- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਦਾਮਾ ਚਰਿੱਤਰ, ਫੁੱਲਾਂ ਦੀ ਹੋਲੀ ਮਹੋਤਸਵ ਅਤੇ ਲਕਸੋਟਿਕ ਹੋਮਜ਼ ਵਿਖੇ ਨਾਮ ਦੀਕਸ਼ਾ ਸਮਾਗਮ ਸ਼ਰਧਾ ਨਾਲ ਸੰਪੰਨ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ:
ਸ਼੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਸਮਿਤੀ ਵੱਲੋਂ ਕਰਵਾਈ ਜਾ ਰਹੀ ਸੱਤ ਰੋਜ਼ਾ ਸ਼੍ਰੀਮਦ ਭਾਗਵਤ ਕਥਾ ਦੇ ਆਖਰੀ ਦੀ ਸ਼ੁਰੂਆਤ ਸਵਾਮੀ ਆਚਾਰੀਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਨੇ ਸ਼੍ਰੀ ਮਦ ਭਾਗਵਤ ਭਗਵਾਨ ਦੀ ਆਰਤੀ ਅਤੇ ਗੁਰੂ ਵੰਦਨਾ ਨਾਲ ਕੀਤੀ। ਇਸ ਉਪਰੰਤ ਉਨਾਂ ਨੇ ਸੁੰਦਰ ਭਜਨ ਗਾਏ, ਜਿਸ ਦੌਰਾਨ ਪੰਡਾਲ ਵਿਚ ਬੈਠੀ ਸੰਗਤ ਭਗਤੀ ਰੰਗ ਵਿਚ ਰੰਗ ਕੇ ਝੂਮਣ ਲੱਗੀ। ਕਥਾ ਦੇ ਆਖਰੀ ਦਿਨ ਆਚਾਰੀਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਸੁਦਾਮਾ ਚਰਿੱਤਰ ਦਾ ਭਾਵਪੂਰਨ ਵਰਣਨ ਕੀਤਾ ਗਿਆ। ਇਸ ਮੌਕੇ ਫੁੱਲਾਂ ਦੀ ਹੋਲੀ ਮਹਾਉਤਸਵ ਵੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਥਾ ਦੌਰਾਨ ਆਚਾਰੀਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਕਿਹਾ ਕਿ ਜੀਵਨ ਵਿੱਚ ਮਨ ਦੀ ਸ਼ਾਂਤੀ ਸਭ ਤੋਂ ਮਹੱਤਵਪੂਰਨ ਹੈ। ਅਸ਼ਾਂਤ ਵਿਅਕਤੀ ਕਦੇ ਵੀ ਸੁਖੀ ਨਹੀਂ ਰਹਿ ਸਕਦਾ।
ਧਨ, ਦੌਲਤ ਅਤੇ ਭੌਤਿਕ ਸਾਧਨ ਅਸਲ ਸੁਖ ਦੀ ਗਾਰੰਟੀ ਨਹੀਂ ਹਨ, ਸਗੋਂ ਸੱਚਾ ਸੁਖ ਸ਼ਾਂਤੀ, ਸੰਤੋਖ ਅਤੇ ਪ੍ਰਭੂ ਦੇ ਸਿਮਰਨ ਵਿੱਚ ਹੈ। ਸੁਦਾਮਾ ਚਰਿੱਤਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਸੁਦਾਮਾ ਜੀ ਕੋਲ ਭਾਵੇਂ ਧਨ ਦੀ ਘਾਟ ਸੀ, ਪਰ ਉਹ ਨਾਮ-ਧਨ ਨਾਲ ਭਰਪੂਰ ਅਤੇ ਮਨ ਤੋਂ ਸ਼ਾਂਤ ਸਨ। ਸੁਸ਼ੀਲਾ ਜੀ ਵੱਲੋਂ ਪ੍ਰੇਮ ਨਾਲ ਭੇਟ ਕੀਤੇ ਚਾਰ ਮੁੱਠੀ ਚੌਲ ਉਨ੍ਹਾਂ ਦੇ ਨਿਰਮਲ ਭਾਵ ਦਾ ਪ੍ਰਤੀਕ ਸਨ, ਜਿਨ੍ਹਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਬੜੇ ਸਤਿਕਾਰ ਨਾਲ ਸਵੀਕਾਰ ਕੀਤਾ ਅਤੇ ਉਨ੍ਹਾਂ ’ਤੇ ਆਪਣੀ ਅਪਾਰ ਕਿਰਪਾ ਕੀਤੀ। ਮਹਾਰਾਜ ਜੀ ਨੇ ਕਿਹਾ ਕਿ ਸਤਿਕਾਰ ਅਮੀਰੀ ਨਾਲ ਨਹੀਂ, ਸਗੋਂ ਇਮਾਨਦਾਰੀ, ਨੇਕਦਿਲੀ ਅਤੇ ਉੱਚੇ ਚਰਿੱਤਰ ਨਾਲ ਮਿਲਦਾ ਹੈ। ਪ੍ਭੂ ਨੂੰ ਵਸਤੂ ਨਹੀਂ, ਸਗੋਂ ਭਗਤ ਦਾ ਸੱਚਾ ਭਾਵ ਚਾਹੀਦਾ ਹੈ। ਇਸ ਮੌਕੇ ਕਰਵਾਇਆ ਗਿਆ ਫੁੱਲਾਂ ਦੀ ਹੋਲੀ ਮਹਾਉਤਸਵ ਖਿੱਚ ਦਾ ਕੇਂਦਰ ਰਿਹਾ। ਆਚਾਰੀਆ ਜੀ ਵੱਲੋਂ ਗਾਏ ਗਏ ਭਜਨ ‘ਹੋਲੀ ਖੇਲ ਰਹੇ ਬਾਂਕੇ ਬਿਹਾਰੀ’ ਅਤੇ ‘ਬਾਂਕੇ ਬਿਹਾਰੀ ਕੋ ਦੇਖ ਛਟਾ ਮੇਰੇ ਮਨ ਹੈ ਗਯੋ ਲਟਾ-ਪਟਾ’ ਨਾਲ ਪੂਰਾ ਮਾਹੌਲ ਰਾਧਾ-ਕ੍ਰਿਸ਼ਨ ਦੀ ਭਗਤੀ ਵਿੱਚ ਰੰਗਿਆ ਗਿਆ। ਫੁੱਲਾਂ ਦੀ ਵਰਖਾ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਇਸ ਦਿਵਿਆ ਉਤਸਵ ਦਾ ਆਨੰਦ ਮਾਣਿਆ।
-----------------------------
ਲਕਸੋਟਿਕ ਹੋਮਜ਼ ’ਚ ਨਾਮ ਦੀਕਸ਼ਾ ਸਮਾਗਮ ਵੀ ਕਰਵਾਇਆ
ਇਸੇ ਲੜੀ ਤਹਿਤ ਲਕਸੋਟਿਕ ਹੋਮਜ਼ ’ਚ ਵੀ ਨਾਮ ਦੀਕਸ਼ਾ ਸਮਾਗਮ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਨਾਮ ਦੀਕਸ਼ਾ ਪ੍ਰਾਪਤ ਕੀਤੀ। ਸਮਾਗਮ ਦੌਰਾਨ ਭਗਤੀ, ਸ਼ਾਂਤੀ ਅਤੇ ਅਧਿਆਤਮਿਕਤਾ ਦਾ ਮਾਹੌਲ ਬਣਿਆ ਰਿਹਾ। ਸਮਾਗਮਾਂ ਨੇ ਭਗਤੀ, ਸੱਭਿਆਚਾਰ ਤੇ ਅਧਿਆਤਮਿਕਤਾ ਦਾ ਸੁੰਦਰ ਸੁਮੇਲ ਪੇਸ਼ ਕੀਤਾ। ਇਸ ਸਮਾਗਮ ਦੀ ਸਫ਼ਲਤਾ ’ਚ ਯਸ਼ਪਾਲ ਚੌਧਰੀ, ਅਭਿਸ਼ੇਕ ਚੌਧਰੀ, ਬ੍ਰਿਜੇਸ਼ ਕੁਮਾਰ ਜੁਨੇਜਾ, ਸੁਨੀਲ ਨੱਯਰ, ਉਮੇਸ਼ ਔਹਰੀ, ਸੰਦੀਪ ਮਲਿਕ, ਚੰਦਨ ਵਡੇਰਾ, ਬ੍ਰਿਜ ਮੋਹਨ ਚੱਢਾ, ਮਹੇਸ਼ ਮਖੀਜਾ, ਅੰਕੁਸ਼ ਜੁਨੇਜਾ, ਅਸ਼ਵਨੀ ਕੁਮਾਰ (ਆਸ਼ੂ), ਸੰਜੇ ਸਹਿਗਲ, ਹੇਮੰਤ ਥਾਪਰ, ਰਾਜਵੰਸ਼ ਮਲਹੋਤਰਾ, ਦੇਵੇਂਦਰ ਅਰੋੜਾ, ਹਰੀਸ਼ ਕੋਹਲੀ, ਰਿੰਕੂ ਮਲਹੋਤਰਾ, ਬਲਵਿੰਦਰ ਸ਼ਰਮਾ, ਵਿਜੇ ਸ਼ਰਮਾ, ਸੋਨੂੰ ਚੋਪੜਾ, ਸੁਮਿਤ ਗੋਇਲ, ਪੰਡਿਤ ਕਪਿਲ ਦੇਵ ਸ਼ਰਮਾ, ਸੰਦੀਪ ਕੁਮਾਰ, ਭੁਪਿੰਦਰ ਸਿੰਘ (ਬਿੱਲਾ), ਤਰੁਣ ਸਰੀਨ, ਜਤਿੰਦਰ ਸੋਨੂੰ, ਰਾਜੇਸ਼ ਬੀਗਮਲ, ਤਰਸੇਮ ਰਿੰਕੂ, ਅਰੁਣ ਮਲਹੋਤਰਾ, ਰਾਹੁਲ ਸ਼ਰਮਾ, ਰਾਹੁਲ ਬਾਹਰੀ, ਦੇਵੇਂਦਰ ਵਰਮਾ ਤੇ ਨਰਿੰਦਰ ਵਰਮਾ ਨੇ ਖਾਸ ਸਹਿਯੋਗ ਦਿੱਤਾ।