ਮਿਸਲ ਸਤਲੁਜ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਨੂਰਮਹਿਲ ’ਚ ਮਿਸਲ ਸਤਲੁਜ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
Publish Date: Tue, 18 Aug 2026 09:10 PM (IST)
Updated Date: Tue, 18 Aug 2026 09:12 PM (IST)
ਅਵਤਾਰ ਚੰਦ, ਪੰਜਾਬੀ ਜਾਗਰਣ, ਨੂਰਮਹਿਲ ਵਿਧਾਨ ਸਭਾ ਹਲਕਾ ਨਕੋਦਰ ਦੇ ਨੂਰਮਹਿਲ ਸਥਿਤ ਇਕ ਪੈਲੇਸ ਵਿਖੇ ਮਿਸਲ ਸਤਲੁਜ ਜਥੇਬੰਦੀ ਵੱਲੋਂ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਦਵਿੰਦਰ ਸਿੰਘ ਸੰਗੋਵਾਲ ਦੀ ਅਗਵਾਈ ਹੇਠ ਵੱਡੀ ਮੀਟਿੰਗ ਕਰਵਾਈ ਗਈ, ਜਿਸ ਨੇ ਰੈਲੀ ਦਾ ਰੂਪ ਧਾਰ ਲਿਆ। ਮੀਟਿੰਗ ’ਚ ਵੱਡੀ ਗਿਣਤੀ ਵਿੱਚ ਆਗੂਆਂ, ਵਰਕਰਾਂ ਅਤੇ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਿਸਲ ਸਤਲੁਜ ਦੇ ਸੂਬਾ ਪ੍ਰਧਾਨ ਅਜੇਪਾਲ ਸਿੰਘ ਬਰਾੜ, ਦੁਆਬਾ ਯੂਥ ਪ੍ਰਧਾਨ ਤੇਵਿੰਦਰ ਸਿੰਘ ਤੇਜੀ ਮਾਂਗਟ, ਜ਼ਿਲ੍ਹਾ ਜਲੰਧਰ ਧਾਰਮਿਕ ਵਿੰਗ ਪ੍ਰਧਾਨ ਸੁਰਜੀਤ ਸਿੰਘ ਚੀਮਾ, ਸਪੋਰਟਸ ਵਿੰਗ ਪ੍ਰਧਾਨ ਪ੍ਰਦੀਪ ਸਿੰਘ ਸਾਦੀਪੁਰ, ਯੂਥ ਪ੍ਰਧਾਨ ਸੁਨੀਲ ਕੁਮਾਰ, ਇਸਤਰੀ ਵਿੰਗ ਪ੍ਰਧਾਨ ਪਰਮਜੋਤ ਕੌਰ ਖਾਲਸਾ ਨਕੋਦਰ, ਸਰਕਲ ਬਿਲਗਾ ਯੂਥ ਪ੍ਰਧਾਨ ਵਿਕਰਮਜੀਤ ਸਿੰਘ ਸੰਗੋਵਾਲ ਸਮੇਤ ਵੱਖ-ਵੱਖ ਆਗੂ ਹਾਜ਼ਰ ਸਨ। ਇਸ ਤੋਂ ਇਲਾਵਾ ਕਿਸਾਨ ਆਗੂ ਪ੍ਰਗਟ ਸਿੰਘ ਮੌ-ਸਾਹਿਬ, ਕਸ਼ਮੀਰ ਸਿੰਘ ਪੰਨੂ ਪ੍ਰਧਾਨ ਬੀਕੇਯੂ ਦੁਆਬਾ, ਨਰਿੰਦਰ ਸਿੰਘ ਉਦੋਵਾਲ, ਜਸਵੰਤ ਸਿੰਘ ਤਲਵਣ, ਰਸ਼ਪਾਲ ਸਿੰਘ ਸਾਦੀਪੁਰ, ਸੁਰਜੀਤ ਸਿੰਘ ਮੌ-ਸਾਹਿਬ, ਜਸਵੰਤ ਸਿੰਘ ਬੀਕੇਯੂ ਲੱਖੋਵਾਲ, ਸ਼੍ਰੋਮਣੀ ਰੰਘਰੇਟਾ ਦਲ ਦੇ ਪ੍ਰਧਾਨ ਬਲਵੀਰ ਸਿੰਘ ਚੀਮਾ, ਕੁਲਵੰਤ ਸਿੰਘ ਮੁਖੀ ਦਸ਼ਮੇਸ਼ ਤਰਨਾ ਦਲ, ਅਵਤਾਰ ਸਿੰਘ ਉਮਰਪੁਰਾ, ਗੁਰਪ੍ਰੀਤ ਸਿੰਘ ਕੋਟਬਾਦਲਖਾਂ, ਤੂਫਾਨ ਸਿੰਘ ਤਲਵਣ, ਅਰਵਿੰਦ ਸਿੰਘ ਅਟਵਾਲ ਜਨਤਾ ਨਗਰ ਤੇ ਅਵਤਾਰ ਸਿੰਘ ਐੱਨਆਰਆਈ ਪ੍ਰਧਾਨ ਪੰਜਾਬ ਆਦਿ ਵੀ ਮੌਜੂਦ ਸਨ। ਮੀਟਿੰਗ ਦੌਰਾਨ ਪਿੰਡਾਂ ਤੋਂ ਲੈ ਕੇ ਸਮੁੱਚੇ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੂਬਾ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨੌਜਵਾਨਾਂ ਨੂੰ ਅੱਗੇ ਆਉਣ ਤੇ ਨਿਰਪੱਖ ਸਿਆਸਤ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਾਜ਼ਰ ਆਗੂਆਂ ਨੇ ਪੰਜਾਬ ਦੇ ਭਵਿੱਖ, ਨੌਜਵਾਨਾਂ ਦੀ ਭੂਮਿਕਾ ਤੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ।