- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਧਾ ਮਾਧਵ ਮੰਦਰ ਦੀ ਪਹਿਲੀ ਕਾਰਤਿਕ ਪ੍ਰਭਾਤ ਫੇਰੀ ਸ਼ਰਧਾ ਤੇ ਭਗਤੀ ਭਾਵ ਨਾਲ ਸਜਾਈ

ਹਰਿਨਾਮ ਸੰਕੀਰਤਨ, ਦੀਪਦਾਨ ਅਤੇ ਮੰਦਰ ਪਰਿਕਰਮਾ ਕਰ ਕੇ ਸ਼ਰਧਾਲੂਆਂ ਨੇ ਲਿਆ ਪ੍ਰਭੂ ਦਾ ਆਸ਼ੀਰਵਾਦ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ :
ਸ੍ਰੀ ਚੈਤਨਯ ਮਹਾਪ੍ਰਭੂ ਸ੍ਰੀ ਰਾਧਾ ਮਾਧਵ ਮੰਦਰ (ਹਰੇ ਬੋਲ ਮੰਦਰ), ਪ੍ਰਤਾਪ ਬਾਗ ਵਿਖੇ ਪਾਸ਼ਾਂਕੁਸ਼ਾ ਇਕਾਦਸ਼ੀ ਦੇ ਪਾਵਨ ਮੌਕੇ ’ਤੇ ਕਾਰਤਿਕ ਮਹੀਨੇ ਦੇ ਨਿਯਮ ਸੇਵਾ ਵਰਤ ਦੀ ਸ਼ੁਰੂਆਤ ਸ਼ਰਧਾ ਤੇ ਭਗਤੀ ਭਾਵ ਨਾਲ ਕੀਤੀ ਗਈ। ਇਸ ਮੌਕੇ ਕਾਰਤਿਕ ਮਹੀਨੇ ਦੀਆਂ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ ਪਹਿਲੀ ਪ੍ਰਭਾਤ ਫੇਰੀ ਮੰਦਰ ਤੋਂ ਰਵਾਨਾ ਹੋ ਕੇ ਸ੍ਰੀ ਵ੍ਰਿੰਦਾ ਦੇਵੀ ਮੰਦਰ, ਕੋਟ ਕਿਸ਼ਨ ਚੰਦ ਵਿਖੇ ਪਹੁੰਚੀ। ਪੂਰੇ ਰਸਤੇ ਹਰਿਨਾਮ ਸੰਕੀਰਤਨ ਦੀਆਂ ਮਧੁਰ ਧੁਨਾਂ ਨਾਲ ਮਾਹੌਲ ਭਗਤੀਮਈ ਹੋ ਗਿਆ।
ਪ੍ਰਭਾਤ ਫੇਰੀ ਦੌਰਾਨ ਮੰਦਰ ਦੇ ਪੁਜਾਰੀ ਦੀਨਾਰਤੀ ਹਰਿ ਦਾਸ ਪ੍ਰਭੂ ਤੇ ਕੇਵਲ ਕ੍ਰਿਸ਼ਨ ਸਮੇਤ ਰੇਵਤੀ ਰਮਣ ਗੁਪਤਾ, ਅਮਿਤ ਚੱਢਾ, ਰਾਜੇਸ਼ ਸ਼ਰਮਾ, ਮਿੰਟੂ ਕਸ਼ਯਪ, ਮਨੋਜ ਕੌਸ਼ਲ ਅਤੇ ਸੁਰੇਸ਼ ਵੱਲੋਂ ਗੁਰੂ ਵੰਦਨਾ, ਵੈਸ਼ਨਵ ਵੰਦਨਾ ਅਤੇ ਪੰਚਤੱਤਵ ਵੰਦਨਾ ਨਾਲ ਸੰਕੀਰਤਨ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਬਾਅਦ ਸ਼ਰਧਾਲੂਆਂ ਨੇ ਸਮੂਹਿਕ ਤੌਰ ’ਤੇ ਹਰਿਨਾਮ ਸੰਕੀਰਤਨ ਕੀਤਾ। ਕਾਰਤਿਕ ਮਹੀਨੇ ਦੀ ਮਹਿਮਾ ਦੱਸਦਿਆਂ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਕਾਰਤਿਕ ਮਹੀਨਾ ਸਾਰੇ ਮਹੀਨਿਆਂ ਵਿੱਚੋਂ ਉੱਤਮ, ਪੁੰਨਮਈ ਅਤੇ ਪਵਿੱਤਰ ਹੈ। ਸ੍ਰੀ ਵ੍ਰਿੰਦਾ ਦੇਵੀ ਮੰਦਰ ਕਮੇਟੀ ਦੇ ਮੈਂਬਰਾਂ ਹਰੀਪਾਲ ਸੋਂਧੀ, ਨਰਿੰਦਰ ਸ਼ਰਮਾ, ਸੁਖਬੀਰ ਖੰਨਾ, ਜੀਵਨ ਸ਼ਰਮਾ, ਕੇ.ਸੀ. ਕਪੂਰ, ਧਰਮਵੀਰ ਆਨੰਦ, ਸੁਮਿਤ ਕਾਲੀਆ, ਪੰਡਿਤ ਬ੍ਰਿਜਲਾਲ ਜੋਸ਼ੀ, ਪੰਡਿਤ ਰਾਮ ਪ੍ਰਸਾਦ ਜੋਸ਼ੀ ਅਤੇ ਪੰਡਿਤ ਗਣੇਸ਼ ਦੱਤ ਜੋਸ਼ੀ ਨੇ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸ਼ਾਨਦਾਰ ਸਵਾਗਤ ਕੀਤਾ। ਮੰਦਰ ਪਹੁੰਚ ਕੇ ਸ਼ਰਧਾਲੂਆਂ ਨੇ ਸ਼ਰਧਾਪੂਰਵਕ ਦੀਪਦਾਨ ਕੀਤਾ। ਇਸ ਤੋਂ ਬਾਅਦ ਪ੍ਰਭਾਤ ਫੇਰੀ ਕੋਟ ਕਿਸ਼ਨ ਚੰਦ, ਢੰਨ ਮੁਹੱਲਾ, ਕੈਰੀ ਪੁਲੀ ਅਤੇ ਭਗਤ ਸਿੰਘ ਚੌਕ ਤੋਂ ਹੁੰਦੀ ਹੋਈ ਵਾਪਸ ਸ੍ਰੀ ਰਾਧਾ ਮਾਧਵ ਮੰਦਰ ਪਹੁੰਚੀ, ਜਿੱਥੇ ਸੰਕੀਰਤਨ ਦੀ ਸਮਾਪਤੀ ਹੋਈ। ਰਸਤੇ ਵਿੱਚ ਵਿਜੇ ਮੱਕੜ, ਰਜਨੀ ਮੱਕੜ, ਅੰਕਿਤਾ ਮੱਕੜ ਤੇ ਹੋਰ ਮੁਹੱਲਾ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ਰਧਾਲੂਆਂ ਦਾ ਸਵਾਗਤ ਕੀਤਾ। ਪ੍ਰਭਾਤ ਫੇਰੀ ਦੌਰਾਨ ਪਾਲਕੀ ਸੇਵਾ ਨਿਭਾਉਣ ਦਾ ਸੁਭਾਗ ਨਿਸ਼ੂ ਗੁਪਤਾ, ਲਵਲੀਨ ਕੁਮਾਰ, ਵਿਵੇਕ ਵਰਮਾ, ਪ੍ਰੇਮ ਚੋਪੜਾ ਅਤੇ ਮੁਨੀਸ਼ ਵਰਮਾ ਨੂੰ ਪ੍ਰਾਪਤ ਹੋਇਆ, ਜਦਕਿ ਸ਼ੰਖਨਾਦ ਦੀ ਸੇਵਾ ਗੁਰਵਿੰਦਰ ਗਿਲਹੋਤਰਾ ਅਤੇ ਦਿਨੇਸ਼ ਸ਼ਰਮਾ ਨੇ ਨਿਭਾਈ। ਇਸ ਦੌਰਾਨ ‘ਮਨ ਰਾਧਾ ਦਾਮੋਦਰ ਬੋਲ’, ‘ਗੋਵਿੰਦ ਜੈ ਜੈ, ਗੋਪਾਲ ਜੈ ਜੈ’, ‘ਰਾਧੇ-ਰਾਧੇ ਗੋਵਿੰਦ-ਗੋਵਿੰਦ ਰਾਧੇ’ ਅਤੇ ਹਰੇ ਕ੍ਰਿਸ਼ਨ ਮਹਾਮੰਤਰ ਦੇ ਸਮੂਹਿਕ ਸੰਕੀਰਤਨ ਨਾਲ ਪੂਰਾ ਇਲਾਕਾ ਗੂੰਜ ਉੱਠਿਆ। ਇਸ ਮੌਕੇ ਅਨੁਰਾਗ ਚੱਢਾ, ਕੌਂਸਲਰ ਰਾਜੀਵ ਢੀਂਗਰਾ, ਰਵਿੰਦਰ ਚੋਪੜਾ, ਰਾਕੇਸ਼ ਕੋਛੜ, ਕਪਿਲ ਸ਼ਰਮਾ, ਰਾਮਮਿਲਨ ਪਾਂਡੇ, ਅਸ਼ਵਨੀ ਮਿੰਟਾ, ਅਜੈ ਅਗਰਵਾਲ, ਰਾਜਨ ਗੁਪਤਾ, ਵਿਕਾਸ ਠੁਕਰਾਲ, ਗਗਨ ਅਰੋੜਾ, ਰਾਜਿੰਦਰ ਲੂਥਰਾ, ਚੇਤਨ ਦਾਸ, ਵਿਜੇ ਸੱਗੜ, ਓਮ ਭੰਡਾਰੀ, ਲਲਿਤ ਅਰੋੜਾ, ਦੀਪਕ ਬਾਂਸਲ, ਜਤਿਨ ਬਾਂਸਲ, ਹੇਮੰਤ ਥਾਪਰ, ਡਾ. ਮਨੀਸ਼ ਅਗਰਵਾਲ, ਕੇਸ਼ਵ ਅਗਰਵਾਲ, ਚੈਤਨਯ ਸੱਗੜ, ਅੰਬਰੀਸ਼ ਕਸ਼ਯਪ, ਜਗਨਨਾਥ ਸ਼ਰਮਾ, ਕ੍ਰਿਸ਼ਨ ਗੋਪਾਲ, ਪੁਰਸ਼ੋਤਮ ਗੁਪਤਾ, ਯਸ਼ ਗੁਪਤਾ, ਦਿਨੇਸ਼ ਸ਼ਰਮਾ, ਪ੍ਰੇਮ ਚੋਪੜਾ, ਨਿਸ਼ੂ ਗੁਪਤਾ, ਰਾਮਦੇਵ ਵਰਮਾ, ਮਨੀਸ਼ ਵਰਮਾ, ਸੂਰਜ ਪਾਂਡੇ, ਸੰਦੀਪ ਚੋਪੜਾ, ਸ਼ਸ਼ੀਭੂਸ਼ਣ, ਅਸ਼ਵਨੀ ਅਗਰਵਾਲ, ਗੁਰਵਿੰਦਰ, ਵਿਜੇ ਮੱਕੜ, ਸੰਜੀਵ ਖੰਨਾ, ਵਿਸ਼ਾਲ ਭੱਲਾ, ਲਵਲੀਨ ਕੁਮਾਰ, ਹੈਪੀ ਵਰਮਾ ਤੇ ਪ੍ਰਮੋਦ ਆਦਿ ਹਾਜ਼ਰ ਸਨ।