ਮਥੁਰਾ ਲੀਲ੍ਹਾ ਹਿਰਦੇ ਦਾ ਹਨੇਰਾ ਦੂਰ ਕਰਦੀ ਹੈ : ਅਚਾਰੀਆ ਗੋਸਵਾਮੀ ਮਥੁਰਾ ਲੀਲਾ ਜੀਵ ਦੇ ਹਿਰਦੇ ਦਾ ਅੰਧਕਾਰ ਦੂਰ ਕਰਕੇ ਗਿਆਨ ਦਾ ਵਿਕਾਸ ਕਰਦੀ ਹੈ : ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ
Publish Date: Thu, 08 Oct 2026 09:48 PM (IST)
Updated Date: Thu, 08 Oct 2026 09:50 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਸ਼੍ਰੀ ਬਾਂਕੇ ਬਹਿਾਰੀ ਕਥਾ ਸਮਿਤੀ ਵੱਲੋਂ ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ ’ਚ ਚੱਲ ਰਹੇ ਸੱਤ ਦਿਨਾਂ ਦੇ ਸ਼੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਛੇਵੇਂ ਦਿਨ ਪਰਮ ਸ਼ਰਧੇਯ ਆਚਾਰਿਆ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਮਹਾਰਾਜ ਨੇ ਕਥਾ ਦੀ ਸ਼ੁਰੂਆਤ ਸ਼੍ਰੀਮਦ ਭਾਗਵਤ ਭਗਵਾਨ ਜੀ ਦੀ ਆਰਤੀ ਨਾਲ ਕੀਤੀ। ਇਸ ਉਪਰੰਤ ਗੁਰੂ ਵੰਦਨਾ ਕਰ ਕੇ ਜੈ ਜੈ ਸ੍ਰੀ ਰਾਧੇ ਦੇ ਜੈਕੀਰੀਆਂ ਤੇ ਸ਼੍ਰੀ ਰਾਧੇ ਰਾਧੇ ਭਜਨ ਦੇ ਨਾਲ ਦੀ ਸ਼ੁਰੂਆਤ ਕੀਤੀ। ਕਥਾ ਦੌਰਾਨ ਆਪਣੇ ਪ੍ਰਵਚਨਾ ’ਚ ਉਨਾਂ ਨੇ ਮਥੁਰਾ ਲੀਲ੍ਹਾ ਦਾ ਵਿਸਥਾਰ ਨਾਲ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਮਥੁਰਾ ਲੀਲ੍ਹਾ ਜੀਵ ਦੇ ਹਿਰਦੇ ’ਚੋਂ ਅਗਿਆਨਤਾ ਦਾ ਅੰਧਕਾਰ ਦੂਰ ਕਰਕੇ ਗਿਆਨ ਦਾ ਵਿਕਾਸ ਕਰਦੀ ਹੈ। ਇਸ ਗਿਆਨ ਰਾਹੀਂ ਜੀਵ ਪੂਰਨ ਬ੍ਰਹਮ ਸ਼੍ਰੀ ਕ੍ਰਿਸ਼ਨ ਦਾ ਸਾਕਸ਼ਾਤਕਾਰ ਕਰਨ ਦੇ ਯੋਗ ਬਣਦਾ ਹੈ। ਆਚਾਰਿਆ ਜੀ ਨੇ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਥੁਰਾ ’ਚ ਅਗਿਆਨ ਰੂਪੀ ਕੰਸ ਦਾ ਉਧਾਰ ਕਰਕੇ ਸੰਸਾਰ ’ਚ ਗਿਆਨ ਦਾ ਸੰਵਰਧਨ ਕੀਤਾ। ਬ੍ਰਹਸਪਤੀ ਦੇ ਸ਼ਿਸ਼ਯ ਉੱਧਵ ਜੀ ਦੇ ਗਿਆਨ ਨੂੰ ਵੀ ਭਗਵਾਨ ਨੇ ਗੋਪੀਆਂ ਦੀ ਭਗਤੀ ਰਾਹੀਂ ਹੋਰ ਪੂਰਨ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੇਕਰ ਆਪਣੇ ਅਧਿਐਨ ਕਾਲ ਦੌਰਾਨ ਮਥੁਰਾ ਲੀਲਾ ਦਾ ਸ਼ਰਵਣ ਕਰਦੇ ਹਨ ਤਾਂ ਉਨ੍ਹਾਂ ਨੂੰ ਵਿਦਿਆ ਦੇ ਖੇਤਰ ’ਚ ਉੱਤਮ ਸਫਲਤਾ ਪ੍ਰਾਪਤ ਹੁੰਦੀ ਹੈ। ਮਥੁਰਾ ਲੀਲਾ ਸ਼ਰਧਾ, ਗਿਆਨ ਤੇ ਭਗਤੀ ਦਾ ਅਨੋਖਾ ਸੰਗਮ ਹੈ। ----------------------- ਸ਼੍ਰੀ ਰੁਕਮਿਣੀ ਵਿਆਹ ਮਹਾ ਉਤਸਵ ਮਨਾਇਆ ਕਥਾ ਦੇ ਛੇਵੇਂ ਦਿਨ ਸ਼੍ਰੀ ਰੁਕਮਿਣੀ ਵਿਆਹ ਮਹੋਤਸਵ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਆਚਾਰਿਆ ਜੀ ਨੇ ਕਿਹਾ ਕਿ ਮਾਤਾ ਰੁਕਮਿਣੀ ਨੇ ਆਪਣੇ ਜੀਵਨ ’ਚ ਕੀਤੇ ਸਤਕਰਮਾਂ ਦੇ ਫਲਸਰੂਪ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਹੀ ਆਪਣੇ ਵਰ ਵਜੋਂ ਚੁਣਿਆ। ਉਨ੍ਹਾਂ ਦੀ ਪਵਿੱਤਰ ਭਾਵਨਾ ਨੂੰ ਸਵੀਕਾਰ ਕਰਦੇ ਹੋਏ ਭਗਵਾਨ ਸ਼੍ਰੀ ਦੁਆਰਿਕਾਧੀਸ਼ ਖੁਦ ਪਹੁੰਚੇ ਤੇ ਰੁਕਮਿਣੀ ਜੀ ਨੂੰ ਆਪਣੀ ਪ੍ਰਧਾਨ ਪਟਰਾਣੀ ਬਣਾ ਕੇ ਨਾਲ ਲੈ ਆਏ। ਆਚਾਰਿਆ ਜੀ ਨੇ ਕਿਹਾ ਕਿ ਇਹ ਦਿਵਯ ਪ੍ਰਸੰਗ ਸਾਨੂੰ ਸਿੱਖਿਆ ਦਿੰਦਾ ਹੈ ਕਿ ਜੀਵਨ ’ਚ ਕੀਤੇ ਪੁੰਨ ਤੇ ਸਤਕਰਮਾਂ ਦੇ ਫਲਸਰੂਪ ਸਾਨੂੰ ਭਗਵਾਨ ਦੀ ਸ਼ਰਨ ਤੇ ਉਨ੍ਹਾਂ ਦੀ ਕਿਰਪਾ ਨੂੰ ਹੀ ਸਰਬੋਤਮ ਮੰਨਣਾ ਚਾਹੀਦਾ ਹੈ। ---------------------------- ਅੱਜ ਹੋਵੇਗਾ ਫੁੱਲ ਹੋਲੀ ਮਹਾਉਤਸਵ ਪ੍ਰਬੰਧਕਾਂ ਨੇ ਕਥਾ ਦੌਰਾਨ ਦੱਸਿਆ ਕਿ ਅੱਜ ਵਿਸ਼ੇਸ਼ ਆਕਰਸ਼ਣ ਵਜੋਂ ਫੁੱਲਾਂ ਦੀ ਹੋਲੀ ਮਹਾ ਉਤਸਵ ਮਨਾਇਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਸਜਾਵਟ ਦੇ ਨਾਲ ਭਗਤੀਮਈ ਮਾਹੌਲ ਬਣਾਇਆ ਜਾਵੇਗਾ ਤੇ ਭਗਤ ਫੁੱਲਾਂ ਦੀ ਹੋਲੀ ਦੇ ਦਿਵਯ ਰੰਗਾਂ ਦਾ ਆਨੰਦ ਮਾਣਨਗੇ। ਇਸ ਮੌਕੇ ਯਸ਼ਪਾਲ ਚੌਧਰੀ, ਅਭਿਸ਼ੇਕ ਚੌਧਰੀ, ਸੁਨੀਲ ਨੈਅਰ, ਉਮੇਸ਼ ਔਹਰੀ, ਸੰਦੀਪ ਮਲਿਕ, ਚੰਦਨ ਵਡੇਰਾ, ਬ੍ਰਿਜ ਮੋਹਨ ਚੱਢਾ, ਮਹੇਸ਼ ਮਖੀਜ, ਅੰਕੁਸ਼ ਜੁਨੇਜਾ, ਅਸ਼ਵਨੀ ਕੁਮਾਰ (ਆਸ਼ੂ), ਸੰਜੇ ਸਹਿਗਲ, ਹੇਮੰਤ ਥਾਪਰ, ਰਾਜਵੰਸ਼ ਮਲਹੋਤਰਾ, ਦੇਵਿੰਦਰ ਅਰੋੜਾ, ਹਰੀਸ਼ ਕੋਹਲੀ, ਰਿੰਕੂ ਮਲਹੋਤਰਾ, ਬਲਵਿੰਦਰ ਸ਼ਰਮਾ, ਵਿਜੇ ਸ਼ਰਮਾ, ਸੋਨੂ ਚੋਪੜਾ, ਸੁਮਿਤ ਗੋਇਲ, ਪੰਡਿਤ ਕਪਿਲ ਦੇਵ ਸ਼ਰਮਾ, ਸੰਦੀਪ ਕੁਮਾਰ, ਭੁਪਿੰਦਰ ਸਿੰਘ (ਬਿੱਲਾ), ਜਿਤੇਂਦਰ ਸੋਨੂ, ਰਾਜੇਸ਼ ਬੀਗਾਮਲ, ਤਰਸੇਮ ਰਿੰਕੂ, ਅਰੁਣ ਮਲਹੋਤਰਾ, ਰਾਹੁਲ ਸ਼ਰਮਾ, ਰਾਹੁਲ ਬਾਹਰੀ, ਦਵਿੰਦਰ ਵਰਮਾ ਤੇ ਨਰਿੰਦਰ ਵਰਮਾ ਸਮੇਤ ਹੋਰ ਸ਼ਰਧਾਲੂ ਮੌਜੂਦ ਸਨ।