ਬਲਾਕ ਭੋਗਪੁਰ ਦੀਆਂ ਸੜਕਾਂ ਦੀ ਹਾਲਤ ਤਰਸਯੋਗ ਹਲਕਾ ਆਦਮਪੁਰ ਦੇ ਬਲਾਕ ਭੋਗਪੁਰ ਦੀਆਂ ਸੜਕਾਂ ਦੀ ਹਾਲਤ ਤਰਸਯੋਗ
Publish Date: Mon, 10 Aug 2026 09:58 PM (IST)
Updated Date: Mon, 10 Aug 2026 09:59 PM (IST)
ਇਲਾਕਾ ਨਿਵਾਸੀਆ ਦੀ ਸੜਕਾਂ ਨੂੰ ਜਲਦ ਨਵੀਨੀਕਰਨ ਦੀ ਮੰਗ ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ ਭੋਗਪੁਰ ਇਲਾਕੇ ਦੇ ਪਿੰਡਾਂ ਨੂੰ ਜਾਦੀਆ ਲਿੰਕ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਦਾ ਆਉਣਾ-ਜਾਣਾ ਹੋਇਆ ਮੁਹਾਲ ਹੋਇਆ ਪਿਆ ਕਿਉਂਕਿ ਭੋਗਪੁਰ ਬਲਾਕ ਦੀਆਂ ਸਾਰੀਆਂ ਸੜਕਾਂ ਖਸਤਾ ਹੋਈਆਂ ਪਈਆਂ ਜਾ ਉਹ ਸੜਕਾਂ ਪਿਛਲੇ ਚਾਰ ਪੰਜ ਮਹੀਨਿਆਂ ਤੋਂ ਨਵੀਆਂ ਬਣਾਉਣ ਲਈ ਪੀ ਡਬਲਯੂ ਡੀ ਮਹਿਕਮੇ ਵੱਲੋਂ ਠੇਕੇਦਾਰ ਪੁੱਟੀਆ ਗਈਆ ਹਨ ਪਰ ਠੇਕੇਦਾਰ ਵੱਲੋਂ ਜਿਨ੍ਹਾਂ ’ਤੇ ਲੁੱਕ ਤੇ ਬੱਜਰੀ ਨਹੀ ਪਾਈ ਸੜਕਾਂ ’ਤੇ ਪੱਥਰ ਖਿਲਰੇ ਪਏ ਹੋਏ ਹਨ। ਇਸ ਕਾਰਨ ਐਕਸੀਡੈਂਟ ਹੁੰਦੇ ਹਨ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਸੁਖਵਿੰਦਰ ਸਿੰਘ ਕਾਹਲੋਂ, ਬਲਜਿੰਦਰਪਾਲ ਸਿੰਘ ਮਨੀ, ਗੁਰਭੇਜ ਸਿੰਘ ਸੰਘਾ ਬਲਾਕ ਭਾਰਤੀ ਕਿਸਾਨ ਯੂਨੀਅਨ ਮਨਪ੍ਰੀਤ ਸਿੰਘ ਮਾਧੋਪੁਰ, ਗੁਰਪ੍ਰੀਤ ਸਿੰਘ ਰਾਸਤਗੋ ਡਾ ਪਰਮਵੀਰ ਸਿੰਘ, ਹਰਬੋਲਿੰਦਰ ਸਿੰਘ ਬੋਲੀਨਾਂ ਬਲਾਕ ਪ੍ਰਧਾਨ ਪਚਰੰਗਾ ਸ਼੍ਰੋਮਣੀ ਅਕਾਲੀ ਦਲ ਨਰਿੰਦਰ ਜੀਤ ਸਿੰਘ ਨਿੰਦੀ ਬਹਿਰਾਮ ਸਰਿਸ਼ਤਾ ਨੇ ਦੱਸਿਆ ਬਹਿਰਾਮ ਸਰਿਸ਼ਤਾ ਤੋਂ ਮਾਣਕਢੇਰੀ ਨੂੰ ਜਾਂਦੀ ਦੋ ਜਿਲ੍ਹਿਆਂ ਦੇ ਪਿੰਡਾਂ ਸੜਕ ਕਾਫ਼ੀ ਸਮੇਂ ਤੋਂ ਪੁੱਟੀ ਹੋਈ ਹੈ। ਭੋਗਪੁਰ ਤੋਂ ਮੋਗਾ ਪਿੰਡ ਜਾਂਦੀ ਅਤੇ ਮੋਗਾ ਤੋਂ ਸਿਕੰਦਰਪੁਰ ਮਾਧੋਪੁਰ ਰਾਸਤਗੋ, ਭੱਟੀਆ ਆਦਿ ਦੀ ਇਸ ਸੜਕ ਨੂੰ ਪਿਛਲੇ 5-6 ਮਹੀਨਿਆਂ ਤੋਂ ਪੱਥਰ ਪਾ ਕੇ ਛੱਡ ਦਿੱਤਾ ਹੈ, ਜਿਸ ਕਾਰਨ ਇਸ ਸੜਕ ਦੀ ਹਾਲਤ ਬੇਹੱਦ ਖਸਤਾ ਹੈ। ਇਸੇ ਤਰ੍ਹਾਂ ਭੋਗਪੁਰ ਤੋਂ ਬੁਲੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਜੋੜ ਦੀ ਸੜਕ ਹੁਸ਼ਿਆਰਪੁਰ ਦੀ ਹੱਦ ਤੱਕ ਤਾਂ ਵਧੀਆ ਬਣੀ ਹੋਈ ਹੈ ਪਰ ਜਦੋਂ ਆਦਮਪੁਰ ਹਲਕਾ ਦੇ ਭੋਗਪੁਰ ਬਲਾਕ ਦੀ ਹੱਦ ਸ਼ੁਰੂ ਹੁੰਦੀ ਹੈ ਤਾਂ ਸੜਕ ਆਵਾਜਾਈ ਨੂੰ ਹੌਲੀ ਹੌਲੀ ਚੱਲਣ ਲਈ ਮਜ਼ਬੂਰ ਕਰਦੇ ਹਨ, ਕਿਉਂਕਿ ਬੁਲੋਵਾਲ ਭੋਗਪੁਰ ਰੋਡ ’ਤੇ ਲੁੱਕ ਤੇ ਬੱਜਰੀ ਪਾ ਦਿਤੀ ਪਰ ਦੋਵਾਂ ਪਾਸਿਆਂ ਤੋਂ ਪੁੱਟੀ ਸੜਕ ਜੋ ਸੜਕ ਖੁੱਲ੍ਹੀ ਕਰਨ ਲਈ ਪੁੱਟੀ ਸੀ ਉਹ ਸੜਕ ਤੋਂ ਕਰੀਬ 1 ਫੁੱਟ ਦੇ ਕਰੀਬ ਨੀਵੀ ਹੈ ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਇਸੇ ਤਰ੍ਹਾਂ ਦਾ ਹਾਲ ਭੋਗਪੁਰ ਤੋਂ ਕਰਤਾਰਪੁਰ ਦੇ ਪਿੰਡਾਂ ਨੂੰ ਜੋੜਦੀ ਚਾਹੜਕੇ ਲੁਹਾਰਾ ਰੋਡ ਜੋ ਪੰਜ ਛੇ ਮਹੀਨੇ ਪਹਿਲਾਂ ਬਣੀ ਸੀ ਹੁਣ ਸਾਰੀ ਟੁੱਟ ਗਈ ਹੈ ਲੋਕਾਂ ਦਾ ਲੰਘਣਾ ਵੀ ਔਖਾ ਹੋ ਗਿਆ ਭੋਗਪੁਰ ਤੋਂ ਵਿਧਾਨ ਸਭਾ ਕਰਤਾਰਪੁਰ ਨੂੰ ਜਾਂਦੀ ਸੜਕ ਦਾ ਵੀ ਬੜਾ ਮਾੜਾ ਹਾਲ ਹੈ•, ਜਦੋਂ ਹੀ ਇਹ ਪੱਕੀ ਸੜਕ ਭੋਗਪੁਰ ਇਲਾਕੇ ਵਿੱਚ ਪੈਂਦੀ ਹੈ ਤਾਂ ਖਸਤਾ ਹਾਲ ਇਹ ਸੜਕ ਕੱਚੀਆਂ ਸੜਕਾਂ ਤੋਂ ਵੀ ਭੈੜੀ ਬਣ ਗਈ ਹੈ। ਜੇ ਭੋਗਪੁਰ ਇਲਾਕੇ ਦੇ ਪਿੰਡਾਂ ਦੀਆਂ ਲਿੰਕ ਪੱਕੀਆਂ ਸੜਕਾਂ ਦੀ ਗੱਲ ਕਰੀਏ ਤਾਂ ਖਸਤਾ ਹੋਣ ਕਰਕੇ ਇਨ੍ਹਾਂ ਤੇ ਚੱਲਣਾ ਵੀ ਮੁਸ਼ਕਲ ਹੋਇਆ ਪਿਆ ਹੈ ਇਸੇ ਤਰ੍ਹਾਂ ਹਲਕਾ ਕਰਤਾਰਪੁਰ ਦੇ ਪਚਰੰਗਾ ਮੰਡਲ ਅਧੀਨ ਸੜਕਾਂ ਘੋੜਾਵਾਹੀ ਅੱਡਾ ਤੋਂ ਲਾਧੜਾ ਗੇਹਲੜਾ ਆਦਿ ਨੂੰ ਜਾਂਦੀਆਂ ਲਿੰਕ ਸੜਕਾਂ ਵੀ ਟੁੱਟੀਆਂ ਹੋਈਆਂ ਹਨ। ਇਸ ਮੌਕੇ ’ਤੇ ਉਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਹ ਨਾ ਸੜਕਾਂ ਨੂੰ ਜਲਦ ਤੋਂ ਜਲਦ ਤਿਆਰ ਕੀਤਾ ਜਾਵੇ ਤਾਂ ਜੋ ਆਮ ਜਨਤਾ ਦਾ ਜੀਵਨ ਸੁਖਾਲਾ ਹੋ ਸਕੇ। ਇਸ ਮੌਕੇ ਤੇ ਭਾਜਪਾ ਆਗੂ ਹਰਵਿੰਦਰ ਸਿੰਘ ਡੱਲੀ ਨੇ ਕਿਹਾ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਆਉਣ ਵਾਲਾ ਸਮਾਂ ਬਰਸਾਤ ਦਾ ਮੀਂਹ ਪੈਣ ਨਾਲ ਇਹਨਾਂ ਸੜਕਾਂ ਤੇ ਵਿੱਚ ਪਾਣੀ ਖੜ੍ਹਾ ਹੋਵੇਗਾ ਲੋਕਾਂ ਦਾ ਲੰਘਣਾ ਔਖਾ ਹੋਵੇਗਾ ਸੱਟ ਚੋਟ ਦੀ ਸੰਭਾਵਨਾ ਵਧੇਗੀ।