21 ਨਵੰਬਰ ਨੂੰ ਸਜੇਗਾ ਪੁਰਾਤਨ 98ਵਾਂ ਨਗਰ ਕੀਰਤਨ 21 ਨਵੰਬਰ ਨੂੰ ਸਜੇਗਾ ਪੁਰਾਤਨ 98ਵਾਂ ਨਗਰ ਕੀਰਤਨ
Publish Date: Tue, 06 Oct 2026 06:24 PM (IST)
Updated Date: Tue, 06 Oct 2026 06:26 PM (IST)
--ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਮਿਲੇ ਪ੍ਰਬੰਧਕ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਨਗਰ ਕੀਰਤਨ 21 ਨਵੰਬਰ ਨੂੰ ਦੁਆਬੇ ਦੇ ਕੇਂਦਰੀ ਅਸਥਾਨ ਗੁਰਦਵਾਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੀ ਪ੍ਰਬੰਧਕ ਕਮੇਟੀ ਵੱਲੋਂ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਵੇਰੇ 10 ਵਜੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਤੱਕ ਪੁਰਾਤਨ ਰੂਟ ’ਤੇ ਸਜਾਇਆ ਜਾਵੇਗਾ। ਜਿਸ ਦੀ ਸੰਪੂਰਨਤਾ ਰਾਤ ਕਰੀਬ 8 ਵਜੇ ਗੁਰਦਵਾਰਾ ਦੀਵਾਨ ਅਸਥਾਨ ਵਿਖੇ ਹੋਵੇਗੀ। ਇਸ ਸਬੰਧੀ ਪ੍ਰਧਾਨ ਮੋਹਨ ਸਿੰਘ ਢੀਂਡਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਸੁਰਿੰਦਰ ਸਿੰਘ ਵਿਰਦੀ ਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਨਗਰ ਕੀਰਤਨ ਦੀਆਂ ਤਿਆਰੀਆਂ ਨੂੰ ਲੈ ਕੇ ਵੱਖ-ਵੱਖ ਪੰਥਕ-ਧਾਰਮਿਕ ਸਖਸ਼ੀਅਤਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਨੁਮਾਇੰਦਿਆਂ ਨੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੂੰ ਸੱਦਾ ਪੱਤਰ ਦਿਤਾ। ਪ੍ਰਬੰਧਕਾਂ ਨੇ ਸਾਰੀਆਂ ਗੁਰਦਵਾਰਾ ਕਮੇਟੀਆਂ ਨੂੰ ਪੁਰਜੋਰ ਬੇਨਤੀ ਕਰਦਿਆਂ ਕਿਹਾ ਕਿ ਸਾਰੇ ਪ੍ਰਬੰਧਕ ਸਿੱਖੀ ਦੀ ਸ਼ਾਨ ਲਈ ਇਸ ਨਗਰ ਕੀਰਤਨ ’ਚ ਵੱਧ ਤੋਂ ਵੱਧ ਸੰਗਤਾਂ ਨਾਲ ਸ਼ਾਮਲ ਹੋਣ ਤੇ ਆਪਣੇ ਗੁਰੂ ਘਰਾਂ ’ਚ ਸਵੇਰੇ ਸ਼ਾਮ ਦੇ ਦੀਵਾਨਾਂ ਤੇ ਹੋਰ ਸਮਾਗਮਾਂ, ਪ੍ਰਭਾਤ ਫੇਰੀਆਂ ’ਚ ਨਗਰ ਕੀਰਤਨ ਦੇ ਪ੍ਰਚਾਰ ਦੀ ਸੇਵਾ ਨਿਭਾਉਣ। ਇਸ ਮੌਕੇ ਦਵਿੰਦਰ ਸਿੰਘ ਰਿਆਤ, ਗੁਰਜੀਤ ਸਿੰਘ ਪੋਪਲੀ, ਕੁਲਜੀਤ ਸਿੰਘ ਚਾਵਲਾ, ਜਸਕੀਰਤ ਸਿੰਘ ਜੱਸੀ, ਦਵਿੰਦਰ ਸਿੰਘ ਸੈਂਟਰਲ ਟਾਊਨ,ਨਵਦੀਪ ਸਿੰਘ ਗੁਲਾਟੀ, ਤੇਜਵੀਰ ਸਿੰਘ ਬਾਂਸਲ, ਗੁਰਜੀਤ ਸਿੰਘ ਟੱਕਰ, ਹਰਭਜਨ ਸਿੰਘ, ਹਰਵਿੰਦਰ ਸਿੰਘ ਮੱਖਣ, ਬਾਵਾ ਗਾਬਾ, ਬਲਜੀਤ ਸਿੰਘ ਕਰਾਰ ਖਾਂ, ਹਰਮਨਜੋਤ ਸਿੰਘ, ਅਨਮੋਲਪ੍ਰੀਤ ਸਿੰਘ ਆਦਿ ਹਾਜ਼ਰ ਸਨ।