ਪੰਜ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਹੋਏ ਪੰਜ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਹੋਏ
Publish Date: Sun, 25 Oct 2026 08:10 PM (IST)
Updated Date: Mon, 26 Oct 2026 04:08 AM (IST)
ਬੱਗੋ ਸਾਈ ਨੇ ਲੜਕੀਆਂ ਨੂੰ ਡੋਲੀ ਵੇਲੇ ਘਰੇਲੂ ਸਾਮਾਨ ਦੇ ਕੇ ਕੀਤਾ ਵਿਦਾ ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਗਿੱਲ ਵਿਖੇ ਲੋਕ ਭਲਾਈ ਤਹਿਤ ਹਰ ਸਾਲ ਦੀ ਤਰ੍ਹਾਂ ਬਾਬਾ ਸ਼ਾਹ ਮੇਘਣਾ ਦੇ ਆਸ਼ੀਰਵਾਦ ਸਦਕਾ, ਐੱਨਆਰਆਈ ਵੀਰਾਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਬੱਗੋ ਸਾਈ ਜੀ ਦੀ ਸਰਪ੍ਰਸਤੀ ਤੇ ਨੌਜਵਾਨ ਸਭਾ ਤੇ ਵਿੱਕੀ ਜੱਸਲ ਦੀ ਰਹਿਨੁਮਾਈ ਹੇਠ ਪੰਜ ਲੋੜਵੰਦ ਲੜਕੀਆਂ ਦੇ ਸ਼ੁਭ ਅਨੰਦ ਕਾਰਜ ਗੁਰਦੁਆਰਾ ਸਾਹਿਬ ਵਿਖੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ’ਚ ਗੁਰ ਮਰਿਆਦਾ ਅਨੁਸਾਰ ਸੰਪੰਨ ਕੀਤੇ ਗਏ। ਇਸ ਮੌਕੇ ’ਤੇ ਭਾਈ ਹਰਦੀਪ ਸਿੰਘ ਜਲੰਧਰ ਵਾਲੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕਰਦਿਆਂ ਲੜਕੀਆਂ ਦੇ ਸ਼ੁਭ ਅਨੰਦ ਕਾਰਜ ਕਰਵਾਏ। ਇਸ ਉਪਰੰਤ ਬੱਗੋ ਸਾਈ ਜੀ, ਵਿੱਕੀ ਜੱਸਲ, ਪੁੱਜੀਆਂ ਸਮਾਜਿਕ ਸ਼ਖਸ਼ੀਅਤਾਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਸਮੂਹਿਕ ਜੋੜਿਆਂ ਨੂੰ ਸ਼ਗਨ ਦਿੰਦਿਆਂ ਅਸ਼ੀਰਵਾਦ ਦਿੱਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਲਈ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੀਆਂ ਬਰਾਤਾਂ ਦਾ ਸਵਾਗਤ ਕੀਤਾ ਗਿਆ ਤੇ ਡੋਲੀ ਵੇਲੇ ਲੜਕੀਆਂ ਨੂੰ ਘਰੇਲੂ ਸਾਮਾਨ ਵੀ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਬੰਧਕ ਕਮੇਟੀ ਵੱਲੋਂ ਲੜਕੀਆਂ ਨੂੰ ਸਗਨ ਦੇ ਤੌਰ ’ਤੇ ਚੂੜਾ, ਸੂਟ ਤੇ ਹੋਰ ਲੜੀਦਾ ਸਮਾਨ ਵੀ ਦਿੱਤਾ ਗਿਆ ਸੀ। ਬੱਗੋ ਸਾਈ ਨੇ ਬਾਬਲ ਬਣ ਕੇ ਧੀਆਂ ਦੀਆਂ ਡੋਲੀਆਂ ਨੂੰ ਤੋਰਿਆ। ਵਿੱਕੀ ਜੱਸਲ ਨੇ ਸਮਾਗਮ ਲਈ ਸਹਿਯੋਗ ਕਰਨ ਵਾਲੇ ਦਾਨੀ ਸੱਜਣਾ ਤੇ ਸਮੂਹ ਨਗਰ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਬੱਗੋ ਸਾਈ, ਵਿੱਕੀ ਜੱਸਲ, ਲਖਵੀਰ ਗਿੱਲ, ਸਾਬਕਾ ਸਰਪੰਚ ਸਰਬਨ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਰਾਜਾ ਗਿੱਲ, ਜਸਵੰਤ ਗਿੱਲ, ਸਾਬੀ ਤੋਂ ਇਲਾਵਾ ਭਾਰੀ ਗਿਣਤੀ ’ਚ ਨਗਰ ਵਾਸੀ ਤੇ ਸੰਗਤਾਂ ਸਮਾਗਮ ’ਚ ਸ਼ਾਮਲ ਹੋਈਆਂ।