ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ
ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ
Publish Date: Mon, 16 Feb 2026 07:03 PM (IST)
Updated Date: Mon, 16 Feb 2026 07:06 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆਦਾਨ ਸੰਸਥਾ ਪੰਜਾਬ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਪਿੰਡ ਤੱਲ੍ਹਣ ਵਿਖੇ 10ਵੇਂ ਕੰਨਿਆਦਾਨ ਸਮਾਗਮ ’ਚ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਪਰਮਜੀਤ ਮਡਾਰ, ਪ੍ਰਧਾਨ ਬੀਰ ਚੰਦ ਸੁਰੀਲਾ ਤੇ ਉਪ-ਪ੍ਰਧਾਨ ਸਰਵਣ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਵਿਆਹੁਤਾ ਲੜਕੀਆਂ ਨੂੰ ਘਰੇਲੂ ਵਰਤੋਂ ਵਾਲਾ ਸਾਮਾਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਰਾਜਵਿੰਦਰ ਕੌਰ ਥਿਆੜਾ ਇੰਚਾਰਜ ਜਲੰਧਰ ਕੈਂਟ, ਪਵਨ ਕੁਮਾਰ ਟੀਨੂੰ ਇੰਚਾਰਜ ਆਦਮਪੁਰ, ਦਿਨੇਸ਼ ਢੱਲ ਇੰਚਾਰਜ ਜਲੰਧਰ ਨਾਰਥ, ਚੰਦਨ ਗਰੇਵਾਲ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਦਲਵਿੰਦਰ ਦਿਆਲਪੁਰੀ, ਬਲਵਿੰਦਰ ਬੁੱਗਾ ਪ੍ਰਧਾਨ ਤੇ ਕੁਲਵਿੰਦਰ ਸੋਨੀ ਅੰਬੇਡਕਰ ਸੈਨਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਜੱਸੀ ਤੱਲਣ ਤੇ ਉਨ੍ਹਾਂ ਦੇ ਮੈਂਬਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਅਸ਼ਵਨੀ ਵਿਰਦੀ, ਸੁਰੇਸ਼ ਕੁਮਾਰ ਕਲੇਰ, ਖਜ਼ਾਨਚੀ ਹਰੀਸ਼ ਵਿਰਦੀ, ਸੁਰਿੰਦਰਪਾਲ ਜਨਾਗਲ, ਜਗਦੀਪ ਵਾਲੀਆ, ਮੀਡੀਆ ਸਲਾਹਕਾਰ ਬਲਰਾਜ ਸਿੰਘ, ਤਰਸੇਮ ਬੱਧਣ, ਸਕੱਤਰ ਡਾ. ਮੱਖਣ ਲਾਲ, ਐਡਵੋਕੇਟ ਜਗਜੀਵਨ ਰਾਮ, ਮਦਨ ਸਿੰਘ, ਬਲਜੀਤ ਭੱਟੀ, ਗੁਰਕ੍ਰਿਪਾਲ ਸਿੰਘ, ਅਵਿਨਾਸ਼ ਵਿਰਦੀ, ਸੰਜੀਵ ਸਲਾਰਪੁਰ, ਸੰਜੀਵ ਭੱਟੀ, ਵਿਸ਼ਾਲ ਰੇਰੂ, ਡਾ. ਪ੍ਰਤਾਪ ਸਿੰਘ, ਬਲਜੀਤ ਚੀਮਾ, ਗੁਰਦਿਆਲ ਚੰਦ, ਜਸਵੀਰ ਸਿੰਘ, ਦਵਿੰਦਰ ਸੁਰੀਲਾ, ਗੁਰਪ੍ਰੀਤ ਕਲੇਰ ਆਦਿ ਹਾਜ਼ਰ ਸਨ।