ਮਾਤਾ ਤਰਸੇਮ ਕੌਰ ਰਾਏ ਨਮਿਤ ਪਹਿਲਾ ਬਰਸੀ ਸਮਾਗਮ 31 ਨੂੰ
ਮਾਤਾ ਤਰਸੇਮ ਕੌਰ ਰਾਏ ਦੀ ਪਹਿਲੀ ਬਰਸੀ 31 ਮਾਰਚ ਨੂੰ ਲੇਹਲ ਕਲਾਂ ’ਚ ਮਨਾਈ ਜਾਵੇਗੀ
Publish Date: Sun, 29 Mar 2026 06:22 PM (IST)
Updated Date: Mon, 30 Mar 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਮਾਤਾ ਤਰਸੇਮ ਕੌਰ ਰਾਏ ਪਤਨੀ ਭੁਪਿੰਦਰ ਸਿੰਘ ਰਾਏ ਦੀ ਪਹਿਲੀ ਬਰਸੀ 31 ਮਾਰਚ ਨੂੰ ਪਿੰਡ ਲੇਹਲ ਕਲਾਂ, ਤਹਿਸੀਲ ਫਿਲੌਰ (ਨੇੜੇ ਦੁਸਾਂਝ ਕਲਾਂ) ਵਿਖੇ ਸ਼ਰਧਾ ਨਾਲ ਮਨਾਈ ਜਾਵੇਗੀ। ਇਸ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕੀਰਤਨੀ ਜਥਾ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕਰੇਗਾ। ਰਾਏ ਪਰਿਵਾਰ ਵੱਲੋਂ ਸਮੂਹ ਸਾਕ-ਸਬੰਧੀਆਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੌਕੇ ਪਹੁੰਚ ਕੇ ਮਾਤਾ ਜੀ ਦੀ ਯਾਦ ’ਚ ਸ਼ਰਧਾ ਦੇ ਫੁੱਲ ਅਰਪਿਤ ਕਰਨ।