Jalandhar : ਡਬਲ ਮਰਡਰ ਕੇਸ ਦਾ ਮੁੱਖ ਦੋਸ਼ੀ ਪੁਲਿਸ ਐਨਕਾਊਂਟਰ 'ਚ ਜ਼ਖ਼ਮੀ, ਜੋਗਾ ਫੋਲੜੀਵਾਲ ਤੇ ਕਰਨ ਸਹਿਗਲ ਗੈਂਗ ਦਾ ਹੈ ਸ਼ੂਟਰ
ਤਿਲਕ ਨਗਰ ਵਿੱਚ 12 ਜੂਨ ਨੂੰ ਹੋਏ ਡਬਲ ਕਤਲ ਕੇਸ ਦੇ ਦੋਸ਼ੀ ਨੂੰ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਕਮਿਸ਼ਨਰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਪੁਲਿਸ 'ਤੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਚਲਾਈ ਗਈ ਜਵਾਬੀ ਕਾਰਵਾਈ ਵਿੱਚ ਦੋਸ਼ੀ ਗੁੱਲੂ ਜਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
Publish Date: Wed, 22 Jul 2026 11:43 AM (IST)
Updated Date: Wed, 22 Jul 2026 11:44 AM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ - ਤਿਲਕ ਨਗਰ ਵਿੱਚ 12 ਜੂਨ ਨੂੰ ਹੋਏ ਡਬਲ ਕਤਲ ਕੇਸ ਦੇ ਦੋਸ਼ੀ ਨੂੰ ਅੱਜ ਗੁਪਤ ਸੂਚਨਾ ਦੇ ਆਧਾਰ 'ਤੇ ਜਦੋਂ ਕਮਿਸ਼ਨਰ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਪੁਲਿਸ 'ਤੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਚਲਾਈ ਗਈ ਜਵਾਬੀ ਕਾਰਵਾਈ ਵਿੱਚ ਦੋਸ਼ੀ ਗੁੱਲੂ ਜਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ 12 ਜੂਨ ਨੂੰ ਤਿਲਕ ਨਗਰ ਵਿੱਚ ਸਿਮਰਨਜੀਤ ਸਿੰਘ ਅਤੇ ਸੌਰਭ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁੱਲੂ ਨਾਖਾਂ ਵਾਲੇ ਬਾਗ ਲਾਗੇ ਘੁੰਮ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਨਾਖਾਂ ਵਾਲੇ ਬਾਗ ਵਿਚ ਨਾਕਾਬੰਦੀ ਕੀਤੀ ਗਈ। ਜਦ ਪੁਲਿਸ ਪਾਰਟੀ ਨੇ ਗੁੱਲੂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਆਪਣੀ ਸੁਰੱਖਿਆ ਲਈ ਚਲਾਈ ਗਈ ਗੋਲੀ ਗੁੱਲੂ ਦੇ ਗੋਡੇ ਵਿੱਚ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕੀ ਗੁੱਲੂ ਦੇ ਸੰਬੰਧ ਜੋਗਾ ਫੋਲੜੀਵਾਲ ਅਤੇ ਕਰਨ ਸਹਿਗਲ ਨਾਲ ਹਨ। ਕਰਨ ਸਹਿਗਲ ਨੂੰ ਵੀ ਇਸ ਮਾਮਲੇ ਵਿੱਚ ਨਾਮਜਦ ਕਰ ਲਿਆ ਗਿਆ ਹੈ ਅਤੇ ਉਸ ਨੂੰ ਵੀ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ।