- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੱਕ ਯੂਨੀਅਨ ਫਿਲੌਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਟਰੱਕ ਯੂਨੀਅਨ ਫਿਲੌਰ ਵਿਖੇ ਸਰਬੱਤ ਦੇ ਭਲੇ ਤੇ ਪ੍ਰੋਗਰਾਮ ਦੀ ਸਫ਼ਲਤਾ ਲਈ ਸੋਮਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਭੋਗ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਕੀਰਤਨੀ ਜਥੇ ਨੇ ਰਸਭਿੰਨੀ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਦੁਪਹਿਰ 12:30 ਵਜੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਟਰੱਕ ਯੂਨੀਅਨ ਫਿਲੌਰ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਨੇ ਸਮਾਗਮ ’ਚ ਸ਼ਾਮਲ ਹੋਏ ਰਾਜਨੀਤਕ ਤੇ ਧਾਰਮਿਕ ਆਗੂਆਂ ਸਮੇਤ ਸੰਗਤਾਂ ਦਾ ਸਵਾਗਤ ਕੀਤਾ। ਸਮਾਗਮ ’ਚ ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ, ਸੀਨੀਅਰ ਅਕਾਲੀ ਆਗੂ ਡਾ. ਕੁਲਦੀਪ ਰਾਏ, ਟਰੱਕ ਯੂਨੀਅਨ ਪੰਜਾਬ ਦੇ ਪ੍ਰਧਾਨ ਹੈਪੀ ਸਿੰਘ ਸੰਧੂ, ਸੰਤੋਖ ਸਿੰਘ ਸੰਧੂ, ਪੰਡਿਤ ਰਾਜੇਸ਼ ਕੁਮਾਰ, ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸੰਧੂ, ਫਿਲੌਰ ਦੀ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ, ਦਲਜੀਤ ਸਿੰਘ ਲਸਾੜਾ, ਹੰਸਰਾਜ ਰਾਣਾ ਠੇਕੇਦਾਰ, ਲਖਵਿੰਦਰ ਸਿੰਘ ਮੋਤੀਪੁਰ ਖਾਲਸਾ, ਗੁਰਨਾਮ ਸਿੰਘ ਮੁਠੱਡਾ, ਜਸਪਾਲ ਚੰਦ ਸਰਪੰਚ ਮੁਠੱਡਾ ਖੁਰਦ, ਲਖਵੀਰ ਸਿੰਘ, ਭੁਪਿੰਦਰ ਸਿੰਘ ਸੋਨੂ ਮੁਨਸ਼ੀ, ਸਤਿੰਦਰ ਸਿੰਘ ਧੰਜੂ, ਬਿੱਲਾ ਨਗਰ, ਹਰਜੀਤ ਸਿੰਘ ਢੇਸੀ, ਪਰਮਿੰਦਰ ਸਿੰਘ ਨਗਰ, ਰਾਜਪਾਲ ਸਿੰਘ ਅਟਵਾਲ, ਇੰਸਪੈਕਟਰ ਤਰਨਜੀਤ ਸਿੰਘ, ਪ੍ਰਸ਼ੋਤਮ ਕਤਪਾਲ ਤੇ ਬਲਜਿੰਦਰ ਸਿੰਘ ਗੰਨਾਂ ਪਿੰਡ ਨੇ ਸ਼ਮੂਲੀਅਤ ਕੀਤੀ।