ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਕੱਢੀ ਜਾ ਰਹੀ ਮਾਂ ਬੋਲੀ ਪੰਜਾਬੀ ਜਾਗਰੂਕਤਾ ਰੈਲੀ ਦਾ ਜਲੰਧਰ ਪੁੱਜਣ ’ਤੇ ਭਰਵਾਂ ਸਵਾਗਤ
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਡਾ. ਦਲਵੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਮਾਂ ਬੋਲੀ ਪੰਜਾਬੀ ਜਾਗਰੂਕਤਾ ਰੈਲੀ’ ਦਾ ਅੱਜ ਜਲੰਧਰ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਰੈਲੀ ਦਾ ਸਵਾਗਤ ਨਕੋਦਰ ਰੋਡ ਸਥਿਤ ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਸ਼ਹਿਰ ਦੇ ਪੰਜਾਬੀ ਪ੍ਰੇਮੀਆਂ ਤੇ ਬੁੱਧੀਜੀਵੀਆਂ ਨੇ ਪ੍ਰਬੰਧਕਾਂ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਕੀਤਾ।
Publish Date: Tue, 26 Sep 2023 09:58 PM (IST)
Updated Date: Tue, 26 Sep 2023 11:57 PM (IST)
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਡਾ. ਦਲਵੀਰ ਸਿੰਘ ਕਥੂਰੀਆ ਦੀ ਅਗਵਾਈ ਹੇਠ ਕੱਢੀ ਜਾ ਰਹੀ ‘ਮਾਂ ਬੋਲੀ ਪੰਜਾਬੀ ਜਾਗਰੂਕਤਾ ਰੈਲੀ’ ਦਾ ਅੱਜ ਜਲੰਧਰ ਪੁੱਜਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਰੈਲੀ ਦਾ ਸਵਾਗਤ ਨਕੋਦਰ ਰੋਡ ਸਥਿਤ ਸ੍ਰੀ ਗੁਰੂ ਰਵਿਦਾਸ ਚੌਕ ਵਿਖੇ ਸ਼ਹਿਰ ਦੇ ਪੰਜਾਬੀ ਪ੍ਰੇਮੀਆਂ ਤੇ ਬੁੱਧੀਜੀਵੀਆਂ ਨੇ ਪ੍ਰਬੰਧਕਾਂ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਕੀਤਾ।
ਇਸ ਉਪਰੰਤ ਇਹ ਕਾਫਲਾ ਵਿਰਸਾ ਵਿਹਾਰ ਵਿਖੇ ਪੁੱਜਾ, ਜਿੱਥੇ ਢੋਲ ਦੀ ਥਾਪ ’ਤੇ ਕਾਫਲੇ ਨੂੰ 'ਜੀ ਆਇਆਂ' ਆਖਿਆ ਗਿਆ। ਰੈਲੀ ਦਾ ਸਵਾਗਤ ਕਰਨ ਵਾਲਿਆਂ ’ਚ ਪੰਜਾਬੀ ਜਾਗ੍ਰਿਤੀ ਮੰਚ ਦੇ ਆਗੂ ਦੀਪਕ ਬਾਲੀ, ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਮਾਣਕ, ਪਿ੍ਰੰਸੀਪਲ ਅਨੂਪ ਵਤਸ, ਵਿਰਸਾ ਵਿਹਾਰ ਦੀ ਸੀਨੀਅਰ ਮੀਤ ਪ੍ਰਧਾਨ ਸੰਗਤ ਰਾਮ ਤੇ ਸਕੱਤਰ ਗੁਰਮੀਤ ਸਿੰਘ, ਸਮਾਜ ਸੇਵੀ ਪ੍ਰਵੀਨ ਅਬਰੋਲ, ਚੇਅਰਮੈਨ ਮੰਗਲ ਸਿੰਘ ਬਾਸੀ, ਆਤਮਪ੍ਰਕਾਸ਼ ਸਿੰਘ ਬਬਲੂ ਤੇ ਹੋਰਨਾਂ ਵੱਲੋਂ ਕੀਤਾ ਗਿਆ।
ਵਿਰਸਾ ਵਿਹਾਰ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਦਲਵੀਰ ਸਿੰਘ ਕਥੂਰੀਆ ਨੇ ਮਾਤ ਭਾਸ਼ਾ ਪੰਜਾਬੀ ਦੇ ਸਨਮਾਨ ’ਚ ਕੱਢੀ ਜਾ ਰਹੀ ਜਾਗਰੂਕਤਾ ਰੈਲੀ ਦੇ ਉਦੇਸ਼ ਤੇ ਸਫ਼ਰ ਬਾਰੇ ਦੱਸਿਆ। ਦੀਪਕ ਬਾਲੀ ਤੇ ਸਤਨਾਮ ਮਾਣਕ ਹੁਰਾਂ ਨੇ ਮਾਂ ਬੋਲੀ ਪੰਜਾਬੀ ਪ੍ਰਤੀ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਕੱਢੀ ਜਾ ਰਹੀ ਰੈਲੀ ਲਈ ਡਾ. ਦਲਵੀਰ ਸਿੰਘ ਕਥੂਰੀਆ ਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਵੀ ਕੀਤਾ।