- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਾਗਪੁਰ ਸਥਿਤ ਕੈਸਲ ਟੋਇਟਾ ਡੀਲਰਸ਼ਿਪ ’ਚ ਆਯੋਜਿਤ ਸਮਾਰੋਹ ’ਚ ਨਵੀਂ ਟੋਇਟਾ ਗਲੈਂਜ਼ਾ ਦਾ ਹੋਇਆ ਉਦਘਾਟਨ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਆਟੋਮੋਬਾਈਲ ਕੰਪਨੀ ਟੋਇਟਾ ਕਿਰਲੋਸਕਰ ਮੋਟਰ ਨੇ ਪ੍ਰਸਿੱਧ ਪ੍ਰੀਮੀਅਮ ਹੈਚਬੈਕ ਕਾਰ ‘ਆਲ ਨਿਊ ਟੋਇਟਾ ਗਲੈਂਜ਼ਾ’ ਨੂੰ ਨਵੇਂ ਤੇ ਆਕਰਸ਼ਕ ਅਵਤਾਰ ’ਚ ਪੇਸ਼ ਕੀਤਾ ਹੈ। ਇਸ ਮੌਕੇ ਜਲੰਧਰ-ਫਗਵਾੜਾ ਹਾਈਵੇਅ 'ਤੇ ਪਰਾਗਪੁਰ ਸਥਿਤ ‘ਕੈਸਲ ਟੋਇਟਾ’ ਡੀਲਰਸ਼ਿਪ ’ਚ ਸ਼ਾਨਦਾਰ ਲਾਂਚ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਐੱਮਡੀ ਸੰਜੇ ਹਾਂਡਾ, ਵਾਈਸ ਪ੍ਰੈਜ਼ੀਡੈਂਟ ਸਚਿਨ ਸ਼ਰਮਾ, ਏਰੀਆ ਮੈਨੇਜਰ ਪੰਕਜ ਆਨੰਦ ਤੇ ਜੀਐੱਮ ਅਰਵਿੰਦ ਰਾਜਪੂਤ ਸਮੇਤ ਕੰਪਨੀ ਦੇ ਹੋਰ ਅਧਿਕਾਰੀ ਤੇ ਗਾਹਕ ਵੀ ਮੌਜੂਦ ਸਨ। ਨਵੀਂ ਟੋਇਟਾ ਗਲੈਂਜ਼ਾ ਦਾ ਉਦਘਾਟਨ ਕੀਤਾ ਗਿਆ। ਕੰਪਨੀ ਵਾਈਸ ਪ੍ਰੈਜ਼ੀਡੈਂਟ ਸਚਿਨ ਸ਼ਰਮਾ ਨੇ ਦੱਸਿਆ ਕਿ ਨਵੀਂ ਗਲੈਂਜ਼ਾ ’ਚ 1.2 ਲੀਟਰ ਦਾ ਤਿੰਨ ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 61 ਕਿੱਲੋਵਾਟ ਦੀ ਵੱਧ ਤੋਂ ਵੱਧ ਪਾਵਰ ਤੇ 112.4 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ ਮੈਨੂਅਲ ਤੇ ਆਟੋਮੈਟਿਕ ਟ੍ਰਾਂਸਮਿਸ਼ਨ ਵਿਕਲਪਾਂ ’ਚ ਉਪਲਬਧ ਹੈ। ਨਾਲ ਹੀ ਈ-ਸੀਐੱਨਜੀ ਵਿਕਲਪ ਵੀ ਗਾਹਕਾਂ ਨੂੰ ਦਿੱਤਾ ਗਿਆ ਹੈ। ਇਸ ’ਚ ਸਾਰੇ ਵੇਰੀਐਂਟਸ ’ਚ 6 ਏਅਰਬੈਗ, ਏਬੀਐੱਸ ਦੇ ਨਾਲ ਈਬੀਡੀ, ਵ੍ਹੀਕਲ ਸਟੇਬਿਲਿਟੀ ਕੰਟਰੋਲ, ਹਿਲ ਹੋਲਡ ਕੰਟਰੋਲ, ਆਈਐੱਸਓਐੱਫਆਈਐਕਸ ਚਾਈਲਡ ਸੀਟ ਐਂਕਰੇਜ ਤੇ ਸੀਟ ਬੈਲਟ ਰੀਮਾਈਂਡਰ ਵਰਗੇ ਸੁਰੱਖਿਆ ਫੀਚਰਸ ਦਿੱਤੇ ਗਏ ਹਨ। ਇਸ ਦੇ ਟਾਪ ਵੇਰੀਐਂਟ ’ਚ ਲੈਵਲ-2 ਏਡੀਏਐੱਸ ਤਕਨੀਕ ਵੀ ਉਪਲੱਬਧ ਹੈ। ਏਰੀਆ ਮੈਨੇਜਰ ਪੰਕਜ ਆਨੰਦ ਨੇ ਦੱਸਿਆ ਕਿ ਨਵੀਂ ਗਲੈਂਜ਼ਾ ’ਚ ਵੇਰੀਐਂਟ ਅਨੁਸਾਰ 360-ਡਿਗਰੀ ਕੈਮਰਾ, ਹੈੱਡ-ਅੱਪ ਡਿਸਪਲੇ, ਵੈਂਟੀਲੇਟਿਡ ਸੀਟਸ, ਵਾਇਰਲੈੱਸ ਚਾਰਜਿੰਗ, ਪੁਸ਼-ਬਟਨ ਸਟਾਰਟ, ਸਮਾਰਟਪਲੇ ਪ੍ਰੋ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਂਡਰੌਇਡ ਆਟੋ ਤੇ ਐਪਲ ਕਾਰਪਲੇ ਵਰਗੇ ਆਧੁਨਿਕ ਫੀਚਰਸ ਵੀ ਮਿਲਦੇ ਹਨ।