- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਸ ਪੂੰਜੀ ਨੂੰ ਦੁਨੀਆ ਦੀ ਨਜ਼ਰ ਨਹੀਂ ਦੇਖ ਸਕਦੀ, ਉਹੀ ਸਭ ਤੋਂ ਵੱਡੀ ਪੂੰਜੀ: ਨਵਜੀਤ ਭਾਰਦਵਾਜ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ :
ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ, ਲੰਮਾ ਪਿੰਡ ਚੌਕ ਨੇੜੇ ਵਿਖੇ ਮਾਂ ਬਗਲਾਮੁਖੀ ਜੀ ਦੇ ਨਿਮਿੱਤ ਦਿਵਿਆ ਹਵਨ ਯੱਗ ਕਰਵਾਇਆ ਗਿਆ। ਇਸ ਦੌਰਾਨ ਮੁੱਖ ਯਜਮਾਨ ਪ੍ਰਸ਼ਾਂਤ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵਿਧੀਵਤ ਪੂਜਾ-ਅਰਚਨਾ ਉਪਰੰਤ ਹਵਨ ਯੱਗ ’ਚ ਆਹੂਤੀਆਂ ਪਾਈਆਂ ਗਈਆਂ। ਹਵਨ ਦੌਰਾਨ ਮੰਤਰ ਉਚਾਰਣ ਤੇ ਪਵਿੱਤਰ ਅਗਨੀ ਨਾਲ ਪੂਰਾ ਧਾਮ ਭਗਤੀਮਈ ਮਾਹੌਲ ’ਚ ਰੰਗਿਆ ਰਿਹਾ। ਧਾਮ ਦੇ ਸੰਸਥਾਪਕ ਤੇ ਪ੍ਰਬੰਧਕ ਨਵਜੀਤ ਭਾਰਦਵਾਜ ਨੇ ਸੰਤ ਵਾਣੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਮਨੁੱਖ ਜੀਵਨ ’ਚ ਧਨ-ਦੌਲਤ ਤੇ ਭੌਤਿਕ ਸੁੱਖ-ਸਹੂਲਤਾਂ ਤਾਂ ਇਕੱਠੀਆਂ ਕਰ ਲੈਂਦਾ ਹੈ, ਪਰ ਅਸਲ ਪੂੰਜੀ ਅਧਿਆਤਮਿਕ ਪੂੰਜੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਨਾਮ ਸਿਮਰਨ, ਭਗਤੀ, ਸੇਵਾ, ਸਤਿਸੰਗ ਤੇ ਪ੍ਰਭੂ ਨਾਲ ਜੁੜਾਅ ਨੂੰ ਜੀਵਨ ਦੀ ਅਸਲ ਕਮਾਈ ਸਮਝਣਾ ਚਾਹੀਦਾ ਹੈ। ਉਨ੍ਹਾਂ ਦੀਵੇ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ਦੀਵਾ ਖੁਦ ਜਲ ਕੇ ਦੂਜਿਆਂ ਨੂੰ ਰੌਸ਼ਨੀ ਦਿੰਦਾ ਹੈ, ਉਸੇ ਤਰ੍ਹਾਂ ਮਨੁੱਖ ਨੂੰ ਆਪਣੇ ਅੰਦਰੋਂ ਅਗਿਆਨਤਾ, ਹੰਕਾਰ, ਕ੍ਰੋਧ, ਲੋਭ ਤੇ ਮੋਹ ਦਾ ਹਨੇਰਾ ਦੂਰ ਕਰਨਾ ਚਾਹੀਦਾ ਹੈ। ਦੁਨੀਆਵੀ ਧਨ ਖਰਚ ਕਰਨ ਨਾਲ ਘਟ ਸਕਦਾ ਹੈ, ਪਰ ਪ੍ਰੇਮ, ਗਿਆਨ, ਸੇਵਾ ਤੇ ਪ੍ਰਭੂ ਦਾ ਨਾਮ ਵੰਡਣ ਨਾਲ ਹੋਰ ਵਧਦਾ ਹੈ। ਇਸ ਮੌਕੇ ਸ਼ਵੇਤਾ ਭਾਰਦਵਾਜ, ਨਿਰਮਲ ਸ਼ਰਮਾ, ਰਾਕੇਸ਼ ਪ੍ਰਭਾਕਰ, ਪੂਨਮ ਪ੍ਰਭਾਕਰ, ਸਰੋਜ ਬਾਲਾ, ਰੋਹਿਤ ਭਾਟੀਆ, ਵਿਵੇਕ ਅਗਰਵਾਲ, ਜਾਨੂ ਥਾਪਰ, ਮੁਨੀਸ਼ ਮਹਿਰਾ, ਜਗਦੀਸ਼ ਡੋਗਰਾ, ਰਿਸ਼ਭ ਕਾਲੀਆ, ਰਿੰਕੂ ਸੈਣੀ, ਕਮਲਜੀਤ, ਬਲਜਿੰਦਰ ਸਿੰਘ, ਧਰਮਪਾਲ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।