- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਾਟੇ ਟੀਮ ਨੇ ਸਟੇਟ ਪੱਧਰੀ ਮੁਕਾਬਲੇ ਲਈ ਬਣਾਈ ਆਪਣੀ ਜਗ੍ਹਾ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸਪੋਰਟਸ ਕਾਲਜ ਵਿਖੇ ਕਰਵਾਏ ਗਏ ਕਰਾਟੇ ਮੁਕਾਬਲਿਆਂ ’ਚ ਜਲੰਧਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ’ਚ ਮੈਡਲ ਜਿੱਤੇ ਤੇ ਸਟੇਟ ਪੱਧਰੀ ਟੂਰਨਾਮੈਂਟ ਲਈ ਜਗ੍ਹਾ ਪੱਕੀ ਕੀਤੀ। ਇਸ ਮੌਕੇ ਸਕੂਲ ਦੇ ਐੱਮਡੀ ਰਣਜੀਤ ਸਿੰਘ ਮਰੋਕ, ਕੁਲਵਿੰਦਰ ਕੌਰ ਮਰੋਕ ਤੇ ਪ੍ਰਿੰਸੀਪਲ ਤਿਲਕ ਰਾਜ ਅਰੋੜਾ ਨੇ ਸਟੇਟ ਪੱਧਰ ਲਈ ਚੁਣੇ ਗਏ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਕਰਾਟੇ ਮੁਕਾਬਲਿਆਂ ’ਚ ਅਮਾਨਤਜੀਤ ਕੌਰ, ਹਰਸ਼ੋਭਿਤ ਕੌਰ, ਜੋਧਵੀਰ ਸਿੰਘ ਤੇ ਹਰਮਨਪ੍ਰੀਤ ਸਿੰਘ ਨੇ ਸੋਨੇ ਦੇ ਤਮਗੇ ਹਾਸਲ ਕੀਤੇ। ਇਸੇ ਤਰ੍ਹਾਂ ਹਰਸਿਮਰਤ ਕੌਰ, ਵੰਸ਼ਪ੍ਰੀਤ ਸਿੰਘ, ਸਮਰਦੀਪ ਸਿੰਘ, ਅੰਮ੍ਰਿਤਪਾਲ ਸਿੰਘ ਤੇ ਵੰਸ਼ ਸ਼ਰਮਾ ਨੇ ਚਾਂਦੀ ਦੇ ਤਮਗੇ ਜਿੱਤੇ। ਇਸ ਤੋਂ ਇਲਾਵਾ ਅਮਨਪ੍ਰੀਤ ਕੌਰ, ਆਬੀਜੋਤ ਕੌਰ, ਸਹਿਜਪ੍ਰੀਤ ਸਿੰਘ, ਪ੍ਰਭਦੀਪ ਸਿੰਘ, ਸਮਰਜੀਤ ਸਿੰਘ, ਗੁਰਕੀਰਤ ਸਿੰਘ ਤੇ ਦਿਲਸ਼ਾਨ ਸਿੰਘ ਨੇ ਕਾਂਸੀ ਦੇ ਤਮਗੇ ਪ੍ਰਾਪਤ ਕਰਕੇ ਸਟੇਟ ਪੱਧਰੀ ਟੂਰਨਾਮੈਂਟ ਲਈ ਆਪਣਾ ਸਥਾਨ ਬਣਾਇਆ। ਇਸ ਮੌਕੇ ਗੁਰਮੀਤ ਕੌਰ ਵਿਰਕ, ਸਤਵਿੰਦਰਜੀਤ, ਅਜੈ ਕੁਮਾਰ, ਸਾਜਨ, ਸਰਬਜੀਤ ਸਿੰਘ, ਹਰਜਿੰਦਰ ਸਿੰਘ, ਜਸਪਾਲ ਸਿੰਘ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।