ਸ਼ਿਵ ਮੰਦਰ ਦੇ ਪ੍ਰਬੰਧਕਾਂ ਨੇ ਝੰਡੇ ਦੀ ਰਸਮ ਕੀਤੀ ਅਦਾ ਤੇ ਭੰਡਾਰਾ ਲਗਾਇਆ
ਸ਼ਿਵ ਮੰਦਿਰ ਦੇ ਪ੍ਰਬੰਧਕਾਂ ਵੱਲੋਂ ਝੰਡਾ ਚੜਾਇਆ ਤੇ ਭੰਡਾਰਾ ਲਗਾਇਆ
Publish Date: Mon, 16 Feb 2026 07:11 PM (IST)
Updated Date: Mon, 16 Feb 2026 07:15 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪ੍ਰਾਚੀਨ ਸ਼ਿਵ ਮੰਦਰ ਰਾਮਗੜ੍ਹ ਬਾਈਪਾਸ ਫਿਲੌਰ ਦੀ ਪ੍ਰਬੰਧਕ ਕਮੇਟੀ ਵੱਲੋਂ ਹਵਨ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਤੇ ਭੰਡਾਰਾ ਲਗਾਇਆ ਤੇ ਸ਼ਰਧਾਲੂਆਂ ਨੂੰ ਸ਼ਿਵ ਭੋਲੇ ਦਾ ਅਤੁੱਟ ਲੰਗਰ ਛਕਾਇਆ ਗਿਆ। ਇਸ ਮੌਕੇ ਸ਼ਿਵ ਭਜਨ ਮੰਡਲੀ ਮਹਿਲਾਵਾਂ ਫਿਲੌਰ ਵੱਲੋਂ ਕੀਰਤਨ ਰਾਹੀਂ ਸ਼ਾਇਦ ਭੋਲੇ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸ਼ਖਸੀਅਤਾਂ ਤੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ। ਗੁਲਸ਼ਨ ਕੁਮਾਰ ਅਹੂਜਾ ਪ੍ਰਧਾਨ ਨੇ ਧਾਰਮਿਕ ਸਮਾਗਮ ’ਚ ਯੋਗਦਾਨ ਪਾਉਣ ਵਾਲੇ ਸ਼ਰਧਾਲੂਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪੰਡਿਤ ਦੇਵਾ ਨੰਦ ਸ਼ਾਸਤਰੀ, ਰਾਜਾ ਧੀਮਾਨ, ਮੋਹਨ ਲਾਲ, ਪਵਨ ਕੁਮਾਰ, ਇੰਦਰਜੀਤ ਪੰਡਿਤ ਤੇ ਇਲਾਕੇ ਭਰ ਦੀਆਂ ਸੰਗਤਾਂ ਭਾਰੀ ਗਿਣਤੀ ’ਚ ਹਾਜ਼ਰ ਸਨ।