- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਣਪੱਤੀ ਬੱਪਾ ਮੋਰੀਆ .....

-ਗਣਪਤੀ ਜੀ ਨੂੰ ਲਗਾਇਆ 51 ਕਿੱਲੋ ਲੱਡੂਆਂ ਦਾ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਸ੍ਰੀ ਗਣੇਸ਼ ਚਤੂਰਥ ਬੜੀ ਹੀ ਸ਼ਰਧਾ ਨਾਲ ਮਨਈ ਗਈ। ਸ਼੍ਰੀ ਗਣੇਸ਼ ਚਤਰਥੀ ਤੋੰ ਕਝ ਦਿਨ ਪਹਿਲਾਂ ਹੀ ਕਈ ਭਗਤਾਂ ਨੇ ਸ੍ਰੀ ਗਣੇਸ਼ ਜੀ ਨੂੰ ਆਪਣੇ ਘਰ ਵਿਰਾਜਮਾਨ ਕੀਤਾ ਤੇ ਪੂਜਾ ਕੀਤੀ। ਇਸ ਦੌਰਾਨ ਭਗਤਾਂ ਨੇ ਸ਼੍ਰੀ ਗਣੇਸ਼ ਜੀ ਨੂੰ ਲੱਡੂਆਂ ਦਾ ਭੋਗ ਲਗਾਇਆ। ਅੱਜ ਸ਼੍ਰੀ ਗਣੇਸ਼ ਚਤੂਰਥੀ ਨੂੰ ਲੈ ਕੇ ਸ਼ਹਿਰ ’ਚ ਕਈ ਸੰਸਥਾਵਾਂ ਵੱਲੋਂ ਸ਼੍ਰੀ ਗਣੇਸ਼ ਚਤੁਰਥੀ ਮਨਾਈ ਗਈ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰਾਂ ’ਚ ਸ਼ੋਭਾ ਯਾਤਰਾ ’ਚ ਸਜਾਈ ਗਈ ਜਿਸ ਦੌਰਾਨ ਸੁੰਦਰ ਸਜੇ ਰੱਥ ’ਤੇ ਸ਼੍ਰੀ ਗਣੇਸ਼ ਜੀ ਨੂੰ ਵਿਰਾਜਮਾਨ ਕੀਤਾ ਗਿਆ ਤੇ ਗਣਪਤੀ ਬੱਪਾ ਮੋਰੀਆ ਦੇ ਜੈਕਾਰਿਆਂ ਨਾਲ ਬਾਜ਼ਾਰਾਂ ’ਚ ਸ਼ੋਭਾ ਯਾਤਰਾ ਕੱਢੀ ਗਈ। ਇਸੇ ਦੌਰਾਨ ਸ਼੍ਰੀ ਗਣਪਤੀ ਉਤਸਵ ਕਮੇਟੀ ਚੌਕ ਮਲਕਾ ਵੱਲੋਂ 27ਵਾਂ ਸਾਲਾਨਾ ਗਣਪਤੀ ਉਤਸਵ ਮਨਾਇਆ ਗਿਆ।
ਇਸ ਮੌਕੇ ਸ਼ਿਵ ਮੰਦਰ ਪੌੜੀਆਂ ਵਾਲਾ ਮੁਹੱਲਾ ਮਹਿੰਦਰੂ ਤੋਂ ਗਣਪਤੀ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਤੋਂ ਪਹਿਲਾਂ ਪੰ. ਵਿਨੋਦ ਦੀਕਸ਼ਿਤ ਵੱਲੋਂ ਗੌਰੀ-ਗਣਪਤੀ ਪੂਜਨ ਕਰਵਾਇਆ ਗਿਆ। ਮੁੱਖ ਯਜਮਾਨ ਪਾਰਸ਼ਦ ਜਤਿਨ ਗੁਲਾਟੀ ਤੇ ਸਲੀਲ ਬਾਹਰੀ ਨੇ ਪੂਜਾ ਅਰਚਨਾ ’ਚ ਭਾਗ ਲਿਆ। ਇਸ ਉਪਰੰਤ ਮੁੱਖ ਯਜਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਗਣਪਤੀ ਜੀ ਨੂੰ 51 ਕਿੱਲੋ ਲੱਡੂਆਂ ਦਾ ਭੋਗ ਲਗਾਇਆ ਗਿਆ। ਸ਼ੋਭਾ ਯਾਤਰਾ ’ਚ ਸਭ ਤੋਂ ਅੱਗੇ 21 ਕੰਜਕਾਂ ਸਿਰਾਂ ’ਤੇ ਕਲਸ਼ ਲੈ ਕੇ ਚੱਲ ਰਹੀਆਂ ਸਨ। ਬੈਂਡ-ਬਾਜਿਆਂ, ਢੋਲ-ਤਾਸ਼ਿਆਂ ਤੇ ਮਹਿਲਾ ਸੰਕੀਰਤਨ ਮੰਡਲੀ ਵੱਲੋਂ ਗਣਪਤੀ ਜੀ ਦਾ ਗੁਣਗਾਨ ਕੀਤਾ ਗਿਆ। ਗਣਪਤੀ ਜੀ ਦੀ ਸਵਾਰੀ ਦੇ ਨਾਲ ਰਾਹੁਲ ਮਹਾਕਾਲ ਗਰੁੱਪ ਵੱਲੋਂ ਸ਼ੰਕਰ-ਪਾਰਵਤੀ, ਕਾਲੀ ਮਾਤਾ ਤੇ ਰਾਧਾ-ਕ੍ਰਿਸ਼ਨ ਦੇ ਸੁੰਦਰ ਸਰੂਪ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ।
ਸ਼ੋਭਾ ਯਾਤਰਾ ਸ਼ਿਵ ਮੰਦਰ ਪੌੜੀਆਂ ਬਾਲਾ ਮੁਹੱਲਾ ਮਹਿੰਦਰੂ ਤੋਂ ਸ਼ੁਰੂ ਹੋ ਕੇ ਮਲਕਾ ਮੁਹੱਲਾ, ਬਾਜ਼ਾਰ ਚੜ੍ਹਤ ਸਿੰਘ, ਇਮਾਮਨਸਰ, ਫੁੱਲਾਂ ਵਾਲਾ ਚੌਕ, ਹਨੂਮਾਨ ਚੌਂਕ, ਕਾਲਾ ਬਾਜ਼ਾਰ, ਭੈਰੋਂ ਬਾਜ਼ਾਰ, ਮਾਈ ਹੀਰਾ ਗੇਟ, ਸਰਕੂਲਰ ਰੋਡ, ਭਗਵਾਨ ਵਾਲਮੀਕਿ ਗੇਟ ਤੇ ਚਰਨਜੀਤਪੁਰਾ ਤੋਂ ਹੁੰਦੀ ਹੋਈ ਮਲਕਾ ਚੌਕ ਵਿਖੇ ਸਮਾਪਤ ਹੋਈ। ਰਸਤੇ ’ਚ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਲੰਗਰ ਵੀ ਵਰਤਾਇਆ ਗਿਆ। ਇਸ ਉਪਰੰਤ ਗਣਪਤੀ ਜੀ ਨੂੰ ਪੰਡਾਲ ’ਚ ਸਥਾਪਿਤ ਕੀਤਾ ਗਿਆ। ਇਸ ਮੌਕੇ ਹੋਈ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣਯੋਗ ਸੀ। ਕੰਜਕ ਪੂਜਨ ਉਪਰੰਤ ਗਣਪਤੀ ਜੀ ਦੀ ਆਰਤੀ ਕੀਤੀ ਗਈ।
ਇਸ ਮੌਕੇ ਰਾਜੇਸ਼ ਰਾਜਾ, ਦੀਪਕ ਮਹਿੰਦਰੂ, ਸੁਮਿਤ ਯੋਗੀ, ਸਾਹਿਲ ਅਰੋੜਾ, ਭੁਪਿੰਦਰ ਸ਼ਰਮਾ, ਵਰਦਾਨ ਮਹਿੰਦਰੂ, ਮੋਹਿਤ ਮਹਿੰਦਰੂ, ਮੱਖਣ ਅਰੋੜਾ, ਲੱਕੀ ਪੁਰੀ, ਡਾ. ਕਰੁਣਾ ਸਾਗਰ, ਤਰੁਣ ਨਿਸ਼ਚਲ, ਨਿਤੀਸ਼ ਤਲਵਾਡ, ਡਿੰਪੀ ਸ਼ਰਮਾ, ਰਾਹੁਲ, ਜਤਿਨ, ਸ਼ਾਰਵ ਮਹਿੰਦਰੂ, ਰਿਸ਼ੀ, ਗੌਰਵ ਪੁਰੀ, ਗਵੀਸ਼ ਪੁਰੀ, ਨੀਸ਼ੂ, ਹਿਮਾਂਸ਼ੂ ਮੈਨੀ, ਪੁਸ਼ਪ ਮੈਨੀ, ਸਾਹਿਲ, ਸਾਗਰ ਬਾਹਰੀ, ਵਿਕਰਾਂਤ ਬਾਹਰੀ, ਦਰੁਵ, ਮਧੁਕਰ ਬਾਹਰੀ, ਗੌਰੀ ਮਹਿੰਦਰੂ, ਸੋਨੀਆ ਮਹਿੰਦਰੂ, ਨੀਰੂ ਮਹਿੰਦਰੂ, ਅਨੀਤਾ ਮਹਿੰਦਰੂ, ਨੀਰੂ ਕਪੂਰ, ਵੰਦਨਾ ਮਹਿਤਾ, ਅੰਮ੍ਰਿਤ ਮੱਕੜ, ਉਰਮਿਲ ਮਹਿੰਦਰੂ, ਮਧੁ, ਰਾਧਿਕਾ, ਦਿਵਿਆ ਪੁਰੀ, ਰਜਨੀ ਚੋਪੜਾ, ਨਮਿਤ ਪੁਰੀ, ਮੀਨੂ, ਯੇਰਿਕ ਪੁਰੀ, ਮਨਨਤ ਮਲਹੋਤਰਾ, ਦਵਿੰਦਰ ਸ਼ਰਮਾ, ਜਸਵਿੰਦਰ ਸਚਦੇਵਾ ਤੇ ਜਸਕਰਨ ਆਦਿ ਹਾਜ਼ਰ ਸਨ।