- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਵਿਧਾਨ ਦਿਵਸ ਮੌਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ

-ਚੋਣਾਂ ਦੀਆਂ ਤਿਆਰੀਆਂ ’ਚ ਹੁਣੇ ਤੋਂ ਜੁਟ ਜਾਣ ਵਰਕਰ : ਹਿੱਕੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਲਾਇਨਜ਼ ਕਲੱਬ, ਜਲੰਧਰ ਵਿਖੇ ਵਿਸ਼ੇਸ਼ ਸੰਗਠਨਾਤਮਕ ਮੀਟਿੰਗ ਕੀਤੀ ਗਈ। ਸੰਵਿਧਾਨ ਦਿਵਸ ਦੇ ਮੌਕੇ 'ਤੇ ਮੀਟਿੰਗ ਦੀ ਸ਼ੁਰੂਆਤ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਨਮਨ ਕਰਨ ਨਾਲ ਹੋਈ। ਇਸ ਮੀਟਿੰਗ ’ਚ ਭਾਜਪਾ ਜਲੰਧਰ ਦੇ ਪ੍ਰਵਾਸੀ ਇੰਚਾਰਜ ਤੇ ਅੰਬਾਲਾ, ਹਰਿਆਣਾ ਦੇ ਸਾਬਕਾ ਵਿਧਾਇਕ ਅਸੀਮ ਗੋਇਲ ਤੇ ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਇੰਚਾਰਜ ਸਵੈਅਮ ਪ੍ਰਕਾਸ਼ ਬਰਾਲ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਮੀਟਿੰਗ ’ਚ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਮਨੋਰੰਜਨ ਕਾਲੀਆ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ, ਪੰਜਾਬ ਭਾਜਪਾ ਐੱਸਸੀ ਮੋਰਚਾ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸੂਬਾ ਸਕੱਤਰ ਅਮਰਜੀਤ ਸਿੰਘ ਅਮਰੀ, ਕਮਲਜੀਤ ਕੌਰ ਚੌਧਰੀ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਰਮਨ ਪੱਬੀ, ਰਵੀ ਮਹਿੰਦਰੂ, ਸੁਭਾਸ਼ ਸੂਦ, ਦੀਵਾਨ ਅਮਿਤ ਅਰੋੜਾ, ਅਨਿਲ ਸੱਚਰ, ਜ਼ਿਲ੍ਹਾ ਜਨਰਲ ਸਕੱਤਰ ਦਵਿੰਦਰ ਭਾਰਦਵਾਜ, ਯੋਗੇਸ਼ ਧੀਰ, ਦੀਪਕ ਤੇਲੂ, ਕੌਂਸਲਰ ਤਰਵਿੰਦਰ ਸੋਈ, ਗੁਰਜੀਤ ਫੌਜੀ, ਰਾਜੀਵ ਢੀਂਗਰਾ, ਅਜੇ ਬਬਲ, ਕੰਵਰ ਸਰਤਾਜ, ਕੌਂਸਲਰ ਪਤੀ ਦਰਸ਼ਨ ਲਾਲ ਭਗਤ, ਅਮਿਤ ਸੰਧਾ, ਅਸ਼ਵਨੀ ਢੱਡ, ਕੌਂਸਲਰ ਪੁੱਤਰ ਕ੍ਰਿਸ਼ਨਾ ਮਾਨੀਆ, ਸੂਬਾ ਕਾਰਜਕਾਰਨੀ ਮੈਂਬਰ ਨਵਰਾਜ, ਅਸ਼ਵਨੀ ਭੰਡਾਰੀ, ਗੋਲਡੀ ਭਾਟੀਆ, ਮੁਨੀਸ਼ ਵਿਜ, ਅਸ਼ਵਨੀ ਅਟਵਾਲ, ਸਨੀ ਸ਼ਰਮਾ, ਤਰਸੇਮ ਥਾਪਾ, ਬਲਜੀਤ, ਪ੍ਰਿੰਸ ਹਾਜ਼ਰ ਸਨ।