ਪਿੰਡ ਗਿੱਲ ’ਚ ਕਰਵਾਏ ਮਹਾਨ ਕੀਰਤਨ ਦਰਬਾਰ ਦਾ ਸੰਗਤ ਨੇ ਲਿਆ ਲਾਹਾ ਪਿੰਡ ਗਿੱਲ ਵਿਖੇ ਕਰਵਾਏ ਮਹਾਨ ਕੀਰਤਨ ਦਰਬਾਰ ਦਾ ਸੰਗਤਾਂ ਨੇ ਲਿਆ ਲਾਹਾ
Publish Date: Sun, 18 Oct 2026 06:57 PM (IST)
Updated Date: Mon, 19 Oct 2026 04:04 AM (IST)
- ਕਵੀਸ਼ਰੀ ਤੇ ਢਾਡੀ ਜਥਿਆਂ, ਕਥਾਵਾਚਕਾਂ ਤੇ ਸੰਤ ਮਹਾਪੁਰਖਾਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਕੋਦਰ ਤਹਿਸੀਲ ਦੇ ਪਿੰਡ ਗਿੱਲ ਵਿਖੇ ਗੁਰਦੁਆਰਾ ਕੁਟੀਆ ਸਾਹਿਬ ਦੇ ਸੇਵਾਦਾਰ ਸਵਰਗੀ ਸੰਤ ਮਹਿੰਦਰ ਸਿੰਘ ਤੇ ਗੁਰਦੁਆਰਾ ਸਿੰਘ ਸਭਾ ਦੇ ਸੇਵਾਦਾਰ ਸਵਰਗੀ ਗੁਰਦੀਪ ਸਿੰਘ ਦੀ ਨਿੱਗੀ ਯਾਦ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਪਿੰਡ ਦੇ ਸਰਕਾਰੀ ਸਕੂਲ ਵਿਖੇ ਹਰਪ੍ਰੀਤ ਸਿੰਘ ਗਿੱਲ ਤੇ ਪਰਵਿੰਦਰ ਸਿੰਘ ਗਿੱਲ ਦੀ ਸਰਪਰਸਤੀ ਹੇਠ ਸ਼ਰਧਾ ਪੂਰਵਕ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬਾਂ ਦੇ ਪਾਠਾਂ ਦੇ ਭੋਗਾਂ ਉਪਰੰਤ ਗੁਰੂ ਮਹਾਰਾਜ ਜੀ ਦੀ ਹਜ਼ੂਰੀ ’ਚ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ’ਚ ਹਹਰਿਮੰਦਰ ਸਾਹਿਬ ਸੱਚਖੰਡ ਤੋਂ ਹਜੂਰੀ ਰਾਗੀ ਭਾਈ ਜਸਪਿੰਦਰ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਉਪਰੰਤ ਕਵੀਸ਼ਰੀ ਜੱਥੇ ਭਾਈ ਚਾਨਣ ਸਿੰਘ ਤੇ ਭਾਈ ਰਣਜੀਤ ਸਿੰਘ ਵੱਲੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ। ਇਸ ਉਪਰੰਤ ਸ਼੍ਰੋਮਣੀ ਸੇਵਾ ਪੰਥ ਰਤਨ ਜਥੇਦਾਰ ਬਾਬਾ ਬਲਵੀਰ ਸਿੰਘ, ਪੰਥ ਬੁੱਢਾ ਦਲ ਦੇ ਜਥੇਦਾਰ ਬਾਬਾ ਮਾਨ ਸਿੰਘ ਅਕਾਲੀ, ਮਹਾਕਾਲ ਹਰੀ ਸਿੰਘ, ਮਹਾਕਾਲ ਬਾਬਾ ਮਲਕੀਤ ਸਿੰਘ, ਬਾਬਾ ਅਮਨਦੀਪ ਸਿੰਘ ਕਰਨਾਲ, ਬਾਬਾ ਸੋਹਣ ਸਿੰਘ ਮਾਨ, ਬਾਬਾ ਹਰਜੀਤ ਸਿੰਘ, ਬਾਬਾ ਭਲਵਾਨ ਵੱਲੋਂ ਵੀ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕੇ ’ਤੇ ਪੁੱਜੀਆਂ ਹੋਈਆਂ ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ, ਪਰਵਿੰਦਰ ਸਿੰਘ ਗਿੱਲ, ਸਾਈ ਬਲਵਿੰਦਰ ਸਿੰਘ, ਰਣਜੀਤ ਸਿੰਘ ਪੰਚ, ਜਰਨੈਲ ਸਿੰਘ, ਅਵਤਾਰ ਸਿੰਘ, ਤੀਰਥ ਸਿੰਘ, ਲੱਕੀ ਕੰਡਾ, ਗੁਰਦੇਵ ਸਿੰਘ, ਤੀਰਥ ਸਿੰਘ, ਵਰਿੰਦਰ ਸਿੰਘ ਬਿੰਦਾ ਤੋਂ ਇਲਾਵਾ ਐੱਨਆਰਆਈ ਵੀਰ ਤੇ ਸਮੂਹ ਨਗਰ ਵਾਸੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ’ਤੇ ਗੁਰੂ ਦੇ ਲੰਗਰ ਸੰਗਤਾਂ ’ਚ ਅਤੁੱਟ ਵਰਤੇ।