- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਗਮ ਕਮਿਸ਼ਨਰ ਨੇ ਸ਼ਹਿਰ ’ਚ ਚੱਲ ਰਹੇ ਵਿਕਾਸ ਕੰਮਾਂ ਤੇ ਸਫਾਈ ਦਾ ਕੀਤਾ ਮੁਆਇਨਾ

-ਅਧਿਕਾਰੀਆਂ ਨੂੰ ਸੜਕਾਂ ਕੰਢੇ ਲੱਗੇ ਢੇਰ ਚੁਕਾਉਣ ਦੇ ਦਿੱਤੇ ਹੁਕਮ
ਪੰਜਾਬੀ ਜਾਗਰਣ ਪ੍ਰਤੀਨਿਧ,ਜਲੰਧਰ
ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਦੀ ਟੀਮ ਨੂੰ ਲੈ ਕੇ ਸ਼ਹਿਰ ’ਚ ਚੱਲ ਰਹੇ ਵਿਕਾਸ ਕੰਮਾਂ ਦਾ ਮੁਆਇਨਾ ਕੀਤਾ ਤੇ ਸੜਕਾਂ ਦੇ ਆਲੇ ਦੁਆਲੇ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਾਉਣ ਤੇ ਸਫਾਈ ਕਰਾਉਣ ਦੇ ਦਿੱਤੇ ਹੁਕਮ। ਉਨ੍ਹਾਂ ਨਾਲ ਬੀਐਂਡਆਰ ਦੇ ਐੱਸਈ ਰਜਨੀਸ਼ ਡੋਗਰਾ, ਐਕਸੀਅਨ ਰਾਮਪਾਲ, ਹੈਲਥ ਅਫਸਰਅ ਡਾ. ਕ੍ਰਿਸ਼ਨ ਸ਼ਰਮਾ ਤੇ ਐੱਸਡੀਓਜ਼ ਆਦਿ ਮੋਜੂਦ ਸਨ। ਕਮਿਸ਼ਨਰ ਨੇ ਪੀਏਪੀ ਤੋਂ ਮਹਾਂਵੀਰ ਮਾਰਗ, ਬੀਐੱਸਐੱਫ ਚੌਕ, ਗੁਰਨਾਨਕ ਮਿਸ਼ਨ ਚੌਕ, ਨਕੋਦਰ ਚੌਕ, ਫੁੱਟਬਾਲ ਚੌਕ ਦਾ ਮੁਆਇਨਾ ਕੀਤਾ ਤੇ ਇਸ ਦੇ ਨਾਲ ਹੀ ਰੋਡ ਸਵੀਪਿੰਗ ਮਸ਼ੀਨ ਰਾਹੀਂ ਪੁਲਿਸ ਲਾਈਨ ਰੋਡ ਤੇ ਪੀਏਪੀ ਤੋਂ ਕਪੂਰਥਲਾ ਰੋਡ ਤੱਕ ਕੀਤੀ ਗਈ ਸਫਾਈ ਨੂੰ ਦੇਖਿਆ ਤੇ ਸਫਾਈ ਦੌਰਾਨ ਸੜਕਾਂ ਦੇ ਆਲੇ ਦੁਆਲੇ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਾਉਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਰੋਡ ਸਵੀਪਿੰਗ ਮਸ਼ੀਨ ਰਾਹੀਂ ਜਿਹੜੀ ਸੜਕਾਂ ਦੀ ਸਫਾਈ ਹੋ ਰਹੀ ਹੈ ਉਸ ਦਾ ਕੂੜਾ ਨਾਲੋ ਨਾਲ ਹੀ ਚੁਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਹਾਇਕ ਹੈਲਥ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੂੰ ਹਦਾਇਤ ਕੀਤੀ ਕਿ ਡੰਪਾਂ ਤੋਂ ਕੂੜੇ ਦੀ ਢੁਆਈ ਰੋਜ਼ਾਨਾ ਹੋਣੀ ਚਾਹੀਦੀ।
---------------------
ਵਾਟਰ ਸਪਲਾਈ ਨੇ ਕੀਤੀ 71,930 ਰੁਪਏ ਦੀ ਕੀਤੀ ਵਸੂਲੀ
ਇਸ ਦੌਰਾਨ ਵਾਟਰ ਸਪਲਾਈ ਦੀ ਟੀਮ ਵੱਲੋਂ ਜ਼ੋਨ ਨੰਬਰ 3 ਦੇ ਇਲਾਕੇ ’ਚ ਪਾਣੀ ਤੇ ਸੀਵਰੇਜ ਦੇ ਬਿੱਲ ਜਮ੍ਹਾਂ ਨਾ ਕਰਾਉਣ ਵਾਲੇ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਵਸੂਲੀ ਮੁਹਿੰਮ ਅਧੀਨ 71,930 ਰੁਪਏ ਦੀ ਵਸੂਲੀ ਕੀਤੀ ਗਈ। ਇਹ ਵਸੂਲੀ ਅਸਟੇਟ ਅਫਸਰ-ਕਮ-ਚੀਫ ਟੈਕਸ ਕੁਲੈਕਟਰ ਅਸ਼ਵਨੀ ਗਿੱਲ ਦੀ ਅਗਵਾਈ ’ਚ ਗਈ ਉਕਤ ਬਰਾਂਚ ਦੀ ਟੀਮ ਨੇ ਕਈ ਡਿਫਾਲਟਰਾਂ ਤੋਂ ਵਸੂਲੀ ਕੀਤੀ ਤੇ ਕੁਝ ਡਿਫਾਲਟਰਾਂ ਨੂੰ ਟੈਕਸ ਜਮ੍ਹਾਂ ਕਰਵਾਉਣ ਦੀ ਮਿਆਦ ’ਚ ਹੋਰ ਵਾਧਾ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬਕਾਇਆ ਪਾਣੀ ਤੇ ਸੀਵਰੇਜ ਦੇ ਬਿਲਾਂ ਦਾ ਭੁਗਤਾਨ ਕਰਨ ਤਾਂ ਜੋ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ।