- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤੀਸ਼ ਪੂਨੀਆ ਨੂੰ ਪ੍ਭਾਰੀ ਬਨਾਉਣ ਨਾਲ ਪੰਜਾਬ ’ਚ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਜਪਾ ਦੇ ਰਾਸ਼ਟਰੀ ਮਹਾਸਚਿਵ ਤੇ ਪੰਜਾਬ ਦੇ ਨਵ-ਨਿਯੁਕਤ ਇੰਚਾਰਜ ਸਤੀਸ਼ ਪੂਨੀਆ ਦੇ ਅੱਜ ਜਲੰਧਰ ਪਹੁੰਚਣ ’ਤੇ ਜਲੰਧਰ ਸੈਂਟਰਲ 35 (ਮੰਡਲ ਨੰਬਰ 5) ਦੇ ਪ੍ਰਧਾਨ ਇੰਜੀ. ਚੰਦਨ ਰਖੇਜਾ ਨੇ ਆਪਣੇ ਸਾਥੀ ਮੁਨੀਸ਼ ਨੱਡਾ ਨਾਲ ਸਤੀਸ਼ ਪੂਨੀਆ ਨੂੰ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਤੇ ਪੰਜਾਬ ਦਾ ਇੰਚਾਰਜ ਬਣਾਏ ਜਾਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਨੇਤਾ ਮੁਨੀਸ਼ ਨੱਡਾ ਤੇ ਵਾਰਡ ਨੰ 6 ਤੋਂ ਗੁਰਵਿੰਦਰ ਮੁਲਤਾਨੀ ਹਾਜ਼ਰ ਸਨ। ਇਸ ਦੌਰਾਨ ਗੱਲਬਾਤ ਕਰਦਿਆਂ ਇੰਜੀ. ਚੰਦਨ ਰਖੇਜਾ ਨੇ ਕਿਹਾ ਕਿ ਸਤੀਸ਼ ਪੂਨੀਆ ਭਾਜਪਾ ਦੇ ਸੀਨੀਅਰ ਤੇ ਤਜਰਬੇਕਾਰ ਸੰਗਠਨਕਰਤਾ ਹਨ। ਉਨ੍ਹਾਂ ਦੇ ਰਾਜਨੀਤਿਕ ਤਜਰਬੇ, ਸੰਗਠਨਾਤਮਕ ਸਮਰੱਥਾ ਤੇ ਕੁਸ਼ਲ ਰਣਨੀਤੀ ਨਾਲ ਪੰਜਾਬ ਭਾਜਪਾ ਨੂੰ ਨਿਸ਼ਚਿਤ ਤੌਰ ’ਤੇ ਨਵੀਂ ਦਿਸ਼ਾ ਤੇ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੂਨੀਆ ਦੇ ਪੰਜਾਬ ਇੰਚਾਰਜ ਬਣਨ ਨਾਲ ਭਾਜਪਾ ਵਰਕਰਾਂ ’ਚ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੋਇਆ ਹੈ। ਆਉਣ ਵਾਲੀਆਂ ਚੋਣਾਂ ’ਚ ਉਨ੍ਹਾਂ ਦੇ ਮਾਰਗਦਰਸ਼ਨ ਹੇਠ ਭਾਜਪਾ ਦਾ ਸੰਗਠਨ ਹੋਰ ਮਜ਼ਬੂਤ ਹੋਵੇਗਾ ਤੇ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣ ਦੇ ਟੀਚੇ ਨੂੰ ਸਾਕਾਰ ਕਰਨ ਲਈ ਹਰ ਵਰਕਰ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰੇਗਾ।