- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਕੀਤਾ ਫੋਲੜੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਮੁਆਇਨਾ

-ਅਧਿਕਾਰੀਆਂ ਨੂੰ ਨਿਰਵਿਘਣ ਟ੍ਰੀਟਮੈਂਟ ਪਲਾਂਟ ਚਾਲੂ ਰੱਖਣ ਦੀ ਹਦਾਇਤ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਫੋਲੜੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਨਿਰਵਿਘਣ ਚਾਲੂ ਰਹਿਣਾ ਚਾਹੀਦਾ ਹੈ ਤੇ ਇਸ ਦੇ ਸਾਰੇ ਪੰਪਿੰਗ ਸੈਂਟ ਚਾਲੂ ਰਹਿਣਗੇ ਚਾਹੀਦੇ ਹਨ। ਬੁੱਧਵਾਰ ਨੂੰ ਕਮਿਸ਼ਨਰ ਨੇ ਓਐਂਡਐੱਮ ਅਧਿਕਾਰੀਆਂ ਐੱਸਈ ਜਸਪਾਲ ਸਿੰਘ ਤੇ ਸਤਿੰਦਰ ਮਹਾਜਨ, ਐੱਸਡੀਓ ਗਗਨ ਲੂਥਰਾ ਤੇ ਪ੍ਰਦੂਸ਼ਣ ਵਿਭਾਗ ਦੇ ਐੱਸਡੀਓ ਆਦਿ ਨਾਲ ਟ੍ਰੀਟਮੈਂਟ ਪਲਾਂਟ ਦਾ ਮੁਆਇਨਾ ਕੀਤਾ। ਕਮਿਸ਼ਨਰ ਨੇ ਅਹੁਦਾ ਸੰਭਾਲਣ ਮਗਰੋਂ ਪਹਿਲੀਵਾਰ ਫੋਲੜੀਵਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਮੁਆਇਨਾ ਕੀਤਾ ਤੇ ਅਧਿਕਾਰੀਆਂ ਤੋਂ ਪਲਾਂਟ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਜਮਸ਼ੇਰ ਦੇ ਈਟੀਪੀ ਪਲਾਂਟ ਦਾ ਵੀ ਮੁਆਇਨਾਂ ਕੀਤਾ ਜਿਥੇ ਪਸ਼ੂਆਂ ਦੇ ਪਿਸ਼ਾਬ ਨੂੰ ਟ੍ਰੀਟ ਕਰਕੇ ਉਸ ਨੂੰ ਖੇਤਾਂ ਨੂੰ ਸਪਲਾਈ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫੋਲੜੀਵਾਲ ਦੇ ਸੀਵਰੇਜ ਟ੍ਰੀਟਮੈਂਟ ਪਲਾਟ ਦਾ ਉਹ ਨਾਲਾ ਵੀ ਦੇਖਿਆ ਜਿਥੇ ਟ੍ਰੀਟਮੈਂਟ ਮਗਰੋਂ ਪਾਣੀ ਜਾਂਦਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਟ੍ਰੀਟਮੈਂਟ ਪਲਾਂਟ ਦੇ ਸਾਰੇ ਪੰਪਿੰਗ ਸੈਟ ਚਾਲੂ ਰਹਿਣੇ ਚਾਹੀਦੇ ਹਨ। ਇਸ ਦੌਰਾਨ ਪਲਾਂਟ ਨੂੰ ਠੇਕੇ ਤੇ ਚਲਾਉਣ ਵਾਲੀ ਕੰਪਨੀ ਦੇ ਪ੍ਰਬੰਧਕਾਂ ਨਾਲ ਵੀ ਉਨ੍ਹਾਂ ਨੇ ਗਲਬਾਤ ਕੀਤੀ ਤੇ ਕਿਹਾ ਕਿ ਉਹ ਸਟੈਂਡਬਾਈ ਪੰਪਿੰਗ ਸੈਟਾਂ ਦਾ ਵੀ ਪ੍ਰਬੰਧ ਕਰਨ ਤਾਂ ਜੋ ਬਿਨਾ ਕਿਸੇ ਰੁਕਾਵਟ ਦੇ ਟ੍ਰੀਟਮੈਂਟ ਪਲਾਂਟ ਚਾਲੂ ਰਹੇ ਤੇ ਜੇ ਕੋਈ ਪੰਪ ਖਰਾਬ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਬਦਲਿਆ ਜਾਏ।