ਨਹੀਂ ਰੁਕ ਰਿਹਾ ਘਾਲ਼ਾਮਾਲਾ, ਹੁਣ ਪੁੱਡਾ ਦਾ ਪਰਫਾਰਮਾ ਆਇਆ ਸਾਹਮਣੇ ਨਹੀਂ ਰੁਕ ਰਿਹਾ ਘਾਲਾਮਾਲਾ, ਹੁਣ ਪੁੱਡਾ ਦਾ ਪਰਫਾਰਮਾ ਆਇਆ ਸਾਹਮਣੇ
Publish Date: Tue, 01 Sep 2026 09:37 PM (IST)
Updated Date: Tue, 01 Sep 2026 09:40 PM (IST)
ਲਖਬੀਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਤਹਿਸੀਲ ’ਚ ਸਭ ਕੁਝ ਠੀਕ ਨਹੀਂ ਵਾਲੀ ਗੱਲ ਸਾਬਿਤ ਹੁੰਦੀ ਪ੍ਰਤੀਤ ਹੋ ਰਹੀ ਹੈ। ਜੀ ਹਾਂ, ਜਿਥੇ ਸੋਮਵਾਰ ਨੂੰ ਜਿਥੇ ਇਕ ਨਗਰ ਨਿਗਮ ਦੀ ਐੱਨਓਸੀ ਦਾ ਪਰਫਾਰਮਾ ਸਾਹਮਣੇ ਆਇਆ ਸੀ। ਉਥੇ ਦੂਜੇ ਪਾਸੇ ਮੰਗਲਵਾਰ ਨੂੰ ਵੀ ਇਕ ਪੁੱਡਾ ਨਾਲ ਸਬੰਧਤ ਅਜਿਹਾ ਹੀ ਇਕ ਪਰਫਾਰਮਾ ਸਾਹਮਣਾ ਆਇਆ ਹੈ। ਪੁੱਡਾ ਦੇ ਇਸ ਪਰਫਾਰਮੇ ਨੇ ਕਥਿਤ ਤੌਰ ’ਤੇ ਅਧਿਕਾਰੀਆਂ ਤੇ ਰਜਿਸਟਰੀ ਕਲਰਕਾਂ ਦੀ ਭੂਮਿਕਾ ਨੂੰ ਸ਼ੱਕ ਦੇ ਘੇਰ ’ਚ ਲਿਆ ਖਡ਼੍ਹਾ ਕੀਤਾ ਹੈ। ----------------------- ਪੁੱਡਾ ਦੇ ਪਰਫਾਰਮੇ ਨਾਲ ਗੰਭੀਰ ਹੋਇਆ ਮਾਮਲਾ ਪੁੱਡਾ ਵੱਲੋਂ ਦਿੱਤੀ ਜਾਂਦੀ ਐੱਨਓਸੀ ਦੀ ਪ੍ਰਕਿਰਿਆ ਕਾਫੀ ਔਖੀ ਦੱਸੀ ਜਾਂਦੀ ਹੈ। ਪੁੱਡਾ ਨੇ ਬਹੁਤ ਘੱਟ ਐੱਨਓਸੀ ਜਾਰੀ ਕੀਤੀਆਂ ਹੋਈਆਂ ਹਨ, ਜਿਸ ਤੋਂ ਸਾਫ ਹੁੰਦਾ ਹੈ ਕਿ ਪੁੱਡਾ ਦੀਆਂ ਜੇ ਵੱਡੇ ਪੱਧਰ ’ਤੇ ਹਥਲਿਖਤ ਐੱਨਓਸੀ ਲਗਾਈਆਂ ਜਾ ਰਹੀਆਂ ਹਨ ਤੇ ਜਾਅਲੀ ਹੋਣ ਦਾ ਕਾਫੀ ਹੱਦ ਤੱਕ ਖਦਸਾ ਜ਼ਾਹਿਰ ਕਰਦੀਆਂ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਸਬ ਰਜਿਸਟਰਾਰ ਦਫਤਰ 2 ਦੇ ਅਧੀਨ ਬਹੁਤ ਸਾਰੀਆਂ ਕਾਲੋਨੀਆਂ ਪੁੱਡਾ ਨਾਲ ਸੰਬੰਧ ਰੱਖਦੀਆਂ ਹਨ। ---------------------------- ਰਜਿਸਟਰੀ ਕਲਰਕਾਂ ਦੀ ਭੂਮਿਕਾ ’ਤੇ ਵੀ ਸਵਾਲ ਸਬ-ਰਜਿਸਟਰਾਰ ਦਫ਼ਤਰ-2 ਦੇ ਰਜਿਸਟਰੀ ਕਲਰਕਾਂ ਦੀ ਭੂਮਿਕਾ ’ਤੇ ਵੀ ਸ਼ੰਕਾ ਜਤਾਈ ਜਾ ਰਹੀ ਹੈ। ਐੱਸਆਰ ਦੇ ਆਰਸੀ ਅਰੁਣ ਸ਼ਰਮਾ ਪਹਿਲਾਂ ਕਹਿ ਚੁੱਕੇ ਹਨ ਕਿ ਹਥਲਿਖਤ ਐੱਨਓਸੀ ਧਿਆਨ ਨਾਲ ਦੇਖੀ ਜਾਂਦੀ ਹੈ ਤੇ ਗਲਤ ਕੰਮ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਜਾਂਚ ’ਚ ਇਹ ਵੀ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਸ਼ੱਕੀ ਐੱਨਓਸੀ ਦੀ ਤਸਦੀਕ ਕਿਹੜੇ ਰਿਕਾਰਡ ਨਾਲ ਕੀਤੀ ਗਈ ਤੇ ਕਿੰਨੀਆਂ ਰਜਿਸਟਰੀਆਂ ’ਚ ਅਜਿਹੇ ਦਸਤਾਵੇਜ਼ ਵਰਤੇ ਗਏ। ------------------------- ਰਿਕਾਰਡ ਦੇ ਮਾਮਲੇ ’ਤੇ ਭੱਜਦੇ ਦਿਸੇ ਆਰਸੀ ਅਰੁਣ ਹੈਰਾਨੀ ਦੀ ਗੱਲ ਹੈ ਕਿ ਜਿਥੇ ਆਰਸੀ ਅਰੁਣ ਕੁਮਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਜਾਂਚ ਵਾਸਤੇ ਸਬੰਧਤ ਵਿਭਾਗ ਨੂੰ ਐੱਨਓਸੀ ਜਾਂ ਕਲਾਸੀਫਿਕੇਸ਼ਨ ਭੇਜੀ ਜਾਂਦੀ ਹੈ ਪਰ ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਕਿ ਆਖਿਰ ਨਗਰ ਨਿਗਮ ਜਾਂ ਪੁੱਡਾ ਦੇ ਕਿਸ ਅਧਿਕਾਰੀ ਜਾਂ ਮੁਲਾਜ਼ਮ ਨੂੰ ਜਾਂਚਣ ਲਈ ਦਸਤਾਵੇਜ਼ ਭੇਜੇ ਜਾਂਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਜਦੋਂ ਉਨ੍ਹਾਂ ਕੋਲੋਂ ਸਬੰਧਤ ਵਿਭਾਗਾਂ ਨੂੰ ਜਾਂਚਣ ਲਈ ਭੇਜੇ ਦਸਤਾਵੇਜਾਂ ਦਾ ਰਿਕਾਰਡ ਦਿਖਾਉਣ ਨੂੰ ਕਿਹਾ ਤਾਂ ਉਨ੍ਹਾਂ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਤੇ ਉਹ ਇਸ ਸਵਾਲ ਤੋਂ ਭੱਜਦੇ ਪ੍ਰਤੀਤ ਹੋਏ। ਓਧਰ, ਦੂਜੇ ਪਾਸੇ ਦੂਸਰੇ ਆਰਸੀ ਅਰੁਣ ਭਟੇਜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅਜਿਹੇ ਮਾਮਲਿਆਂ ਨਾਲ ਡੀਲ ਨਹੀਂ ਕਰਦੇ। ---------------------------- ਛੁੱਟੀਆਂ ‘ਤੇ ਹੋਣ ਕਰਕੇ ਨਹੀਂ ਜਾਣਕਾਰੀ : ਜਗਤਾਰ ਸਿੰਘ ਇਸ ਸਬੰਧੀ ਜੁਆਇੰਟ ਸਬ ਰਜਿਸਟਰਾਰ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀਆਂ ’ਤੇ ਸਨ, ਇਸ ਲਈ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੱਲ੍ਹ ਸਵੇਰੇ ਇਸ ਸਬੰਧੀ ਦੋਵਾਂ ਆਰਸੀ ਨਾਲ ਗੱਲ ਕੀਤੀ ਜਾਵੇਗੀ।