- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਰੀਤੀਆਂ ਨੂੰ ਦੂਰ ਕਰਨ ਲਈ, ਨਰਿੰਦਰ ਬੀਬਾ ਯਾਦਗਾਰੀ ਮੇਲਾ ਸੱਦਾ ਦੇਵੇਗਾ....ਨਿਧੜਕ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨਰਿੰਦਰ ਬੀਬਾ ਯਾਦਗਾਰੀ ਮੇਲਾ ਸਮਾਜ ’ਚ ਵੇਲ ਵਾਂਗ ਫੈਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਸੱਦਾ ਦੇਵੇਗਾ। ਉਕਤ ਵਿਚਾਰ ਸੱਭਿਆਚਾਰਕ ਮੇਲਿਆਂ ਦੇ ਬਾਦਸ਼ਾਹ ਤੇ ਗੀਤਕਾਰ ਗੁਰਨਾਮ ਸਿੰਘ ਨਿਧੜਕ ਵੱਲੋਂ ਲੋਹੀਆਂ ਖ਼ਾਸ ਦੇ ਸੰਗੀਤ ਪ੍ਰੇਮੀਆਂ ਨੂੰ ਮੇਲੇ ’ਚ ਸ਼ਿਰਕਤ ਕਰਨ ਦਾ ਸੱਦਾ ਦੇਣ ਸਮੇਂ ਲੋਹੀਆਂ ਖ਼ਾਸ ਦੇ ਚੁਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਿੰਡ ਸਾਦਿਕ ਪੁਰ ਵਿਖੇ 3 ਅਕਤੂਬਰ 2026 ਨੂੰ ਪੰਜਾਬ ਦੀ ਪ੍ਰਸਿੱਧ ਮਰਹੂਮ ਲੋਕ ਗਾਇਕਾ ਨਰਿੰਦਰ ਬੀਬਾ ਦੀ ਯਾਦ ’ਚ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਕਰਵਾਇਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਦੌਰ ’ਚ ਚੱਲਦੀ ਸਿਆਸਤ ਨਾਲ ਭਾਈਚਾਰਕ ਸਾਂਝ ਨੂੰ ਲੱਗਦਾ ਖ਼ੋਰਾ ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕਾ ਹੈ। ਸੱਭਿਆਚਾਰਕ ਮੇਲੇ ਤੇ ਖੇਡ ਮੇਲੇ ਪਰਿਵਾਰਾਂ ਨੂੰ ਫਿਰ ਤੋਂ ਜੋੜਨ ਦਾ ਉਪਰਾਲਾ ਕਰਦੇ ਹਨ। ਜਿੱਥੇ ਇਸ ਮੇਲੇ ’ਚ ਪੰਜਾਬ ਦੇ ਦਰਜਨਾਂ ਨਾਮਵਰ ਗਾਇਕ ਮਰਹੂਮ ਲੋਕ ਗਾਇਕਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ, ਉੱਥੇ ਪੰਜਾਬ ਦੀਆਂ ਨਾਮਵਰ ਸਿਆਸੀ ਹਸਤੀਆਂ ਵੀ ਮੇਲੇ ’ਚ ਸ਼ਾਮਲ ਹੋਣਗੀਆਂ।