕਾ ਕੌਂਸਲਰ ਓਂਕਾਰ ਰਾਜੀਵ ਟਿੱਕਾ ਨੂੰ ਵੀ ਰਾਮਲੀਲ੍ਹਾ ਦਾ ਸੱਦਾ ਪੱਤਰ ਦਿੱਤਾ ਗਿਆ।
ਮੰਚ ਦੇ ਡਾਇਰੈਕਟਰ ਤੇ ਪ੍ਰਧਾਨ ਰਜਨੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਵੱਲੋਂ ਰਾਮਲੀਲਾ ਦੀਆਂ ਰਿਹਰਸਲਾਂ ਜ਼ੋਰਾਂ ’ਤੇ ਹਨ। ਇਸ ’ਚ ਸ਼੍ਰਵਣ ਕੁਮਾਰ, ਰਾਵਣ ਅੱਤਿਆਚਾਰ, ਰਾਮ ਜਨਮ, ਤਾੜਕਾ ਵਧ, ਸੀਤਾ ਸਵਯੰਵਰ, ਰਾਮ ਵਨਵਾਸ, ਸੀਤਾ ਹਰਨ, ਬਾਲੀ ਵਧ, ਲੰਕਾ ਦਹਨ ਤੇ ਲਕਸ਼ਮਣ ਮੂਰਛਾ ਵਿਸ਼ੇਸ਼ ਆਕਰਸ਼ਣ ਹੋਣਗੇ। ਇਸ ਮੌਕੇ ਚੇਅਰਮੈਨ ਹਰਜੀਵਨ ਗੋਗਨਾ, ਡਾਇਰੈਕਟਰ ਤੇ ਪ੍ਰਧਾਨ ਰਜਨੀਸ਼ ਕੁਮਾਰ, ਜਨਰਲ ਸਕੱਤਰ ਕੁਲਵਿੰਦਰ ਸਿੰਘ ਹੀਰਾ, ਖਜ਼ਾਨਚੀ ਵਿਸ਼ਾਲ ਭੱਲਾ, ਨਿਰਦੋਸ਼ ਕੁਮਾਰ, ਸ਼ਿਵਮ ਕਾਲੀਆ, ਅਮਨਦੀਪ ਹੈਰੀ, ਕਾਰਤਿਕ ਕੁਮਾਰ, ਧੀਰਜ ਸਹਿਗਲ, ਲਵੀ ਸਿੰਘ, ਪ੍ਰੇਮ ਕ੍ਰਿਸ਼ਨਾ ਦਾਸ, ਸਚਿਤ ਸ਼ਰਮਾ, ਮਿਕੁਲ ਸ਼ਰਮਾ, ਪ੍ਰਦੀਪ ਬੀਟੀ, ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਜਗਦੀਸ਼ ਬਿੱਟਾ, ਹਨੀ, ਅਮਨ, ਭਵਿੱਖ ਤੇ ਪ੍ਰਿੰਸ ਖੁਰਾਣਾ ਹਾਜ਼ਰ ਸਨ।