ਬੰਦ ਦੀ ਕਾਲ ਨੂੰ ਮਿਲ ਰਿਹਾ ਰਲਵਾਂ ਹੁੰਗਾਰਾ, ਦੇਹਾਤ 'ਚ ਸੰਪੂਰਨ ਬੰਦ; ਸ਼ਹਿਰ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਬਾਕੀ ਬਾਜ਼ਾਰ ਖੁੱਲ੍ਹੇ ਬੀਤੇ ਦਿਨੀਂ ਬਰਨਾਲਾ ਵਿਖੇ ਸਫਾਈ ਸੇਵਕਾਂ 'ਤੇ ਹੋਏ ਲਾਠੀ ਚਾਰਜ ਦੇ ਰੋਸ ਵਿੱਚ 27 ਜੁਲਾਈ ਨੂੰ ਬਾਲਮੀਕ ਭਾਈਚਾਰੇ ਵੱਲੋ ਬੰਦ ਦੀ ਕਾਲ ਸੀ, ਜਿਸ ਦੌਰਾਨ ਸੰਪੂਰਨ ਰੂਪ ਵਿੱਚ ਪੂਰਾ ਪੰਜਾਬ ਬੰਦ ਰਿਹਾ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਵਾਲਮੀਕ ਭਾਈਚਾਰਾ ਅਤੇ ਹੋਰ ਵਰਗ ਦੇ ਲੋਕਾਂ ਨੇ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਹਾਲਾਂਕਿ ਇੱਕ ਦੋ ਦਿਨ ਤੋਂ 28 ਤਰੀਕ ਨੂੰ ਵੀ ਬੰਦ ਦੀ ਕਾਲ ਦੀ ਗੱਲ ਚੱਲ ਰਹੀ ਸੀ ਪਰ ਬੀਤੀ ਰਾਤ ਵਾਲਮੀਕ ਭਾਈਚਾਰੇ ਦੇ ਆਗੂਆਂ ਵੱਲੋਂ ਬੰਦ ਦੀ ਕਾਲ ਨੂੰ ਖਾਰਜ ਕਰਦੇ ਹੋਏ ਸਿਰਫ ਹੜਤਾਲ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਇਸ ਦੇ ਬਾਵਜੂਦ ਵੀ ਦਿਹਾਤੀ ਇਲਾਕੇ ਵਿੱਚ ਬੰਦ ਦਾ ਅਸਰ ਨਜ਼ਰ ਆਇਆ ਜਦਕਿ ਸ਼ਹ
Publish Date: Thu, 30 Jul 2026 12:08 PM (IST)
Updated Date: Thu, 30 Jul 2026 12:09 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ - ਬੀਤੇ ਦਿਨੀਂ ਬਰਨਾਲਾ ਵਿਖੇ ਸਫਾਈ ਸੇਵਕਾਂ 'ਤੇ ਹੋਏ ਲਾਠੀ ਚਾਰਜ ਦੇ ਰੋਸ ਵਿੱਚ 27 ਜੁਲਾਈ ਨੂੰ ਬਾਲਮੀਕ ਭਾਈਚਾਰੇ ਵੱਲੋ ਬੰਦ ਦੀ ਕਾਲ ਸੀ, ਜਿਸ ਦੌਰਾਨ ਸੰਪੂਰਨ ਰੂਪ ਵਿੱਚ ਪੂਰਾ ਪੰਜਾਬ ਬੰਦ ਰਿਹਾ ਅਤੇ ਵੱਖ-ਵੱਖ ਸ਼ਹਿਰਾਂ ਵਿੱਚ ਵਾਲਮੀਕ ਭਾਈਚਾਰਾ ਅਤੇ ਹੋਰ ਵਰਗ ਦੇ ਲੋਕਾਂ ਨੇ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਹਾਲਾਂਕਿ ਇੱਕ ਦੋ ਦਿਨ ਤੋਂ 28 ਤਰੀਕ ਨੂੰ ਵੀ ਬੰਦ ਦੀ ਕਾਲ ਦੀ ਗੱਲ ਚੱਲ ਰਹੀ ਸੀ ਪਰ ਬੀਤੀ ਰਾਤ ਵਾਲਮੀਕ ਭਾਈਚਾਰੇ ਦੇ ਆਗੂਆਂ ਵੱਲੋਂ ਬੰਦ ਦੀ ਕਾਲ ਨੂੰ ਖਾਰਜ ਕਰਦੇ ਹੋਏ ਸਿਰਫ ਹੜਤਾਲ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਇਸ ਦੇ ਬਾਵਜੂਦ ਵੀ ਦਿਹਾਤੀ ਇਲਾਕੇ ਵਿੱਚ ਬੰਦ ਦਾ ਅਸਰ ਨਜ਼ਰ ਆਇਆ ਜਦਕਿ ਸ਼ਹਿਰ ਵਿੱਚ ਕੁਝ ਕੁ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਬਾਜ਼ਾਰ ਖੁੱਲੇ ਰਹੇ ਹਨ। ਇਸੇ ਦੇ ਚੱਲਦੇ ਅੱਜ ਜਲੰਧਰ ਵਿੱਚ ਜਨ ਜੀਵਨ ਆਮ ਵਾਂਗ ਰਿਹਾ ਬਾਜ਼ਾਰ ਵਿੱਚ ਦੁਕਾਨਾਂ ਵੀ ਪੂਰੀ ਤਰ੍ਹਾਂ ਖੁੱਲੀਆਂ ਰਹੀਆਂ।
ਲੋਕਾਂ ਦੀ ਆਵਾਜਾਈ ਆਮ ਵਾਂਗ ਰਹੀ ਪਰ ਨਗਰ ਨਿਗਮ ਸਫਾਈ ਕਰਮਚਾਰੀ ਅਤੇ ਸਬੰਧਤ ਹੋਰ ਵੱਖ ਵੱਖ ਵਿਭਾਗਾਂ ਦੇ ਕਾਮਿਆਂ ਵੱਲੋਂ ਨਗਰ ਨਿਗਮ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ ਪ੍ਰਦਰਸ਼ਨ ਵਿੱਚ ਵਿਪਨ ਸੱਬਰਵਾਲ ਬੰਟੂ ਸਬਰਵਾਲ ਅਤੇ ਭਾਈਚਾਰੇ ਦੇ ਹੋਰ ਆਗੂ ਮੌਜੂਦ ਹਨ, ਜਿਨਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਕਰੇਗੀ, ਉਦੋ ਤੱਕ ਕੋਈ ਵੀ ਸਫਾਈ ਕਰਮਚਾਰੀ, ਡਰਾਈਵਰ ਅਤੇ ਹੋਰ ਸਬੰਧਤ ਵਿਭਾਗ ਦੇ ਕਰਮਚਾਰੀ ਕੰਮ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੋਂਦ ਵਿੱਚ ਬਰਨਾਲਾ ਵਿੱਚ ਜੋ ਸਫਾਈ ਸੇਵਕਾਂ 'ਤੇ ਲਾਠੀ ਚਾਰਜ ਹੋਇਆ ਹੈ, ਉਹ ਅਤੀ ਨਿੰਦਣਯੋਗ ਹੈ। ਅਸੀਂ ਇਸ ਘਟਨਾ ਦਾ ਡੱਟ ਕੇ ਵਿਰੋਧ ਕਰਦੇ ਹਾਂ ਤਾਂ ਜੋ ਅਜਿਹੀ ਕੋਈ ਘਟਨਾ ਜਲੰਧਰ ਜਾਂ ਕਿਸੇ ਹੋਰ ਸ਼ਹਿਰ ਵਿਚ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਖ-ਵੱਖ ਸਕੀਮਾਂ ਜਾਰੀ ਕਰਕੇ ਲੋਕਾਂ ਨੂੰ ਲਲਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਦੂਜੇ ਪਾਸੇ ਜੋ ਅੱਤਿਆਚਾਰ ਹੋ ਰਹੇ ਹਨ ਉਹ ਬਰਦਾਸ਼ਤ ਨਹੀਂ ਕੀਤੇ ਜਾਣਗੇ।