- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਆਰ ਦਫ਼ਤਰਾਂ ’ਚ ਰਜਿਸਟਰੀਆਂ ਦਾ ਅੰਕੜਾ 250 ਤੋਂ ਪਾਰ

-ਐੱਸਆਰ-1 ’ਚ 143 ਤੇ ਐੱਸਆਰ-2 ’ਚ 113 ਦਸਤਾਵੇਜ਼ਾਂ ਦੀ ਹੋਈ ਰਜਿਸਟ੍ਰੇਸ਼ਨ
-ਚਾਰ ਜੁਆਇੰਟ ਸਬ ਰਜਿਸਟਰਾਰਾਂ ਦੀਆਂ ਆਈਡੀਜ਼ ’ਚ ਪੁੱਜੇ 266 ਦਸਤਾਵੇਜ਼
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦੇ ਦੋਵਾਂ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਇੱਕੋ ਦਿਨ ਰਜਿਸਟਰੀਆਂ ਦਾ ਅੰਕੜਾ 250 ਤੋਂ ਪਾਰ ਪਹੁੰਚ ਗਿਆ। ਦਿਨ ਭਰ ਵਿੱਚ ਕੁੱਲ 253 ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਚਾਰ ਜੁਆਇੰਟ ਸਬ ਰਜਿਸਟਰਾਰਾਂ ਦੀਆਂ ਆਈਡੀਜ਼ ਵਿੱਚ ਕੁੱਲ 266 ਦਸਤਾਵੇਜ਼ ਪੇਸ਼ ਹੋਏ ਸਨ, ਜਿਨ੍ਹਾਂ ਵਿੱਚੋਂ 13 ਦਸਤਾਵੇਜ਼ ਦਰਜ ਨਹੀਂ ਹੋ ਸਕੇ। ਐੱਸਆਰ-1 ਵਿੱਚ 143 ਅਤੇ ਐੱਸਆਰ-2 ਵਿੱਚ 113 ਦਸਤਾਵੇਜ਼ ਦਰਜ ਹੋਣ ਨਾਲ ਦੋਵਾਂ ਦਫ਼ਤਰਾਂ ਵਿੱਚ ਰਜਿਸਟਰੀਆਂ ਦਾ ਕੰਮ ਵੱਡੇ ਪੱਧਰ ’ਤੇ ਹੋਇਆ। ਇਨ੍ਹਾਂ ਵਿੱਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਦੇ ਨਾਲ ਰਹਿਣਨਾਮੇ, ਟਰਾਂਸਫਰ ਡੀਡ, ਗਿਫਟ ਡੀਡ, ਵਸੀਅਤਾਂ ਅਤੇ ਮੁਖਤਾਰਨਾਮੇ ਵਰਗੇ ਦਸਤਾਵੇਜ਼ ਵੀ ਸ਼ਾਮਲ ਰਹੇ। ਸਬ ਰਜਿਸਟਰਾਰ ਦਫ਼ਤਰ-1 ਵਿੱਚ ਜੁਆਇੰਟ ਸਬ ਰਜਿਸਟਰਾਰ ਗੁਰਪ੍ਰੀਤ ਸਿੰਘ ਦੀ ਆਈਡੀ ਵਿੱਚ ਕੁੱਲ 89 ਦਸਤਾਵੇਜ਼ ਪਹੁੰਚੇ, ਜਿਨ੍ਹਾਂ ਵਿੱਚੋਂ 81 ਦੀ ਰਜਿਸਟ੍ਰੇਸ਼ਨ ਹੋਈ। ਇਸੇ ਤਰ੍ਹਾਂ ਜੁਆਇੰਟ ਸਬ ਰਜਿਸਟਰਾਰ ਲਵਪ੍ਰੀਤ ਸਿੰਘ ਦੀ ਆਈਡੀ ਵਿੱਚ 54 ਦਸਤਾਵੇਜ਼ ਆਏ, ਜਿਨ੍ਹਾਂ ਵਿੱਚੋਂ 47 ਦਰਜ ਕੀਤੇ ਗਏ। ਦੋਵਾਂ ਅਧਿਕਾਰੀਆਂ ਦੀਆਂ ਆਈਡੀਜ਼ ਵਿੱਚ ਕੁੱਲ 143 ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਹੋਈ। ਐੱਸਆਰ-1 ਵਿੱਚ ਦਰਜ ਦਸਤਾਵੇਜ਼ਾਂ ਦੀਆਂ ਕਿਸਮਾਂ ਵਿੱਚ 62 ਰਜਿਸਟਰੀਆਂ, 19 ਟਰਾਂਸਫਰ ਡੀਡ, ਇੱਕ ਗਿਫਟ ਡੀਡ, ਚਾਰ ਵਸੀਅਤਾਂ, 31 ਰਹਿਣਨਾਮੇ, 10 ਅਟਾਰਨੀਆਂ, ਚਾਰ ਕਨਵੇਂਸ ਡੀਡ ਅਤੇ ਸੱਤ ਪਟਾਨਾਮੇ ਸ਼ਾਮਲ ਦੱਸੇ ਗਏ ਹਨ। ਦਫ਼ਤਰ-1 ਵਿੱਚ ਰਜਿਸਟਰੀਆਂ ਦੀ ਗਿਣਤੀ ਦੇ ਨਾਲ ਰਹਿਣਨਾਮਿਆਂ ਦਾ ਅੰਕੜਾ ਵੀ ਧਿਆਨ ਖਿੱਚਦਾ ਹੈ। 31 ਰਹਿਣਨਾਮੇ ਦਰਜ ਹੋਣਾ ਦਰਸਾਉਂਦਾ ਹੈ ਕਿ ਜਾਇਦਾਦ ਨਾਲ ਸਬੰਧਤ ਵੱਖ-ਵੱਖ ਕਿਸਮਾਂ ਦੇ ਕਾਨੂੰਨੀ ਦਸਤਾਵੇਜ਼ਾਂ ਲਈ ਲੋਕ ਸਬ ਰਜਿਸਟਰਾਰ ਦਫ਼ਤਰ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਟਰਾਂਸਫਰ ਡੀਡ ਅਤੇ ਅਟਾਰਨੀਆਂ ਦੀ ਵੀ ਕਾਫ਼ੀ ਗਿਣਤੀ ਰਹੀ। ਦੂਜੇ ਪਾਸੇ ਸਬ ਰਜਿਸਟਰਾਰ ਦਫ਼ਤਰ-2 ਵਿੱਚ ਵੀ ਰਜਿਸਟਰੀਆਂ ਦਾ ਕੰਮ ਸੈਂਕੜੇ ਤੋਂ ਪਾਰ ਰਿਹਾ। ਜੁਆਇੰਟ ਸਬ ਰਜਿਸਟਰਾਰ ਜਗਤਾਰ ਸਿੰਘ ਦੀ ਆਈਡੀ ਵਿੱਚ 44 ਦਸਤਾਵੇਜ਼ ਆਏ, ਜਿਨ੍ਹਾਂ ਵਿੱਚੋਂ 39 ਦੀ ਰਜਿਸਟ੍ਰੇਸ਼ਨ ਹੋਈ। ਜਦਕਿ ਜੁਆਇੰਟ ਸਬ ਰਜਿਸਟਰਾਰ ਮਨਪ੍ਰੀਤ ਸਿੰਘ ਨਾਮਧਾਰੀ ਦੀ ਆਈਡੀ ਵਿੱਚ 69 ਦਸਤਾਵੇਜ਼ ਪੇਸ਼ ਹੋਏ ਅਤੇ 62 ਦਰਜ ਕੀਤੇ ਗਏ। ਇਸ ਤਰ੍ਹਾਂ ਐੱਸਆਰ-2 ਵਿੱਚ ਕੁੱਲ 113 ਦਸਤਾਵੇਜ਼ਾਂ ਦੀ ਰਜਿਸਟ੍ਰੇਸ਼ਨ ਹੋਈ। ਐੱਸਆਰ-2 ਵਿੱਚ ਦਰਜ ਦਸਤਾਵੇਜ਼ਾਂ ਦੀਆਂ ਕਿਸਮਾਂ ਵਿੱਚ 77 ਰਜਿਸਟਰੀਆਂ, 12 ਰਹਿਣਨਾਮੇ, ਤਿੰਨ ਟਰਾਂਸਫਰ ਡੀਡ, ਸੱਤ ਮੁਖਤਾਰਨਾਮੇ ਅਤੇ ਇੱਕ ਵਸੀਅਤ ਸ਼ਾਮਲ ਹੈ। ਇੱਥੇ ਦਰਜ ਹੋਏ ਦਸਤਾਵੇਜ਼ਾਂ ਵਿੱਚ ਰਜਿਸਟਰੀਆਂ ਦੀ ਗਿਣਤੀ ਸਭ ਤੋਂ ਵੱਧ ਰਹੀ। ਇਸ ਤੋਂ ਇਲਾਵਾ ਰਹਿਣਨਾਮਿਆਂ ਅਤੇ ਮੁਖਤਾਰਨਾਮਿਆਂ ਦੀ ਵੀ ਚੰਗੀ ਗਿਣਤੀ ਰਹੀ। ਦੋਵਾਂ ਸਬ ਰਜਿਸਟਰਾਰ ਦਫ਼ਤਰਾਂ ਦੇ ਅੰਕੜਿਆਂ ਨੂੰ ਮਿਲਾ ਕੇ ਦੇਖਿਆ ਜਾਵੇ ਤਾਂ ਐੱਸਆਰ-1 ਵਿੱਚ 143 ਅਤੇ ਐੱਸਆਰ-2 ਵਿੱਚ 113 ਦਸਤਾਵੇਜ਼ ਦਰਜ ਹੋਏ। ਇਸ ਤਰ੍ਹਾਂ ਕੁੱਲ 266 ਦਸਤਾਵੇਜ਼ ਰਜਿਸਟ੍ਰੇਸ਼ਨ ਲਈ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ 253 ਦਾ ਕੰਮ ਮੁਕੰਮਲ ਹੋਇਆ, ਜਦਕਿ 13 ਦਸਤਾਵੇਜ਼ ਦਰਜ ਨਹੀਂ ਹੋ ਸਕੇ। ਇੱਕੋ ਦਿਨ ਵਿੱਚ ਹੋਈਆਂ ਇਨ੍ਹਾਂ ਰਜਿਸਟ੍ਰੇਸ਼ਨਾਂ ਨੇ ਜਲੰਧਰ ਦੇ ਦੋਵਾਂ ਸਬ ਰਜਿਸਟਰਾਰ ਦਫ਼ਤਰਾਂ ਵਿੱਚ ਜਾਇਦਾਦ ਨਾਲ ਸਬੰਧਤ ਕੰਮਕਾਜ ਦੀ ਵੱਡੀ ਮਾਤਰਾ ਨੂੰ ਸਾਹਮਣੇ ਲਿਆਂਦਾ ਹੈ।
-----------------------
ਛੁੱਟੀਆਂ ਕਾਰਨ ਨਿਕਲਿਆ ਕੰਮ : ਜਤਿੰਦਰ ਸਿੰਘ
ਐੱਸਆਰ-1 ਦੇ ਰਜਿਸਟਰੀ ਕਲਰਕ ਜਤਿੰਦਰ ਸਿੰਘ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਦੀਆਂ ਦੋ ਛੁੱਟੀਆਂ ਤੋਂ ਬਾਅਦ ਅਤੇ ਮੰਗਲਵਾਰ ਨੂੰ ਫਿਰ ਛੁੱਟੀ ਹੋਣ ਕਾਰਨ ਕੰਮ ਦੀ ਰਫਤਾਰ ਆਮ ਦਿਨਾਂ ਨਾਲੋਂ ਥੋੜ੍ਹੀ ਵੱਧ ਰਹੀ। ਉਨ੍ਹਾਂ ਕਿਹਾ ਕਿ ਆਮ ਦਿਨਾਂ ਦੀ ਕੰਮ ਦੀ ਰੂਟੀਨ ‘ਚ ਕੋਈ ਖਾਸਾ ਫਰਕ ਨਹੀਂ ਹੈ।
-----------------------
ਕਾਫੀ ਦੇਰ ਬਾਅਦ ਮਾਰਿਆ ਦਸਤਾਵੇਜ਼ੀ ‘ਸੈਂਕੜਾ’ : ਭਟੇਜਾ
ਓਧਰ ਦੂਜੇ ਪਾਸੇ ਐੱਸਆਰ-2 ਦੇ ਰਜਿਸਟਰੀ ਕਲਰਕ ਅਰੁਣ ਭਟੇਜਾ ਨੇ ਕਿਹਾ ਕਿ ਦਫਤਰ ਵਿਚ ਕਾਫੀ ਦੇਰ ਬਾਅਦ 100 ਤੋਂ ਵੱਧ ਦਸਤਾਵੇਜ਼ ਦਰਜ ਹੋਏ ਹਨ। ਇਸ ਤੋਂ ਪਹਿਲਾਂ ਕਦੇ ਹੀ ਇੰਨੇ ਦਸਤਾਵੇਜ਼ ਐੱਸਆਰ-2 ਵਿਚ ਆਏ ਹਨ। ਉਨ੍ਹਾਂ ਵੀ ਕਿਹਾ ਕਿ ਇਹ ਸਿਰਫ ਤੇ ਸਿਰਫ ਛੁੱਟੀਆਂ ਦੇ ਕਾਰਨ ਹੀ ਹੋਇਆ ਹੈ।