- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
8 ਅਕਤੂਬਰ ਨੂੰ ਦੁਸ਼ਹਿਰੇ ਦੇ ਤਿਉਹਾਰ ਸਬੰਧੀ ਹੋਵੇਗਾ ਝੰਡੀ ਪੂਜਣ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਦੁਸਹਿਰਾ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਪ੍ਰਵੀਨ ਗਰੋਵਰ, ਪ੍ਰਧਾਨ ਰਾਜੇਸ਼ ਪਰਾਸ਼ਰ ਤੇ ਸਰਪ੍ਰਸਤ ਕਮਲ ਨਾਹਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਸਬੰਧੀ 8 ਅਕਤੂਬਰ ਨੂੰ ਸ਼੍ਰੀ ਹਨੂੰਮਾਨ ਮੰਦਰ ਸ਼ਾਹਕੋਟ ਤੋਂ ਸ੍ਰੀ ਹਨੂਮਾਨ ਜੀ ਦੇ ਸਰੂਪ ’ਚ ਝੰਡਾ ਲੈ ਕੇ ਸ਼ੋਭਾ ਯਾਤਰਾ ਦੇ ਰੂਪ ’ਚ ਦੁਸਹਿਰਾ ਗਰਾਊਂਡ ਪਹੁੰਚ ਕੇ ਝੰਡੀ ਪੂਜਣ ਕੀਤਾ ਜਾਵੇਗਾ। ਇਸ ਉਪਰੰਤ 13 ਅਕਤੂਬਰ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਵਿਆਹ ਉਤਸਵ ਸਬੰਧੀ ਸ਼ਾਹਕੋਟ ਸ਼ਹਿਰ ’ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। 19 ਤੇ 20 ਅਕਤੂਬਰ ਦਿਨ ਸੋਮਵਾਰ ਤੇ ਮੰਗਲਵਾਰ ਨੂੰ ਦੁਸ਼ਹਿਰਾ ਗਰਾਊਂਡ ਸ਼ਾਹਕੋਟ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਤਿਮ ਦਿਨ 20 ਅਕਤੂਬਰ ਨੂੰ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਜਾਵੇਗੀ। ਇਸ ਮੌਕੇ ਸਰਪ੍ਰਸਤ ਦਰਸ਼ਨ ਅਰੋੜਾ, ਵਿਵੇਕ ਸ਼ਰਮਾ, ਡਾ. ਨਰੇਸ਼ ਸੱਗੂ, ਸਮਾਜ ਸੇਵਕ ਅਮਨ ਮਲਹੋਤਰਾ, ਰਾਕੇਸ਼ ਬਾਂਸਲ, ਦੀਪਕ ਸੋਬਤੀ ਆਰਏ, ਧਰਮਵੀਰ ਅਰੋੜਾ, ਰਾਜਾ ਅਰੋੜਾ, ਵਾਇਸ ਪ੍ਰਧਾਨ ਵਰਿੰਦਰ ਨਾਹਰ, ਨੀਰਜ ਨਾਹਰ, ਸੋਨੀ ਮਹਿਰਾ, ਗੋਪੀ ਸਿੰਘ, ਬਲਵਿੰਦਰ ਸਿੰਘ ਬਿੰਦਾ, ਸਚਿਨ ਜਿੰਦਲ, ਰਾਮ ਗੋਇਲ, ਅਸ਼ਵਨੀ ਮਿੱਤਲ, ਪ੍ਰਦੀਪ ਡੱਬ, ਗੌਤਮ ਧਵਨ, ਮਨਦੀਪ ਗੋਇਲ, ਮਨੋਜ ਅਰੋੜਾ, ਨਰਿੰਦਰ ਕੁਮਾਰ ਮੋਨੂ, ਰੋਹਿਤ ਮੈਸਨ, ਸਚਿਨ ਵਰਮਾ, ਰਿਸ਼ੂ ਸੋਬਤੀ, ਸਾਹਿਬ ਸਿੰਘ, ਲਵ ਕੁਮਾਰ, ਡਾ. ਦੀਪਕ ਸ਼ਰਮਾ, ਸੁਰਿੰਦਰ ਮੋਹਨ ਤੇਜੀ, ਐਡਵੋਕੇਟ ਪਿਊਸ਼, ਮਾਸਟਰ ਰਕੇਸ਼ ਕੁਮਾਰ ਖਹਿਰਾ, ਮਾਸਟਰ ਕੁਲਦੀਪ ਸੱਚ ਦੇਵਾ, ਪ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।