ਮੰਡੀ ਨੂੰ ਜਾਣ ਵਾਲੀ ਮੁੱਖ ਸੜਕ ਦੀ ਹਾਲਤ ਖਸਤਾ, ਟ੍ਰੈਫਿਕ ਪ੍ਰਬੰਧਾਂ ’ਚ ਸੁਧਾਰ ਦੀ ਲੋੜ
-ਖ਼ਰੀਦ ਸੀਜ਼ਨ ਦੌਰਾਨ ਮੰਡੀ
Publish Date: Sat, 04 Apr 2026 09:32 PM (IST)
Updated Date: Sat, 04 Apr 2026 09:34 PM (IST)
-ਖ਼ਰੀਦ ਸੀਜ਼ਨ ਦੌਰਾਨ ਮੰਡੀ ਦੇ ਚਾਰਾਂ ਪਾਸਿਓਂ ਦਾਖਲ ਹੁੰਦੀਆਂ ਨੇ ਗੱਡੀਆਂ
ਜਾਸ, ਜਲੰਧਰ : ਨਵੀਂ ਦਾਣਾ ਮੰਡੀ ਨੂੰ ਜਾਣ ਵਾਲੀਆਂ ਮੁੱਖ ਸੜਕਾਂ ਦੀ ਹਾਲਤ ਪਿਛਲੇ ਕਾਫੀ ਸਮੇਂ ਤੋਂ ਖਸਤਾ ਹੈ। ਸੜਕਾਂ 'ਤੇ ਹਰ ਜਗ੍ਹਾ ਟੋਏ ਹਨ ਤੇ ਕਈ ਥਾਵਾਂ ’ਤੇ ਮਿੱਟੀ ਤੇ ਬਜਰੀ ਉਖੜ ਗਈ ਹੈ। ਇਸ ਕਾਰਨ ਫਸਲ ਦੀ ਖ਼ਰੀਦ ਦੌਰਾਨ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਮੰਡੀ ’ਚ ਗੱਡੀਆਂ ਖੜ੍ਹੀਆਂ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ ਪਰ ਖਰੀਦ ਦੌਰਾਨ ਟ੍ਰੈਫਿਕ ਜਾਮ ਹੋਣ ’ਤੇ ਸਥਿਤੀ ਨਾਲ ਸਿੱਝਣ ਲਈ ਪ੍ਰਬੰਧ ਨਹੀਂ ਕੀਤੇ ਗਏ। ਇਸ ਕਾਰਨ ਟਰੈਕਟਰ-ਟ੍ਰਾਲੀਆਂ ’ਚ ਫਸਲ ਵੇਚਣ ਆਏ ਕਿਸਾਨਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਬਾਰੇ ਮਾਰਕੀਟ ਕਮੇਟੀ ਦੇ ਸਕੱਤਰ ਰੁਪਿੰਦਰ ਨੇ ਦੱਸਿਆ ਕਿ ਕਿ ਮੰਡੀ ’ਚ ਟ੍ਰੈਫਿਕ ਪ੍ਰਬੰਧਾਂ ਲਈ ਵਾਹਨਾਂ ਨੂੰ ਕੰਢਿਆਂ 'ਤੇ ਪਾਰਕ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ। ਇਸ ਤੋਂ ਇਲਾਵਾ ਖ਼ਰੀਦ ਦੌਰਾਨ ਦਾਣਾ ਮੰਡੀ ’ਚ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਵਾਪਸ ਭੇਜਣ ਦੇ ਪ੍ਰਬੰਧ ਕੀਤੇ ਜਾਣਗੇ। ਇਸ ਲਈ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਨਾਲੋਂ-ਨਾਲ ਜਾਰੀ ਰਹੇਗਾ।
---
ਸਾਰੇ ਦਾਖਲੇ ਗੇਟਾਂ ’ਚ ਪਏ ਟੋਏ
ਵਰਕਸ਼ਾਪ ਚੌਕ ਸਥਿਤ ਜ਼ਿਲ੍ਹੇ ਦੀ ਸਭ ਤੋਂ ਵੱਡੀ ਦਾਣਾ ਮੰਡੀ ’ਚ ਦਾਖਲ ਹੋਣ ਲਈ ਚਾਰ ਰਸਤੇ ਹਨ। ਸਾਰੇ ਰਸਤਿਆਂ ਤੇ ਸੜਕ 'ਚ ਟੋਏ ਪਏ ਹੋਏ ਹਨ। ਖਾਸ ਗੱਲ ਇਹ ਹੈ ਕਿ ਮੰਡੀ ’ਚ ਸਿਰਫ ਫਸਲ ਦੀ ਖਰੀਦ ਤੇ ਵੇਚਣ ਦਾ ਕੰਮ ਹੀ ਨਹੀਂ ਹੁੰਦਾ, ਬਲਕਿ ਇੱਥੇ ਮੋਬਾਈਲ, ਕਰਿਆਨਾ ਤੇ ਕਾਸਮੈਟਿਕ ਸਮੇਤ ਕਈ ਕਿਸਮ ਦੇ ਵਪਾਰ ਵੀ ਕੀਤੇ ਜਾਂਦੇ ਹਨ ਪਰ ਦਾਖਲਾ ਗੇਟਾਂ ’ਤੇ ਖਸਤਾ ਹਾਲ ਸੜਕਾਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ।
---
ਮੀਂਹ-ਕਣੀ ਦੇ ਦਿਨਾਂ ਵੱਧ ਜਾਂਦੀ ਹੈ ਮੁਸ਼ਕਲ
ਮੰਡੀ ਦੇ ਦਾਖਲ ਗੇਟਾਂ ਦੀ ਖਸਤ ਹਾਲਤ ਕਾਰਨ ਮੀਂਹ ਦੇ ਦਿਨਾਂ ’ਚ ਮੁਸ਼ਕਲਾਂ ’ਚ ਹੋਰ ਵਾਧਾ ਹੋ ਜਾਂਦਾ ਹੈ। ਕਾਰਨ ਇਹ ਹੈ ਕਿ ਇਨ੍ਹਾਂ ਟੋਇਆਂ ’ਚ ਮੀਂਹ ਦਾ ਪਾਣੀ ਭਰ ਜਾਂਦਾ ਹੈ ਜੋ ਮੀਂਹ ਬੰਦ ਹੋਣ ਤੋਂ ਬਾਅਦ ਵੀ ਜਿਉਂ ਦੇ ਤਿਉਂ ਰਹਿੰਦਾ ਹੈ। ਅਜਿਹੇ ਵਿਚ ਫਸਲ ਦੀ ਖਰੀਦ ਦੌਰਾਨ ਜੇ ਮੀਂਹ ਪੈਦਾ ਹੈ ਤਾਂ ਕਣਕ ਬਚਾਉਣ ਦੇ ਨਾਲ-ਨਾਲ ਰਾਹਗੀਰਾਂ ਨੂੰ ਇੱਥੋਂ ਲੰਘਦੇ ਸਮੇਂ ਹਾਦਸੇ ਤੋਂ ਵੀ ਖੁਦ ਬਚਾਅ ਕਰਨਾ ਪੈਂਦਾ ਹੈ।