- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਦੀਵਾਲੀ

ਜਾਸ, ਜਲੰਧਰ : ਦੀਵਾਲੀ ਦੇ ਮੱਦੇਨਜ਼ਰ ਨਗਰ ਨਿਗਮ ਜਲੰਧਰ ਦੇ ਫਾਇਰ ਬ੍ਰਿਗੇਡ ਵਿਭਾਗ ਨੇ ਡਿਊਟੀ ਸੂਚੀ ਜਾਰੀ ਕਰ ਦਿੱਤੀ ਹੈ। ਅੱਗ ਲੱਗਣ ਦੀਆਂ ਘਟਨਾਵਾਂ ’ਤੇ ਤੁਰੰਤ ਫੜ ਪਾਉਣ ਲਈ ਸ਼ਹਿਰ ਦੇ 20 ਥਾਵਾਂ ’ਤੇ ਫਾਇਰਮੈਨ, ਡਰਾਈਵਰ ਤੇ ਇੰਚਾਰਜ ਤਾਇਨਾਤ ਕੀਤੇ ਜਾਣਗੇ। ਵਧੀਕ ਜ਼ਿਲ੍ਹਾ ਫਾਇਰ ਅਫ਼ਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਹਰ ਥਾਂ ਦੇ ਇੰਚਾਰਜ ਦਾ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਹੈ। ਹੈੱਡਕੁਆਰਟਰ ’ਤੇ ਵਾਧੂ ਸਟਾਫ਼ ਰਾਖਵਾਂ ਰਹੇਗਾ, ਜਿਸ ਨੂੰ ਕਿਸੇ ਵੱਡੀ ਘਟਨਾ ਦੀ ਸੂਰਤ ਵਿਚ ਮੌਕੇ ’ਤੇ ਭੇਜਿਆ ਜਾ ਸਕੇਗਾ। ਪਟਾਕਿਆਂ ਕਾਰਨ ਅੱਗ ਲੱਗਣ ਦੇ ਖ਼ਦਸ਼ੇ ਨੂੰ ਦੇਖਦਿਆਂ ਪਟਾਕਾ ਮਾਰਕੀਟ ’ਚ ਦੋ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਸਰਜੀਕਲ ਫਾਇਰ ਸਟੇਸ਼ਨ ’ਤੇ ਫਾਇਰ ਸੇਫਟੀ ਅਫਸਰ ਧੀਰਜ ਸ਼ਰਮਾ ਟੀਮ ਦੀ ਅਗਵਾਈ ਕਰਨਗੇ। ਹੈੱਡਕੁਆਰਟਰ ’ਤੇ ਐੱਸਐੱਫਓ ਬਲਜਿੰਦਰ ਸਿੰਘ ਤੇ ਐੱਸਐੱਫਓ ਅਵਨੀਸ਼ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ, ਖੁੱਲ੍ਹੇ ਮੈਦਾਨ ’ਚ ਪਟਾਕੇ ਚਲਾਉਣ ਅਤੇ ਐਮਰਜੈਂਸੀ ਦੀ ਸੂਰਤ ’ਚ ਨੇੜਲੇ ਪਾਇੰਟ ਦੇ ਇੰਚਾਰਜ ਨੂੰ ਤੁਰੰਤ ਸੂਚਿਤ ਕਰਨ ਦੀ ਅਪੀਲ ਕੀਤੀ ਹੈ।
ਫਾਇਰ ਬ੍ਰਿਗੇਡ ਹੈੱਡਕੁਆਰਟਰ ’ਤੇ ਸੱਤ ਟੀਮਾਂ ਤਾਇਨਾਤ ਰਹਿਣਗੀਆਂ, ਜਦਕਿ ਚੌਕ ਸੂਦਾਂ ਤੇ ਪਟਾਕਾ ਮਾਰਕੀਟ ਵਿਚ ਦੋ-ਦੋ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।
---
ਤਾਇਨਾਤ ਸਟਾਫ ਦੀ ਥਾਂ ਤੇ ਸੰਪਰਕ ਨੰਬਰ
1. ਚੌਕ ਸੂਦਾਂ-ਦੋ ਟੀਮਾਂ : ਗੌਰਵ ਭਾਰਦਵਾਜ, 84377-84733
2. ਜਲੰਧਰ ਕੈਂਟ (ਫਾਇਰ ਸਟੇਸ਼ਨ): ਰਾਮਪਾਲ
3. ਬਬਰੀਕ ਚੌਕ ਤੇ ਬਸਤੀਆਂ : ਰਾਜਿੰਦਰ ਕੁਮਾਰ, 98763-10880
4. ਮਾਡਲ ਟਾਊਨ (ਗੀਤਾ ਮੰਦਰ) : ਰਾਜਿੰਦਰ ਕੁਮਾਰ, 98763-10880
5. ਦੋਮੋਰੀਆ ਪੁਲ ਸਟੇਸ਼ਨ-ਲੰਮਾ ਪਿੰਡ ਚੌਕ : ਬਲਜਿੰਦਰ ਸਿੰਘ, 97802-35231
6. ਸਰਜੀਕਲ ਫਾਇਰ ਸਟੇਸ਼ਨ : ਧੀਰਜ ਸ਼ਰਮਾ
7. ਟਿੱਕੀਆਂ ਵਾਲਾ ਚੌਕ : ਗੌਰਵ ਭਾਰਦਵਾਜ, 84377-84733
8. ਕੰਪਨੀ ਬਾਗ : ਗੁਰਪ੍ਰੀਤ ਸਿੰਘ
9. ਹੈੱਡਕੁਆਰਟਰ : ਨਰੇਸ਼ ਕੁਮਾਰ, 78140-24829
10. ਹੈੱਡਕੁਆਰਟਰ : ਸੁਖਵਿੰਦਰ ਸਿੰਘ, 81469-98864
11. ਹੈੱਡਕੁਆਰਟਰ : ਬਲਜਿੰਦਰ ਸਿੰਘ ਤੇ ਅਵਨੀਸ਼
12. ਹੈੱਡਕੁਆਰਟਰ: ਟੈਂਕਰਾਂ ’ਚ ਪਾਣੀ ਭਰਨ ਵਾਲੇ ਮੁਲਾਜ਼ਮ
13. ਪਟਾਕਾ ਮਾਰਕੀਟ-ਦੋ ਟੀਮਾਂ : ਸ਼ਾਮ ਲਾਲ, 81464-56951